Uncategorized

ਚੀਨ ਦੀ ਆਰਥਿਕ ਮੰਦੀ ਦੁਨੀਆ ਲਈ ਵੱਡਾ ਜੋਖ਼ਮ : ਰਾਜਨ

ਮੁੰਬਈ। ਰਿਜ਼ਰਵ ਬੈਂਕ (ਆਰਬੀਆਈ) ਗਵਰਨਰ ਰਘੂਰਾਮ ਰਾਜਨ ਨੇ ਅੱਜ ਕਿਹਾ ਕਿ ਚੀਨ ਦੀ ਆਰਿਥਕ ਮੰਦੀ ਹਾਲੇ ਵੀ ਕੌਮਾਂਤਰੀ ਅਰਥਵਿਵਸਥਾ ਲਈ ਵੱਡਾ ਜੋਖ਼ਮ ਬਣੀ ਹੋਈ ਹੈ।
ਨਾਲ ਹੀ ਉਨ੍ਹਾਂ ਨੇ ਬਾਹਰੀ ਪ੍ਰਭਾਵਾਂ ਨਾਲ ਦੇਸ਼ ਦੀ ਅਰਥਵਿਵਸਥਾ ਦੇ ਬਚਾਅ ਤੇ ਇਸ ਨੂੰ ਕੌਮਾਂਤਰੀ ਮਜ਼ਬੂਤੀ ਪ੍ਰਦਾਨ ਕਰਨ ਲਈ ਸਰਕਾਰ ਵੱਲੋਂ ਕੀਤੇ ਗਏ ਸੁਧਾਰਾਂ ਦੀ ਤਾਰੀਫ਼ ਕੀਤੀ।
ਸ੍ਰੀ ਰਾਜਨ ਨੇ ਇੱਥੇ ਦੱਖਣੀ ਏਸ਼ੀਆਈ ਖੇਤਰੀ ਸਹਿਯੋਗ ਸੰਗਠਨ (ਸਾਰਕ) ਦੇਸ਼ਾਂ ਦੇ ਵਿੱਤ ਮੰਤਰੀਆਂ ਦੀ ਮੀਟਿੰਗ ‘ਚ ਕਿਹਾ ਕਿ ਚੀਨੀ ਅਰਥਵਿਵਸਥਾ ‘ਚ ਤੇਜ਼ੀ ਨਾਲ ਆਈ ਸੁਸਤੀ ਹਾਲੇ ਵੀ ਕੌਮਾਂਤਰੀ ਤੇ ਸਾਰਕ ਖੇਤਰ ਦੀ ਅਰਥਵਿਵਸਥਾ ਲਈ ਵੱਡਾ ਜੋਖ਼ਮ ਬਣੀ ਹੋਈ ਹੈ।

ਪ੍ਰਸਿੱਧ ਖਬਰਾਂ

To Top