ਪੰਜਾਬ

ਚੌਥੇ ਫਰੰਟ ਨਾਲ ਮਿਲ ਕੇ ਨਵੀਂ ਪਾਰਟੀ ਦਾ ਐਲਾਨ ਜਲਦ ਕਰਾਂਗੇ: ਛੋਟੇਪੁਰ

 'ਪੰਜਾਬ ਪਰਿਵਰਤਨ ਯਾਤਰਾ' ਦੌਰਾਨ ਫਰੀਦਕੋਟ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੁੱਚਾ ਸਿੰਘ ਛੋਟੇਪੁਰ। ਤਸਵੀਰ: ਲਛਮਣ ਗੁਪਤਾ

‘ਪੰਜਾਬ ਪਰਿਵਰਤਨ’ ਯਾਤਰਾ ਫਰੀਦਕੋਟ ‘ਚ ਸਮਾਪਤ
ਲਛਮਣ ਗੁਪਤਾ ਫ਼ਰੀਦਕੋਟ, 
ਆਮ ਆਦਮੀ ਪਾਰਟੀ ‘ਚੋਂ ਕਨਵੀਨਰ ਦੇ ਅਹੁਦੇ ਤੋਂ ਹਟਾਏ ਗਏ ਸੁੱਚਾ ਸਿੰਘ ਛੋਟੇਪੁਰ ਵੱਲੋਂ ਸ਼ੁਰੂ ਕੀਤੀ ਗਈ ‘ਪੰਜਾਬ ਪਰਿਵਰਤਨ ਯਾਤਰਾ’  ਅੱਜ ਇੱਥੇ ਸਮਾਪਤ ਹੋ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਛੋਟੇਪੁਰ ਨੇ ਕਿਹਾ ਕਿ ਉਹ ਚੌਥੇ ਫਰੰਟ ਨਾਲ ਮਿਲ ਕੇ ਨਵੀਂ ਸਿਆਸੀ ਪਾਰਟੀ ਬਣਾਉਣ ਜਾ ਰਹੇ ਹਨ ਅਤੇ ਜਲਦ ਹੀ ਇਸ ਪਾਰਟੀ ਦੇ ਨਾਮ ਦਾ ਐਲਾਨ ਕਰ ਦਿੱਤਾ ਜਾਵੇਗਾ।
6 ਸਤੰਬਰ ਤੋਂ ਸ਼ੁਰੂ ਹੋਈ ਇਸ ਯਾਤਰਾ ਦੌਰਾਨ ਛੋਟੇਪੁਰ ਨੇ 13 ਲੋਕ ਸਭਾ ਹਲਕਿਆਂ ਦਾ ਦੌਰਾ ਕਰਕੇ ਆਪਣੇ ਸਮਰਥਕਾਂ ਦੀ ਰਾਇ ਇਕੱਤਰ ਕੀਤੀ ਹੈ। ਉਹਨਾਂ ਦਾਅਵਾ ਕੀਤਾ ਕਿ ਪੰਜਾਬ ਪਰਿਵਰਤਨ ਯਾਤਰਾ ਨੂੰ ਪੰਜਾਬ ਭਰ ਵਿੱਚ ਭਰਵਾਂ ਹੁੰਗਾਰਾ ਮਿਲਿਆ ਹੈ। ਨਵਜੋਤ ਸਿੱਧੂ ਅਤੇ ਸਾਂਸਦ ਧਰਮਵੀਰ ਗਾਂਧੀ ਦੀ ਪ੍ਰਸੰਸਾ ਕਰਦਿਆਂ ਛੋਟੇਪੁਰ ਨੇ ਕਿਹਾ ਕਿ ਪ੍ਰਗਟ ਸਿੰਘ ਅਤੇ ਹਰਿੰਦਰ ਸਿੰਘ ਖਾਲਸਾ ਨਾਲ ਵੀ ਉਹਨਾਂ ਦੀ ਗੱਲਬਾਤ ਚੱਲ ਰਹੀ ਹੈ। ਉਹਨਾ ਕਿਹਾ ਕਿ ਉਸ ਦਾ ਸਿਆਸੀ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰੰਤੂ ਲੋਕਾਂ ਨੇ ਉਸ ਨੂੰ ਨਵਾਂ ਜੀਵਨ ਦਿੱਤਾ ਹੈ। ਛੋਟੇਪੁਰ ਦੇ ਅੱਜ ਦੇ ਸਮਾਗਮ ਵਿੱਚ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੇ ਦੂਰੀ ਬਣਾਈ ਰੱਖੀ। ਛੋਟੇਪੁਰ ਦੇ ਖਾਸ ਮੰਨੇ ਜਾਂਦੇ ਆਗੂ ਵੀ ਇਸ ਰੈਲੀ ਵਿੱਚ ਨਹੀਂ ਗਏ। ਜਦੋਂ ਕਿ ਕੁਝ ਕਾਂਗਰਸੀ ਅਤੇ ਅਕਾਲੀ ਵਰਕਰ ਇਸ ਰੈਲੀ ਵਿੱਚ ਦੇਖਣ ਨੂੰ ਮਿਲੇ। ਪੁਲੀਸ ਪ੍ਰਸ਼ਾਸ਼ਨ ਨੇ ਛੋਟੇਪੁਰ ਦੀ ਰੈਲੀ ਨੂੰ ਕਾਫ਼ੀ ਅਹਿਮੀਅਤ ਦਿੱਤੀ ਜਦੋਂ ਕਿ ਇਸ ਰੈਲੀ ਨੂੰ ਲੋਕਾਂ ਦਾ ਹੁੰਗਾਰਾ ਨਾਮਾਤਰ ਰਿਹਾ।
ਇਸ ਰੈਲੀ ਵਿੱਚ ਡਾ. ਜੀਵਨ ਜੋਤ ਕੌਰ, ਹਰਦੀਪ ਕਿੰਗਰਾ, ਯਾਦਵਿੰਦਰ ਸਿੰਘ ਅਤੇ ਸਵੈਭਿਮਾਨ ਪਾਰਟੀ ਦੇ ਸੂਬਾਈ ਆਗੂ ਜਗਦੀਸ਼ ਰਾਏ ਸ਼ਰਮਾ ਵੀ ਹਾਜਰ ਸਨ।

————–

ਪ੍ਰਸਿੱਧ ਖਬਰਾਂ

To Top