ਦੇਸ਼

ਛੇਵੀਂ ਏਸ਼ੀਅਨ ਯੋਗਾ ਸਪੋਰਟਸ ਫੈਡਰੇਸ਼ਨ ਚੈਂਪੀਅਨਸ਼ਿਪ : ਚੈਂਪੀਅਨ ਬੇਟੀਆਂ ਦਾ ਭਰਵਾਂ ਸਵਾਗਤ

  • ਛੇਵੀਂ ਏਸ਼ੀਅਨ ਯੋਗਾ ਸਪੋਰਟਸ ਫੈਡਰੇਸ਼ਨ ਚੈਂਪੀਅਨਸ਼ਿਪ ‘ਚ ਟੀਮ ਇੰਡੀਆ ਨੇ ਲਹਿਰਾਇਆ ਝੰਡਾ
  •  ਟੀਮ ਇੰਡੀਆ ਦੀਆਂ 4 ਖਿਡਾਰਨਾਂ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਨ ਦੀਆਂ

ਸਰਸਾ ,  ਆਨੰਦ ਭਾਰਗਵ

ਰੀਓ ਓਲੰਪਿਕ ‘ਚ ਦੇਸ਼ ਦਾ ਸਨਮਾਨ ਵਧਾਉਣ ਤੋਂ ਬਾਅਦ ਇੱਕ ਵਾਰ ਫਿਰ ਬੇਟੀਆਂ ਨੇ ਦੇਸ਼ ਦੇ ਸਿਰ ‘ਤੇ ਚੈਂਪੀਅਨ ਦਾ ਤਾਜ ਸਜਾਇਆ ਹੈ ਛੇਵੀਂ ਏਸ਼ੀਅਨ ਯੋਗਾ ਸਪੋਰਟਸ ਫੈਡਰੇਸ਼ਨ ਚੈਂਪੀਅਨਸ਼ਿਪ ‘ਚ ਟੀਮ ਇੰਡੀਆ ਓਵਰਆਲ ਜੇਤੂ ਬਣੀ ਟੀਮ ਦੀ ਇਸ ਪ੍ਰਾਪਤੀ ਦਾ ਸਿਹਰਾ ਸਰਸਾ ਦੇ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਨ ਦੀ 4 ਹੋਣਹਾਰ ਬੇਟੀਆਂ ਨੂੰ ਜਾਂਦਾ ਹੈ, ਜਿਨ੍ਹਾਂ ਨੇ 3 ਸੋਨ, 9 ਚਾਂਦੀ ਤੇ ਇੱਕ ਕਾਂਸੀ
ਤਮਗੇ ਸਮੇਤ ਕੁੱਲ 13 ਤਮਗੇ ਦੇਸ਼ ਦੀ ਝੋਲੀ ‘ਚ ਪਾਏ ਚਾਰੋ ਚੈਂਪੀਅਨ ਬੇਟੀਆਂ ਦਾ ਅੱਜ ਸਰਸਾ ਨੇ ਸ਼ਾਨਦਾਰ ਸਵਾਗਤ ਕੀਤਾ, ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡੀਸੀ ਸ੍ਰੀਮਤੀ ਸ਼ਰਨਦੀਪ ਕੌਰ ਬਰਾੜ ਨੇ ਚਾਰੇ ਕੌਮਾਂਤਰੀ ਖਿਡਾਰਨਾਂ ਨੂੰ ਸਨਮਾਨ ਚਿੰਨ੍ਹ ਭੇਂਟ ਕੀਤੇ, ਉੱਥੇ ਨਗਰ ਵਾਸੀਆਂ ਨੇ ਵੀ ਚਾਰੋ ਬੇਟੀਆਂ ਦਾ ਸ਼ਾਨਦਾਰ ਸਵਾਗਤ ਕੀਤਾ ਤੇ ਖੁੱਲ੍ਹੀ ਜੀਪ ‘ਚ ਸਵਾਰ ਇਨ੍ਹਾਂ ਬੇਟੀਆਂ ਦੇ ਸਵਾਗਤ ‘ਚ ਥਾਂ-ਥਾਂ ਪ੍ਰੋਗਰਾਮ ਕੀਤੇ ਗਏ
ਵੀਅਤਨਾਮ ਦੇ ਸ਼ਹਿਰ ਹਨੋਈ ‘ਚ ਹੋਈ ਛੇਵੀਂ ਏਸ਼ੀਅਨ ਯੋਗਾ ਸਪੋਰਟਸ ਫੈਡਰੇਸ਼ਨ ਚੈਂਪੀਅਨਸ਼ਿਪ ‘ਚ ਓਵਰਆਲ ਜੇਤੂ ਰਹੀ ਭਾਰਤੀ ਟੀਮ ‘ਚ ਸ਼ਾਮਲ 4 ਖਿਡਾਰਨਾਂ ਦਾ ਅੱਜ ਸਰਸਾ ਜ਼ਿਲ੍ਹਾ ਪ੍ਰਸ਼ਾਸਨ ਨੇ ਸਨਮਾਨ ਕੀਤਾ ਜ਼ਿਲ੍ਹਾ ਦੀ ਡੀਸੀ ਸ੍ਰੀਮਤੀ ਸ਼ਰਨਦੀਪ ਕੌਰ ਬਰਾੜ ਨੇ ਖਿਡਾਰਨਾਂ ਦੀ ਪਿੱਠ ਥਪਥਪਾਈ ਤੇ ਉਨ੍ਹਾਂ ਨੂੰ ਸਰਸਾ ਜ਼ਿਲ੍ਹੇ ਲਈ ਰੋਲ ਮਾਡਲ ਦੱਸਿਆ ਸਰਸਾ ਦੇ ਲਘੂ ਸਕੱਤਰੇਤ ਸਥਿਤ ਜ਼ਿਲ੍ਹਾ ਡਿਪਟੀ ਕਮਿਸ਼ਨਰ ਦਫ਼ਤਰ ‘ਚ ਹੋਏ ਪ੍ਰੋਗਰਾਮ ‘ਚ ਡੀਸੀ ਸ੍ਰੀਮਤੀ ਸ਼ਰਨਦੀਪ ਕੌਰ ਬਰਾੜ, ਨਗਰਾਧੀਸ਼, ਡਾ. ਵੇਦ ਪ੍ਰਕਾਸ਼ ਬੈਨੀਵਾਲ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਧਿਕਾਰੀ ਪ੍ਰੀਤਪਾਲ ਸਿੰਘ, ਮੁੱਖ ਮੰਤਰੀ ਦੀ ਸੁਸ਼ਾਸਨ ਸਹਾਇਕਾ ਵਰਸ਼ਾਲੀ ਖੰਡੇਲਵਾਲ ਨੇ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਨ ਦੀਆਂ ਚਾਰੋ ਯੋਗ ਖਿਡਾਰਨਾਂ ਨੀਲਮ ਇੰਸਾਂ, ਸਵਪਨਿਲ ਇੰਸਾਂ, ਕਰਮਦੀਪ ਇੰਸਾਂ ਤੇ ਕਿਰਤੀ ਇੰਸਾਂ ਨੂੰ ਵਿਦੇਸ਼ੀ ਧਰਤੀ ‘ਤੇ ਯੋਗ ‘ਚ ਦੇਸ਼ ਦਾ ਝੰਡਾ ਲਹਿਰਾਉਣ ‘ਤੇ ਵਧਾਈ ਦਿੱਤੀ ਡੀਸੀ ਸ੍ਰੀਮਤੀ ਬਰਾੜ ਨੇ ਖਿਡਾਰਨਾਂ ਦੇ ਤਜ਼ਰਬੇ ਜਾਣੇ ਤੇ ਉਨ੍ਹਾਂ ਨੂੰ ਵਧਾਈ ਦਿੱਤੀ ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚਾਰੇ ਖਿਡਾਰਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਇਸ ਮੌਕੇ ਸ਼ਾਹ ਸਤਿਨਾਮ ਜੀ ਗਰਲਜ਼ ਕਾਲਜ ਦੀ ਪ੍ਰਿੰਸੀਪਲ ਗੀਤਾ ਮੋਂਗਾ ਇੰਸਾਂ, ਸਪੋਰਟਸ ਇੰਚਾਰਜ਼ ਚਰਨਜੀਤ ਇੰਸਾਂ, ਅਜਮੇਰ ਇੰਸਾਂ, ਪ੍ਰੇਮ ਇੰਸਾਂ, ਕ੍ਰਿਸ਼ਨ ਪਾਲ ਚੌਹਾਨ, ਰਾਮ ਆਸਰਾ ਗਰਗ, ਪਵਨ ਇੰਸਾਂ ਸਮੇਤ ਕਈ ਉੱਘੀਆਂ ਸਖਸ਼ੀਅਤਾਂ ਹਾਜ਼ਰ ਸਨ
ਯੋਗਾ ‘ਚ ਵਿਸ਼ਵ ਪੱਧਰ ‘ਤੇ ਦੇਸ਼ ਦਾ ਨਾਂਅ ਰੌਸ਼ਨ ਕਰਨ ਵਾਲੀ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਨ ਦੀਆਂ ਚਾਰੇ ਖਿਡਾਰਨਾਂ ਦੇ ਸਵਾਗਤ ‘ਚ ਲਘੂ ਸਕੱਤਰੇਤ ‘ਚ ਸਰਸਾ ਸ਼ਹਿਰ ਤੇ ਆਲੇ-ਦੁਆਲੇ ਦੇ ਖੇਤਰ ਤੋਂ ਸੈਂਕੜੇ ਲੋਕ  ਇਕੱਠੇ ਹੋਏ ਹੱਥਾਂ ‘ਚ ‘ਭਾਰਤ ਦੀ ਸ਼ਾਨ ਬੇਟੀਆਂ’ ਹਰਿਆਣਾ ਦੀ ਸ਼ਾਨ ਬੇਟੀਆਂ’ ਸਲੋਗਨ ਲਿਖੇ ਬੈਨਰ, ਤਿਰੰਗੇ ਝੰਡੇ ਫੜੀ ਸੈਂਕੜੇ ਔਰਤਾਂ ਨੇ ਫੁੱਲ ਮਾਲਾਵਾਂ ਪਹਿਨਾ ਕੇ ਤੇ ਗੁਲਦਸਤੇ ਦੇ ਕੇ  ਖਿਡਾਰਨਾਂ ਦਾ ਸ਼ਾਨਦਾਰ ਸਵਾਗਤ ਕੀਤਾ ਇਸ ਤੋਂ ਬਾਅਦ ਖੁੱਲ੍ਹੀ ਜੀਪ ‘ਚ ਬਿਠਾ ਕੇ ਚਾਰੇ ਖਿਡਾਰਨਾਂ ਨੂੰ ਸ਼ਹਿਰ ਦੇ ਮੇਨ ਬਜ਼ਾਰਾਂ ‘ਚ ਘੁਮਾਇਆ ਗਿਆ, ਜਿੱਥੇ ਨਗਰ ਵਾਸੀਆਂ ਨੇ ਫੁੱਲ ਦੀ ਵਰਖਾ ਕਰਕੇ ਤੇ ਮਿਠਿਆਈਆਂ ਵੰਡ ਕੇ ਸਵਾਗਤ ਕੀਤਾ ਖਿਡਾਰਨਾਂ ਦਾ ਇਹ ਜਲੂਸ ਬਰਨਾਲਾ ਰੋਡ, ਅੰਬੇਦਕਰ ਚੌਂਕ, ਸਾਂਗਵਾਨ ਚੌਂਕ, ਸ਼ਿਵ ਚੌਂਕ, ਰੋੜੀ ਬਜ਼ਾਰ, ਹਿਸਾਰੀਆ ਬਜ਼ਾਰ, ਪਰਸ਼ੂਰਾਮ ਚੌਂਕ, ਸ਼ਾਹ ਸਤਿਨਾਮ ਜੀ ਮਾਰਗ, ਕਿਰਤੀਨਗਰ, ਕਲਿਆਣ ਨਗਰ, ਸ਼ਾਹ ਸਤਿਨਾਮ ਜੀ ਨਗਰ ਆਦਿ ਦੌਰਾਨ ਇਲਾਕਾ ਵਾਸੀਆਂ ਨੇ ਇਨ੍ਹਾਂ ਖਿਡਾਰਨਾਂ ਦਾ ਨਿੱਘਾ ਸਵਾਗਤ ਕੀਤਾ ਇਸ ਤੋਂ ਬਾਅਦ ਖਿਡਾਰਨ ਸ਼ਾਹ ਸਤਿਨਾਮ ਜੀ ਗਰਲਜ਼ ਸਿੱਖਿਆ ਸੰਥਾਨ ‘ਚ ਪਹੁੰਚੀਆਂ, ਜਿੱਥੇ ਸਟਾਫ਼ ਮੈਂਬਰਾਂ ਤੇ ਵਿਦਿਆਰਥਣਾਂ ਨੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦੀ ਪ੍ਰਿੰਸੀਪਲ ਸ਼ੀਲਾ ਪੂਨੀਆਂ ਇੰਸਾਂ, ਸ਼ਾਹ ਸਤਿਨਾਮ ਜੀ ਗਰਲਜ਼ ਕਾਲਜ ਦੀ ਪ੍ਰਿੰਸੀਪਲ ਗੀਤਾ ਮੋਂਗਾ ਇੰਸਾਂ ਤੇ ਸੇਂਟ ਐੱਮਐੱਸਜੀ ਗਲੋਰੀਅਸ ਇੰਟਰਨੈਸ਼ਨਲ ਗਰਲਜ਼ ਸਕੂਲ ਵਿੰਗ ਦੀ ਪ੍ਰਿੰਸੀਪਲ ਪੂਨਮ ਇੰਸਾਂ, ਸਟਾਫ਼ ਮੈਂਬਰਾਂ ਤੇ ਵਿਦਿਆਰਥਣਾਂ ਨੇ ਸੰਸਥਾਨ ਦੀਆਂ ਇਨ੍ਹਾਂ ਹੋਣਹਾਰ ਬੇਟੀਆਂ ਦੇ ਸੰਸਥਾਨ ‘ਚ ਪਹੁੰਚਦੀਆਂ ਹੀ ਸ਼ਾਨਦਾਰ ਸਵਾਗਤ ਕੀਤਾ

ਇਹ ਹਨ ਇਨ੍ਹਾਂ ਖਿਡਾਰਨਾਂ ਦੀਆਂ ਪ੍ਰਾਪਤੀਆਂ
ਨੀਲਮ ਇੰਸਾਂ (ਯੋਗਾ ਕੋਚ, ਸੇਂਟ ਐੱਮਐੱਸਜੀ ਗਲੋਰੀਅਸ ਇੰਟਰਨੈਸ਼ਨਲ ਸਕੂਲ) : ਛੇਵੀਂ ਏਸ਼ੀਅਨ ਯੋਗਾ ਸਪੋਰਟਸ ਫੈਡਰੇਸ਼ਨ ਚੈਂਪੀਅਨਸ਼ਿਪ ‘ਚ ਇੱਕ ਸੋਨ ਤੇ ਇੱਕ ਚਾਂਦੀ ਤਮਗਾ ਹਾਸਲ ਕੀਤਾ ਹੈ ਯੋਗਾ ਦੇ ਕੌਮਾਂਤਰੀ ਮੁਕਾਬਲਿਆਂ ‘ਚ ਉਨ੍ਹਾਂ ਦੇ 10 ਸੋਨ, 10 ਚਾਂਦੀ ਤੇ 10 ਤਾਂਬਾ ਤਮਗੇ ਹਨ
ਸਵਪਨਿਲ ਇੰਸਾਂ (ਬਾਰ੍ਹਵੀਂ ਟਾੱਪਰ), ਸੇਂਟ ਐੱਮਐੱਸਜੀ ਗਲੋਰੀਅਸ ਇੰਟਰਨੈਸ਼ਨਲ ਸਕੂਲ  : ਇਸ ਚੈਂਪੀਅਨਸ਼ਿਪ ‘ਚ 3 ਚਾਂਦੀ ਤੇ 1 ਤਾਂਬਾ ਤਮਗੇ ਹਾਸਲ ਕੀਤੇ ਹਨ
ਹੁਣ ਤੱਕ ਇਸਦੇ 9 ਸੋਨ, 9 ਚਾਂਦੀ ਤੇ 8 ਤਾਂਬਾ ਤਮਗੇ ਹਨ
ਕਰਮਦੀਪ ਇੰਸਾਂ (ਬੀਏ ਸ਼ਾਹ ਸਤਿਨਾਮ ਜੀ ਗਰਲਜ਼ ਕਾਲਜ) : ਇਸ ਚੈਂਪੀਅਨਸ਼ਿਪ ‘ਚ 2 ਸੋਨ ਤੇ 1 ਚਾਂਦੀ ਤਮਗੇ ਜਿੱਤੇ ਹਨ ਇਸਤੋਂ ਪਹਿਲਾਂ ਉਸਦੇ 13 ਸੋਨ, 12 ਚਾਂਦੀ ਤੇ 9 ਤਾਂਬਾ ਤਮਗੇ ਹਨ
ਕਿਰਤੀ ਇੰਸਾਂ : (11ਵੀਂ ਜਮਾਤ, ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ) : ਇਸ ਚੈਂਪੀਅਨਸ਼ਿਪ ‘ਚ ਉਸਨੇ 4 ਚਾਂਦੀ  ਦੇ ਤਮਗੇ ਹਾਸਲ ਕੀਤੇ ਹਨ
ਸਰਸਾ ਦੀਆਂ ਰੋਲ ਮਾਡਲ ਹਨ ਚਾਰੇ ਖਿਡਾਰਨਾਂ : ਡੀਸੀ
ਜ਼ਿਲ੍ਹਾ ਡਿਪਟੀ ਕਮਿਸ਼ਨਰ ਸ਼ਰਨਦੀਪ ਕੌਰ ਬਰਾੜ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਇਹ ਸਰਸਾ ਜ਼ਿਲ੍ਹੇ ਲਈ ਬਹੁਤ ਮਾਣ ਦੀ ਗੱਲ ਹੈ ਕਿ ਯੋਗਾ ‘ਚ ਏਸ਼ੀਅਨ ਚੈਂਪੀਅਨਸ਼ਿਪ ਜਿੱਤਣ ਵਾਲੀ ਭਾਰਤੀ ਟੀਮ ਦੀਆਂ 4 ਖਿਡਾਰਨਾਂ ਸਰਸਾ ਦੀਆਂ ਹਨ ਤੇ ਉਹ ਸਭ ਲੜਕੀਆਂ ਹਨ ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਦੇ
ਸ਼ਾਹ ਸਤਿਨਾਮ ਜੀ ਗਰਲਜ਼ ਸਿੱਖਿਆ ਸੰਸਥਾਨ ‘ਚ ਪੜ੍ਹਨ ਵਾਲੀਆਂ ਇਨ੍ਹਾਂ ਬੇਟੀਆਂ ‘ਤੇ ਪੂਰੇ ਜ਼ਿਲ੍ਹੇ ਨੂੰ ਨਾਜ ਹੈ ਤੇ ਉਨ੍ਹਾਂ ਪੂਰੇ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ ਹੈ ਸ੍ਰੀਮਤੀ ਬਰਾੜ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਔਰਤਾਂ ਤੇ ਲੜਕੀਆਂ ਨੂੰ ਪ੍ਰੇਰਿਤ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਹੈ, ਜਿਸ ਤਹਿਤ ਹਰ ਇੱਕ ਮੰਗਲਵਾਰ ਨੂੰ ਔਰਤਾਂ ਦਾ ਸੈਸ਼ਨ ਹੁੰਦਾ ਹੈ
ਉਨ੍ਹਾਂ ਦੱਸਿਆ ਕਿ ਇਸ ਮੰਗਲਵਾਰ ਨੂੰ ਏਸ਼ੀਅਨ ਯੋਗਾ ਚੈਂਪੀਅਨਸ਼ਿਪ ‘ਚ ਜੇਤੂ ਰਹੀ ਭਾਰਤੀ ਟੀਮ ਦੀਆਂ ਚਾਰੇ ਖਿਡਾਰਨਾਂ ਨੂੰ ਰੋਲ ਮਾਡਲ ਵਜੋਂ ਪੇਸ਼ ਕੀਤਾ ਜਾਵੇਗਾ ਇਨ੍ਹਾਂ ਚਾਰੇ ਖਿਡਾਰਨਾਂ ਨੂੰ ਜ਼ਿਲ੍ਹਾ ਦੇ ਸਰਕਾਰੀ ਸਕੂਲਾਂ ‘ਚ ਪੜ੍ਹਨ ਵਾਲੀਆਂ ਲੜਕੀਆਂ ਨਾਲ ਰੂ-ਬ-ਰੂ ਕਰਵਾਇਆ ਜਾਵੇਗਾ, ਤਾਂ ਕਿ ਉਹ ਬੱਚੀਆਂ ਵੀ ਇਨ੍ਹਾਂ ਤੋਂ ਪ੍ਰੇਰਨਾ ਲੈ ਕੇ ਪੜ੍ਹਾਈ ਤੇ ਖੇਡਾਂ ‘ਚ ਅੱਗੇ ਵਧ ਸਕਣ ਡੀਸੀ ਨੇ  ਨੀਲਮ ਇੰਸਾਂ ਦੇ ਸ਼ਾਹ ਸਤਿਨਾਮ ਜੀ ਪੁਰਾ ਗ੍ਰਾਮ ਪੰਚਾਇਤ ਦੀ ਪੰਚਾਇਤ ਮੈਂਬਰ ਹੋਣ ‘ਤੇ ਵੀ ਖੁਸ਼ੀ ਪ੍ਰਗਟਾਈ ਤੇ ਕਿਹਾ ਕਿ ਬਤੌਰ ਪੰਚਾਇਤ ਮੈਂਬਰ ਵੀ ਇਹ ਬਹੁਤ ਵੱਡੀ ਪ੍ਰਾਪਤੀ ਹੈ ਕਿ ਨੀਲਮ ਇੰਸਾਂ ਕੌਮਾਂਤਰੀ ਖਿਡਾਰਨ ਹਨ

ਪ੍ਰਸਿੱਧ ਖਬਰਾਂ

To Top