ਦਿੱਲੀ

ਛੇਵੀਂ ਏਸ਼ੀਅਨ ਯੋਗਾ ਸਪੋਰਟਸ ਫੈਡਰੇਸ਼ਨ ਚੈਂਪੀਅਨਸ਼ਿਪ

  • ਟੀਮ ਇੰਡੀਆ ਬਣੀ ਓਵਰ ਆਲ ਚੈਂਪੀਅਨ
  •  ਟੀਮ ਇੰਡੀਆ ਦੀ ਜਿੱਤ ‘ਚ ਸ਼ਾਹ ਸਤਿਨਾਮ ਜੀ ਸਿੱÎਖਿਆ ਸੰਸਥਾਨ ਦੀਆਂ 4 ਖਿਡਾਰਨਾਂ ਦੀ ਅਹਿਮ ਭੂਮਿਕਾ
  •  3 ਸੋਨ, 8 ਚਾਂਦੀ ਤੇ ਇੱਕ ਕਾਂਸੀ ਸਮੇਤ ਜਿੱਤੇ 13 ਤਮਗੇ

ਸੱਚ ਕਹੂੰ ਨਿਊਜ਼
ਨਵੀਂ ਦਿੱਲੀ,  ਰੀਓ ਓਲੰਪਿਕ ‘ਚ ਦੇਸ਼ ਦੀ ਸ਼ਾਨ ਵਧਾਉਣ ਤੋਂ ਬਾਅਦ ਹੁਣ ਭਾਰਤ ਦੀਆਂ ਬੇਟੀਆਂ ਨੇ ਛੇਵੀਂ ਏਸ਼ੀਅਨ ਯੋਗਾ ਸਪੋਰਟਸ ਫੈਡਰੇਸ਼ਨ ਚੈਂਪੀਅਨਸ਼ਿਪ ‘ਚ ਓਵਰਆਲ ਚੈਂਪੀਅਨਸ਼ਿਪ ਹਾਸਲ ਕਰਕੇ ਦੇਸ਼ ਦਾ ਮਾਨ ਵਧਾਇਆ ਹੈ ਓਵਰਆਲ ਜੇਤੂ ਰਹੀ ਭਾਰਤੀ ਟੀਮ ਦੀਆਂ ਚਾਰ ਖਿਡਾਰਨਾਂ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਨ ਤੋਂ ਹਨ ਇਨ੍ਹਾਂ ਖਿਡਾਰਨਾਂ ਨੇ ਛੇਵੀਂ ਏਸ਼ੀਅਨ ਯੋਗਾ ਸਪੋਰਟਸ ਫੈਡਰੇਸ਼ਨ ਚੈਂਪੀਅਨਸ਼ਿਪ ‘ਚ 3 ਸੋਨ, 9 ਚਾਂਦੀ ਤੇ 1 ਕਾਂਸੀ ਤਮਗੇ ਸਮੇਤ ਕੁੱਲ 13 ਮੈਡਲ ਹਾਸਲ ਕੀਤੇ ਮੁਕਾਬਲੇ ‘ਚ ਹਿੱਸਾ ਲੈਣ ਤੋਂ ਬਾਅਦ ਇਨ੍ਹਾਂ ਖਿਡਾਰਨਾਂ ਦਾ ਦਿੱਲੀ ਪਹੁੰਚਣ ‘ਤੇ ਨਿੱਘਾ ਸਵਾਗਤ ਕੀਤਾ ਗਿਆ
2 ਤੋਂ 5 ਸਤੰਬਰ ਤੱਕ ਵਿਅਤਨਾਮ ‘ਚ ਹੋਈ ਛੇਵੇਂ ਏਸ਼ੀਅਨ ਯੋਗਾ ਸਪੋਰਟਸ ਫੈਡਰੇਸ਼ਨ ਚੈਂਪੀਅਨਸ਼ਿਪ ‘ਚ ਭਾਰਤ ਓਵਰਆਲ ਚੈਂਪੀਅਨ ਰਿਹਾ, ਜਦੋਂਕਿ ਵਿਅਤਨਾਮ ਰਨਰਅਪ ਤੇ ਮਲੇਸ਼ੀਆ ਸੈਂਕਿੰਡ ਰਨਰਅਪ ਤੇ ਮਲੇਸ਼ੀਆ ਸੈਂਕਿੰਡ ਰਨਰਅਪ ਰਿਹਾ ਵਿਅਤਨਾਮ ‘ਚ ਹੋਈ ਛੇਵੀਂ ਏਸ਼ੀਅਨ ਯੋਗਾ ਸਪੋਰਟਸ ਫੈਡਰੇਸ਼ਨ ਚੈਂਪੀਅਨਸ਼ਿਪ ‘ਚ ਭਾਰਤੀ ਟੀਮ ‘ਚ ਸ਼ਾਹ ਸਤਿਨਾਮ ਜੀ ਸਿੱਖਿਆ ੰਸੰਸਥਾਨ ਦੀ ਚਾਰ ਖਿਡਾਰਨਾਂ ਨੀਲਮ ਇੰਸਾਂ (ਯੋਗਾ ਕੋਚ, ਸੇਂਟ ਐਮਐੱਸਜੀ ਗਲੋਰੀਅਸ ਇੰਟਰਨੈਸ਼ਨਲ ਗਲੋਰੀਅਸ ਸਕੂਲ), ਸਵਪਨੀਲ ਇੰਸਾਂ (ਬਾਰ੍ਹਵੀਂ ਟਾਪਰ, ਸੇਂਟ ਐਮਐੱਸਜੀ ਗੋਲਰੀਅਸ ਇੰਟਰਨੈਸ਼ਨਲ ਸਕੂਲ), ਕਰਮਦੀਪ ਇੰਸਾਂ (ਬੀ. ਏ. ਸ਼ਾਹ ਸਤਿਨਾਮ ਜੀ ਗਰਲਜ਼ ਕਾਲਜ), ਤੇ ਕਿਰਤੀ ਇੰਸਾਂ (11ਵੀਂ ਜਮਾਤ, ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ) ਸ਼ਾਮਲ ਹਨ
ਭਾਰਤੀ ਟੀਮ ਦੇ ਸਿਰ ਜਿੱਤ ਦਾ ਸਿਹਰਾ ਬੰਨ੍ਹਣ ‘ਚ ਅਹਿਮ ਭੂਮਿਕਾ ਨਿਭਾਉਣ ਵਾਲੇ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਨ ਦੀਆਂ ਖਿਡਾਰਨਾਂ ਨੇ ਕਿਹਾ ਕਿ ਪਾਪਾ ਕੋਚ (ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ) ਦੇ ਅਸ਼ੀਰਵਾਦ ਤੇ ਕੋਚਿੰਗ ਦੀ ਬਦੌਲਤ ਹੀ ਅੱਜ ਉਹ ਕੌਮਾਂਤਰੀ ਪੱਧਰ ‘ਤੇ ਦੇਸ਼, ਆਪਣੇ ਮਾਤਾ-ਪਿਤਾ ਤੇ ਸੰਸਥਾਨ ਦਾ ਨਾਂਅ ਰੌਸ਼ਨ ਕਰ ਰਹੀਆਂ ਹਨ ਉਨ੍ਹਾਂ ਦੱਸਿਆ ਕਿ  ਹੁਣ ਵਿਦੇਸ਼ਾਂ ‘ਚ ਯੋਗ ਦਾ ਕ੍ਰੇਜ ਵਧ ਰਿਹਾ ਹੈ ਤੇ ਵਿਦੋਸ਼ੀ ਭਾਰਤੀਆਂ ਤੋਂ ਵੀ ਬਿਹਤਰ ਯੋਗ ਕਰ ਰਹੇ ਹਨ
ਭਾਰਤੀ ਟੀਮ ਦੀਆਂ ਇਨ੍ਹਾਂ ਖਿਡਾਰਨਾਂ ਦਾ ਦੇਸ਼ ਪਰਤਣ ‘ਤੇ ਸਵਾਗਕ ਕਰਦਿਆਂ ਇੰਡੀਆ, ਏਸ਼ੀਆ ਤੇ ਇੰਟਰਨੈਸ਼ਨਲ ਯੋਗਾ ਫੈਡਰੇਸ਼ਨ ਦੇ ਜਨਰਲ ਸਕੱਤਰ ਅਸ਼ੋਕ ਅਗਰਵਾਲ ਨੇ ਉਨ੍ਹਾਂ ਨੂੰ ਸ਼ਾਬਾਸ਼ੀ ਦਿੱਤੀ ਉਨ੍ਹਾਂ ਕਿਹਾ ਕਿ ਰੀਓ ਓਲੰਪਿਕ ਤੋਂ ਬਾਅਦ ਇੱਕ ਵਾਰ ਫਿਰ ਬੇਟੀਆਂ ਨੇ ਆਪਣੀ ਸਮਰੱਥਾ ਸਿੱਧ ਕੀਤੀ ਹੈ, ਹਾਲਾਂਕਿ ਬੇਟੇ ਵੀ ਘੱਟ ਨਹੀਂ ਹਨ ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਤੇ ਭਾਰਤੀ ਟੀਮ ਇੱਕ ਵਾਰ ਫਿਰ ਯੋਗਾ ‘ਚ ਏਸ਼ੀਅਨ ਚੈਂਪੀਅਨ ਬਣੀ ਹੈ ਉਨ੍ਹਾਂ ਦੱਸਿਆ ਕਿ 7ਵੀਂ ਏਸ਼ੀਅਨ ਯੋਗਾ ਚੈਂਪੀਅਨਸ਼ਿਪ ਸਿੰਗਾਪੁਰ ‘ਚ ਹੋਵੇਗੀ ਉਹੀ ਵਰਲਡ ਚੈਂਪੀਅਨਸ਼ਿਪ ਚਿੱਲੀ (ਸਾਊਥ ਅਮਰੀਕਾ) ‘ਚ ਹੋਵੇਗੀ
1. ਨੀਲਮ ਇੰਸਾਂ (ਯੋਗਾ ਕੋਚ, ਸੇਂਟ ਐਮਐੱਸਜੀ ਗਲੋਰੀਅਸ ਇੰਟਰਨੈਸ਼ਨਲ ਸਕੂਲ) ਨੇ ਦੱਸਿਆ ਕਿ ਉਨ੍ਹਾਂ ਛੇਵੀਂ ਏਸ਼ੀਅਨ ਯੋਗਾ ਸਪੋਰਟਸ ਫੈਡਰੇਸ਼ਨ ਚੈਂਪੀਅਨਸ਼ਿਪ ‘ਚ 2ੋ ਸੋਨ ਤੇ ਇੱਕ ਚਾਂਦੀ ਤਮਗਾ ਹਾਸਲ ਕੀਤਾ ਹੈ ਯੋਗਾ ਦੇ  ਕੌਮਾਂਤਰੀ ਮੁਕਾਬਲਿਆਂ ‘ਚ ਉਨ੍ਹਾਂ ਦੇ 10 ਸੋਨ, 10 ਚਾਂਦੀ ਤੇ 10 ਕਾਂਸੀ ਤਮਗੇ ਹਨ ਨੀਲਮ ਇੰਸਾਂ ਨੇ ਦੱਸਿਆ ਕਿ ਪਾਪਾ ਕੋਚ (ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ) ਦੇ ਅਸ਼ੀਰਵਾਦ ਸਦਕਾ ਹੀ ਅੱਜ ਉਹ ਇਸ ਮੁਕਾਮ ‘ਤੇ ਪਹੁੰਚੀ ਹੈ ਉਸ ਨੂੰ ਬਹੁਤ ਖੁਸ਼ੀ ਹੈ ਤੇ ਉਹ ਬਹੁਤ ਲੱਕੀ ਹੈ ਕਿ ਉਸ ਨੂੰ ਵਰਲਡ ਦੇ ਬੈਸਟ ਕੋਚ ਪਾਪਾ ਕੋਚ ਨੇ ਕੋਚਿੰਗ ਦਿੱਤੀ ਹੈ

ਸਵਪਨਿਲ ਇੰਸਾਂ (ਬਾਰ੍ਹਵੀਂ ਟਾਪਰ, ਸੇਂਟ ਐਮਐੱਸਜੀ ਗਲੋਰੀਅਸ ਇੰਟਰਨੈਸ਼ਨਲ ਸਕੂਲ) : ਇਸ ਚੈਂਪੀਅਨਸ਼ਿਪ ‘ਚ ਉਸਨੇ 3 ਚਾਂਦੀ ਤੇ ਇੱਕ ਕਾਂਸੀ ਤਮਗਾ ਹਾਸਲ ਕੀਤਾ ਹੈ ਹੁਣ ਤੱਕ ਉਸਦੇ 9 ਸੋਨ, 9 ਚਾਂਦੀ ਤੇ 8 ਕਾਂਸੀ ਤਮਗੇ ਹਨ

ਕਰਮਦੀਪ ਇੰਸਾਂ (ਬੀ. ਏ. ਸ਼ਾਹ ਸਤਿਨਾਮ ਜੀ ਗਰਲਜ਼ ਕਾਲਜ) : ਇਸ ਚੈਂਪੀਅਨਸ਼ਿਪ ‘ਚ ਉਸਨੇ 2 ਸੋਨ ਤੇ ਇੱਕ ਚਾਂਦੀ ਤਮਗੇ ਜਿੱਤੇ ਹਨ ਇਸ ਤੋਂ ਪਹਿਲਾਂ ਉਸਦੇ 13 ਸੋਨ, 12 ਚਾਂਦੀ ਤੇ 9 ਕਾਂਸੀ ਤਮਗੇ ਹਨ

ਕਿਰਤੀ ਇੰਸਾਂ (11ਵੀਂ ਜਮਾਤ, ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ) ਇਸ ਚੈਂਪੀਅਨਸ਼ਿਪ ‘ਚ ਉਸਨੇ 4 ਚਾਂਦੀ ਤਮਗੇ ਹਾਸਲ ਕੀਤੇ ਹਨ

ਪ੍ਰਸਿੱਧ ਖਬਰਾਂ

To Top