[horizontal_news id="1" scroll_speed="0.10" category="breaking-news"]
Uncategorized

ਜਰਮਨੀ ਨੇ ਯੂਕ੍ਰੇਨ ਨੂੰ 2-0 ਨਾਲ ਹਰਾ ਕੇ ਕੀਤੀ ਜੇਤੂ ਸ਼ੁਰੂਆਤ

ਲਿਲੀ (ਫਰਾਂਸ) ਬਦਲ ਖਿਡਾਰੀ ਸਕੋਡ੍ਰਾਨ ਮੁਸਤਾਫੀ ਦੇ ਜਬਰਦਸਤ ਗੋਲ ਅਤੇ ਉਸ ਤੋਂ ਬਾਅਦ ਆਖਰੀ ਪਲਾਂ ‘ਚ ਵਾਸਟੀਅਨ ਸਵੈਨਸਟੀਵਰ ਦੇ ਹਮਲਿਆਂ ਦੀ ਬਦੌਲਤ ਵਿਸ਼ਵ ਚੈਂਪੀਅਨ ਜਰਮਨੀ ਨੇ ਰੋਮਾਂਚਕ ਅਤੇ ਚੁਣੌਤੀਪੂਰਨ ਮੁਕਾਬਲੇ ‘ਚ ਯੂਕ੍ਰੇਨ ਨੂੰ 2-0 ਨਾਲ ਹਰਾ ਕੇ ਯੂਰੋ ਕੱਪ ਫੁੱਟਬਾਲ ਟੂਰਨਾਮੈਂਟ ‘ਚ ਜੇਤੂ ਸ਼ੁਰੂਆਤ ਕਰ ਲਈ ਹੈ ਯੂਕ੍ਰੇਨ ਤੋਂ ਮਿਲੀ ਮੁਸ਼ਕਿਲ ਚੁਣੌਤੀ ਤੋਂ ਪਾਰ ਪਾਉਂਦਿਆਂ ਜਰਮਨੀ ਨੇ ਆਪਣੇ ਗਰੁੱਪ ਸੀ ਦੇ ਪਹਿਲੇ ਮੁਕਾਬਲੇ ‘ਚ ਜਿੱਤ ਦਰਜ ਕੀਤੀ, ਜਿਸ ਨਾਲ ਉਸਦੀ ਜਿੱਤ ਦਾ ਹੀਰੋ ਰਿਹਾ ਮੁਸਤਾਫ਼ੀ, ਜਿਸ ਨੂੰ ਟੀਮ ਦੇ ਖਿਡਾਰੀ ਸੈਂਟਰ ਬੈਕ ਮੈਟਸ ਹਮੇਲਜ਼ ਦੀ ਗੈਰਮੌਜ਼ੂਦਗੀ ‘ਚ ਬਤੌਰ ਬਦਲ ਖਿਡਾਰੀ ਉਤਾਰਿਆ ਗਿਆ ਸੀ ਮੁਸਤਾਫ਼ੀ ਨੇ ਮੈਚ ਦੇ 19ਵੇਂ ਮਿੰਟ ‘ਚ ਹੀ ਜਰਮਨੀ ਨੂੰ ਪਹਿਲੇ ਗੋਲ ਦੀ ਬਦੌਲਤ 1-0 ਦਾ ਵਾਧਾ ਦਿਵਾ ਦਿੱਤਾ ਹਾਲਾਂਕਿ ਯੂਕ੍ਰੇਨ ਤੋਂ ਫਿਰ ਵਿਸ਼ਵ ਚੈਂਪੀਅਨਾਂ ਨੂੰ ਮੁਸ਼ਕਿਲ ਚੁਣੌਤੀ ਮਿਲੀ, ਜਿਸ ਨੇ ਮੈਚ ਦੇ ਆਖਰੀ ਸਮੇਂ ਤੱਕ ਜਰਮਨੀ ਨੂੰ ਦੂਜਾ ਗੋਲ ਕਰਨ ਦਾ ਮੌਕਾ ਨਾ ਦਿੱਤਾ ਪਰ 90ਵੇਂ ਮਿੰਟ ‘ਚ ਸਵੈਨਸਟੀਗਰ ਨੇ ਕਾਫ਼ੀ ਕਰੀਬ ਤੋਂ ਕੀਤੇ ਗਏ ਗੋਲ ਦੀ ਬਦੌਲਤ ਟੀਮ ਦੇ ਵਾਧੇ ਨੂੰ ਦੁੱਗਣਾ ਕਰ ਦਿੱਤਾ

ਪ੍ਰਸਿੱਧ ਖਬਰਾਂ

To Top