ਕੁੱਲ ਜਹਾਨ

ਜਾਪਾਨ ਦੀ ਜਾਂਚ ਰਿਪੋਰਟ ‘ਚ ਖੁਲਾਸਾ ਪਲੇਨ ਕਰੈਸ਼ ‘ਚ ਹੀ ਹੋਈ ਸੀ ਨੇਤਾਜੀ ਦੀ ਮੌਤ

ਨਵੀਂ ਦਿੱਲੀ,  (ਏਜੰਸੀ) ਨੇਤਾਜੀ ਸੁਭਾਸ਼ ਚੰਦਰ ਦੀ ਮੌਤ ਦੇ ਰਹੱਸ ਬਣੇ ਰਹਿਣ ਦਰਮਿਆਨ ਜਾਪਾਨ ਨੇ ਇੱਕ 60 ਸਾਲ ਪੁਰਾਣੀ ਰਿਪੋਰਟ ਜਾਰੀ ਕੀਤੀ ਹੈ ਇਸ ਰਿਪੋਰਟ ‘ਚ ਪੁਸ਼ਟੀ ਕੀਤੀ ਗਈ ਹੈ ਕਿ 18 ਅਗਸਤ 1945 ਨੂੰ ਤਾਈਪੇ ‘ਚ ਪਲੇਨ ਕਰੈਸ਼ ‘ਚ ਹੀ ਨੇਤਾਜੀ ਦੀ ਮੌਤ ਹੋਈ ਸੀ ਜਾਪਾਨ ਸਰਕਾਰ ਨੇ ਨੇਤਾਜੀ ਦੀ ਮੌਤ ਦੇ ਮਾਮਲੇ ‘ਚ ਉੱਚ ਪੱਧਰੀ ਜਾਂਚ ਦੇ ਆਦੇਸ਼ ਦਿੱਤੇ ਸਨ, ਜਿਸ ਤੋਂ ਬਾਅਦ ਸਾਲ 1956 ‘ਚ ਇਸ ਰਿਪੋਰਟ ਨੂੰ ਤਿਆਰ ਕੀਤਾ ਗਿਆ ਸੀ ਇਸ ਰਿਪੋਰਟ ‘ਚ ਇਹ ਵੀ ਕਿਹਾ ਗਿਆ ਹੈ ਕਿ ਪਲੇਟ ਕਰੈਸ਼ ਦੀ ਵਜ੍ਹਾ ਕਾਰਨ ਨੇਤਾਜੀ ਨੂੰ ਕਈ ਜਗ੍ਹਾ ਸੱਟਾਂ ਲੱਗੀਆਂ ਸਨ ਤੇ ਉਹ ਸੜ ਵੀ ਗਏ ਸਨ ਇਸ ਤੋਂ ਬਾਅਦ ਨੇਤਾ ਜੀ ਨੇ ਤਾਈਪੇ ਆਰਮੀ ਹਸਪਤਾਲ ਦੇ ਨਨਮਾੱਨ ਬ੍ਰਾਂਚ ‘ਚ 18 ਅਗਸਤ 1945 ਨੂੰ ਆਖਰੀ ਸਾਹ ਲਈ ਸੀ ਰਿਪੋਰਟ ‘ਚ ਇਹ ਵੀ ਕਿਹਾ ਗਿਆ ਹੈ ਕਿ 22 ਅਗਸਤ 1945 ਨੂੰ ਤਾਈਪੇ ਦੇ ਨਿਗਮ ਸ਼ਮਸ਼ਾਨਘਾਟ ‘ਚ ਨੇਤਾ ਜੀ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ ਇਸ ਰਿਪੋਰਟ ਨੂੰ ਤਿਆਰ ਕਰਕੇ ਸਾਲ 1956 ‘ਚ ਟੋਕੀਓ ਸਥਿਤ ਭਾਰਤੀ ਦੂਤਾਵਾਸ ਨੂੰ ਸੌਂਪਿਆ ਗਿਆ ਸੀ, ਪਰ ਉਸ ਨੂੰ ਹਾਲੇ ਤੱਕ ਜਨਤਕ ਨਹੀਂ ਕੀਤਾ ਗਿਆ ਸੀ ਹਾਲਾਂਕਿ ਇਸ ਰਿਪੋਰਟ ਨਾਲ ਨੇਤਾ ਜੀ ਦੀ ਮੌਤ ਦੀ ਗੁੱਥੀ ਹੋਰ ਉਲਝ ਹੀ ਗਈ ਹੈ
ਨੇਤਾ ਜੀ ਦੇ ਪਰਿਵਾਰ ਦਾ ਤੇ ਉਨ੍ਹਾਂ ਦੇ ਕੁਝ ਹਮਾਇਤੀਆਂ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਮੌਤ ਪਲੇਨ ਕਰੈਸ਼ ‘ਚ ਨਹੀਂ ਹੋਈ ਸੀ, ਸਗੋਂ ਉਹ ਕਈ ਸਾਲ ਤੱਕ ਭੇਸ ਬਦਲ ਕੇ ਅਯੋਧਿਆ ‘ਚ ਰਹਿ ਰਹੇ ਸਨ ਨੇਤਾ ਜੀ ਦੀ ਮੌਤ ਨਾਲ ਜੁੜੇ ਕੁਝ ਗੁਪਤ ਦਸਤਾਵੇਜ਼ਾਂ ਨੂੰ ਇਸ ਸਾਲ ਭਾਰਤ ਸਰਕਾਰ ਨੇ ਜਨਵਰੀ ‘ਚ ਜਨਤਕ ਕੀਤਾ ਸੀ

ਪ੍ਰਸਿੱਧ ਖਬਰਾਂ

To Top