ਲੇਖ

‘ਜੀਓ’….ਅਤੇ ਜੀਣ ਦਿਓ

ਮੁਕੇਸ਼ ਅੰਬਾਨੀ ‘ਟੈਲੀਕਾਮ ਇੰਡਸਟਰੀ’ ਨੂੰ ਬਦਲਣ ਦੀ ਚਾਹਤ ਕਾਫ਼ੀ ਪਹਿਲਾਂ ਤੋਂ ਸੰਜੋਈ ਹੋਏ ਹਨ ਹੁਣ ਅੰਬਾਨੀ ਵੀਰਾਂ ‘ਚ ਵੱਖਵਾਦ ਨਹੀਂ ਹੋਇਆ ਸੀ, ਤਦ ਵੀ 40 ਪੈਸੇ ਐੱਸਟੀਡੀ ਰੇਟ ਅਤੇ 500 ਰੁਪਏ ‘ਚ ਫੋਨ ਲਾਂਚ ਕਰਕੇ ਰਿਲਾਇੰਸ ਨੇ ‘ਤਹਿਲਕਾ’ ਮਚਾ ਦਿੱਤਾ ਸੀ, ਜਿਸ ਤੋਂ ਬਾਅਦ ਹੀ ਅੱਜ ਪਿੰਡ-ਪਿੰਡ ਤੱਕ ਵਿਅਕਤੀ-ਵਿਅਕਤੀ ਦੇ ਹੱਥਾਂ ‘ਚ ਮੋਬਾਇਲ ਆਇਆ ਬਾਅਦ ‘ਚ ਅਨੇਕਾਂ ਕੰਪਨੀਆਂ ਆਈਆਂ, ਪਰ ਹਕੀਕਤ ‘ਚ ਇਸਦਾ ਸਿਹਰਾ ‘ਰਿਲਾਇੰਸ’ ਨੂੰ ਹੀ ਜਾਂਦਾ ਹੈ ਬਾਅਦ ‘ਚ ਮੁਕੇਸ਼ -ਅਨਿਲ ਵੱਖ ਹੋਏ ਅਤੇ ਰਿਲਾਇੰਸ ਦਾ ਟੈਲੀਕਾਮ ਬਿਜਨੈੱਸ ਅਨਿਲ ਅੰਬਾਨੀ ਦੇ ਹਿੱਸੇ ‘ਚ ਚਲਿਆ ਗਿਆ, ਪਰ ਮੁਕੇਸ਼ ਇਸ ਖੇਤਰ ‘ਚ ਪੋਟੇਂਸ਼ਿਅਲ ਨੂੰ ਬਿਹਤਰ ਢੰਗ ਨਾਲ ਸਮਝ ਚੁੱਕੇ ਸੀ ਦਹਾਕੇ ਭਰ ‘ਚ ਟੈਲੀਕਾਮ ਇੰਡਸਟਰੀ ਦਾ ਮਤਲਬ ਸਿਰਫ਼ ਗੱਲ ਕਰਨ ਤੋਂ ਬਦਲ ਕੇ ‘ਇੰਟਰਨੈੱਟ’ ਤੱਕ ਪਹੁੰਚ ਗਿਆ ਸੀ ਅਤੇ ਇਸ ਦੀ ਨਬਜ਼ ‘ਤੇ ਪੂਰੀ ਤਰ੍ਹਾਂ ਰਿਸਰਚ ਕਰਕੇ ਮੁਕੇਸ਼ ਅੰਬਾਨੀ ਨੇ ਅਜਿਹਾ ਦਾਅ ਚਲਾਇਆ ਹੈ ਕਿ ਏਅਰਟੈੱਲ, ਵੋਡਾਫੋਨ, ਆਈਡੀਆ, ਅਨਿਲ ਅੰਬਾਨੀ ਵਾਲੀ ਰਿਲਾਇੰਸ ਕਮਿਊਨੀਕੇਸ਼ਨ ਵਰਗੀਆਂ ਕੰਪਨੀਆਂ ‘ਜੀਨੇ ਦੋ’ ਦੀ ਗੁਹਾਰ ਲਾਉਂਦੀ ਦਿਸ ਰਹੀ ਹੈ!
ਹੁਣ ਸੋਸ਼ਲ ਮੀਡੀਆ ‘ਤੇ ‘ਜੀਓ ਅਤੇ ਜੀਣ ਦਿਓ’ ਦੇ ਜੋ ਹਿਊਮਰਸ ਸ਼ੇਅਰ ਹੋ ਰਹੇ ਹਨ, ਉਹਨਾਂ ਤੋਂ ਤਾਂ ਇਹੀ ਜਾਪਦਾ ਹੈ , ਤਾਂ ਹੋਰ ਕੰਪਨੀਆਂ ਵੱਲੋਂ ਇੰਟਰਨੈੱਟ ਅਤੇ ਦੂਜੀਆਂ ਸਹੂਲਤਾਂ ਦੀਆਂ ਦਰਾਂ ‘ਚ ਭਾਰੀ ਕਟੌਤੀ ਵੀ ਇਸ ਵੱਲ ਮਜ਼ਬੂਤ ਸੰਕੇਤ ਵੀ ਦਿੰਦੀ ਹੈ ਮੁਕੇਸ਼ ਦੀ ਸਟ੍ਰੇਟੇਜੀ ਉਹੀ ਹੈ, ਜਦ ਰਿਲਾਇੰਸ ਨੇ ਪਹਿਲਾਂ 500-500 ਰੁਪਏ ਵਾਲਾ ਫੋਨ ਲਾਂਚ ਕੀਤਾ ਮਿਸਾਲ ਵਜੋਂ ਮੁਕਾਬਲੇਬਾਜਾਂ ਦਾ ਲੱਕ ਤੋੜਨ ਵਾਲਾ ਪਲਾਨ ਫੋਨ ਕੁਨੈਕਸ਼ਨ-ਇੰਟਰਨੈੱਟ ਅਤੇ ਦੂਜੀਆਂ ਸਹੂਲਤਾਂ ਦਾ ‘ਕਾਂਬੋ-ਪੈਕੇਜ’ ਅਤੇ ਵਰਤੋਂਕਰਤਾਵਾਂ ਦੇ ਵੱਡੇ ਸਮੂਹ ਦੀਆਂ ਜ਼ਰੂਰਤਾਂ ਦਾ ਡੂੰਘਾ ਅਧਿਐਨ! ਇਸ ਤੋਂ ਇਲਾਵਾ, ਵਰਤਮਾਨ ਸਰਕਾਰ ਦੀ ‘ਡਿਜ਼ੀਟਲ ਇੰਡੀਆ’ ਸਕੀਮ ਦੇ ਨਾਲ ਬੰਨ੍ਹਿਆ ਹੋਇਆ ਤਾਲਮੇਲ ਮੁਕੇਸ਼ ਅੰਬਾਨੀ ਨੂੰ ਬਾਕੀ ਖਿਡਾਰੀਆਂ ਤੋਂ ‘ਚਲਾਕ’ ਸਾਬਤ ਕਰਦਾ ਹੈ  ਹੈਰਾਨੀ ਦੀ ਗੱਲ ਹੈ ਕਿ ਇਸ ਸੈਕਟਰ ਦੇ ਹੋਰ ਖਿਡਾਰੀ ਇਸ ਸੋਚ ਤੋਂ ਵਾਂਝੇ ਰਹਿ ਗਏ, ਜਦਕਿ ‘ਡਿਜ਼ੀਟਲ ਇੰਡੀਆ’ ਦਾ ਅਸਲ ਮਤਲਬ ਹੀ ‘ਵਿਅਕਤੀ-ਵਿਅਕਤੀ’ ਨੂੰ ਇੰਟਰਨੈੱਟ ਨਾਲ ਜੋੜਨਾ ਹੈ ਹਾਲਾਂਕਿ, ਮੁਕੇਸ਼ ਅੰਬਾਨੀ ਦੀ ‘ਜੀਓ’ ਦੇ ਪ੍ਰ੍ਰਚਾਰ ਲਈ ਪ੍ਰਧਾਨ ਮੰਤਰੀ ਦਾ ਨਾਂਅ ਲੈਣ ਨੂੰ ਲੈ ਕੇ ਕੁਝ ਹਲਕਿਆਂ ‘ਚ ਅਲੋਚਨਾਵਾਂ ਵੀ ਹੋਈਆਂ, ਪਰ ਇਸ ‘ਚ ਤਕਨੀਕੀ ਤੌਰ ‘ਤੇ ਆਖ਼ਰ ‘ਗਲਤ’ ਕੀ ਹੈ? ਡਿਜ਼ੀਟਲ ਇੰਡੀਆ ਉਦੇਸ਼ ਤਾਂ ਸਰਕਾਰ ਵੱਲੋਂ ਹੀ ਨਿਰਧਾਰਿਤ ਹੈ ਅਤੇ ਜੇਕਰ ਮੁਕੇਸ਼ ਅੰਬਾਨੀ ਨੇ ਇਸ ਨੂੰ ਆਪਣੇ ਬਿਜਨੈੱਸ ਨਾਲ ਜੋੜਿਆ ਤਾ ਦੂਜਿਆਂ ਨੂੰ ਅਲੋਚਨਾ ਕਰਨ ਦਾ ਹੱਕ ਨਹੀਂ ਹੈ ਕਿਉਂਕਿ ਅੱਜ ਜਮਾਨਾ ਇੰਟਰਨੈੱਟ ਦਾ ਹੀ ਨਹੀਂ ਹੈ, ਸਗੋਂ ‘ਫਾਸਟ ਅਤੇ ਫਾਸਟਰ ਇੰਟਰਨੈੱਟ’ ਦਾ ਹੁੰਦਾ ਜਾ ਰਿਹਾ ਹੈ, ਤਾਂ ਚਾਹੇ ਸ਼ਹਿਰ ਹੋਵੇ ਜਾਂ ਪਿੰਡ ‘ਇੰਟਰਨੈੱਟ’ ਦਾ ਵੱਡਾ ਗਾਹਕ ਵਰਕ ਤਿਆਰ ਹੋਇਆ ਹੈ
ਲੋਕ ਵੱਧ ਤੋਂ ਵੱਧ ਸਮਾਂ ਸੋਸ਼ਲ ਨੈਟਵਰਕਿੰਗ ਸਾਈਟ ‘ਤੇ ਬਿਤਾ ਰਹੇ ਹਨ, ਕਈ ਤਾਂ 16-16 ਘੰਟਿਆਂ ਤੱਕ! ਹੋਰ ਕੰਪਨੀਆਂ ਨੇ ਹੁਣ ਤੱਕ ਕਮਾਇਆ ਵੀ ਖੂਬ ਹੈ, ਪਰ ਜਦ ਇਸ ਮਾਰਕਿਟ ‘ਚ ਇੱਕ ਸਥਿਰਤਾ ਅਤੇ ਢੀਲਾਪਣ ਜਿਹਾ ਆ ਰਿਹਾ ਸੀ, ਤਦ ਰਿਲਾਇੰਸ ਇੰਡਸਟ੍ਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਰਿਲਾਇੰਸ ਜੀਓ ਮੋਬਾਇਲ ਫੋਨ ਨੈੱਟਵਰਕ ‘ਤੇ ਡਾਟਾ ਕੀਮਤਾਂ ਦੀ ਅਜਿਹੀ ਸਸਤੀ ਪੇਸ਼ਕਸ਼ ਕਰ ਦਿੱਤੀ ਕਿ ‘ਖਲਬਲੀ’ ਜਿਹੀ ਮਚ ਗਈ ਹੈ ਰਿਲਾਇੰਸ ਇੰਡਸਟ੍ਰੀਜ਼ ਲਿਮਿਟਡ ਦੇ 42ਵੇਂ ਜਨਰਲ ਮੀਟਿੰਗ ਦੌਰਾਨ ਕੰਪਨੀ ਨੇ ਜੀਓ 4ਜੀ ਲਾਂਚ ਦੀ ਸਕੀਮਜ਼ ਸਬੰਧੀ ਪਰਤ ਦਰ ਪਰਤ ਦੱਸਿਆ ਹਾਲਾਂਕਿ ਮਹੀਨੇ ਭਰ ਤੋਂ ਲੋਕ ਇਸ ਨੂੰ ਵਰਤ ਰਹੇ ਹਨ, ਪਰ ਮੁਕੇਸ਼ ਅੰਬਾਨੀ ਨੇ ਇਸ ਦੇ ਟੈਰਿਫ ਪਲਾਨ ਸਬੰਧੀ ਦੱਸ ਕੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹਾਲਾਂਕਿ ਜੀਓ ਸਿਰਫ਼ ਸ਼ੁਰੂਆਤੀ ਚਾਰ ਮਹੀਨਿਆਂ ਲਈ ਹੀ ਮੁਫ਼ਤ ਡਾਟਾ ਸਹੂਲਤਾਂ ਦੇ ਰਿਹਾ ਹੈ, ਅਤੇ ਉਸ ਤੋਂ ਬਾਅਦ ਉਹ ਡਾਟਾ ਦੇ ਦਸ ਪਲਾਨਾਂ ਦੀ ਪੇਸ਼ਕਸ਼ ਕਰੇਗਾ, ਪਰ ਭਾਰਤ ‘ਚ ‘ਪ੍ਰੀਪੇਡ ਗਾਹਕਾਂ’ ਦੀ ਗਿਣਤੀ ਕਾਫ਼ੀ ਜ਼ਿਆਦਾ ਹੈ ਅਤੇ ਅਜਿਹੇ ਗਾਹਕਾਂ ਨੂੰ ਤੋੜਨ ਲਈ ਚਾਰ ਮਹੀਨੇ ਤੋਂ ਘੱਟ ਨਹੀਂ ਹੁੰਦੇ ਹਨ, ਉਹ ਵੀ ਜਦ ਜਦ ‘ਰਿਲਾਇੰਸ’ ਵਰਗੀ ਕੰਪਨੀ ਇਸ ਲਈ ਅੱਡੀ-ਚੋਟੀ ਦਾ ਜ਼ੋਰ ਲਾ ਰਹੀ ਹੋਵੇ!
ਸਾਰੇ ਜਾਣਦੇ ਹਨ ਕਿ ਗਾਹਕਾਂ ਨੂੰ ਆਪਣੇ ਪੱਖ਼ ‘ਚ ਮਿਲਾਉਣ ਤੋਂ ਬਾਅਦ ‘ਰਿਲਾਇੰਸ ਜੀਓ’ ਵੀ ਮੁਫ਼ਤ ਅੱਗੇ ਵਧ ਕੇ ਅਸਲ ‘ਪ੍ਰਾਫ਼ਿਟ’ ਵਾਲੇ ਬਿਜਨੈਸ ‘ਤੇ ਹੀ ਆਵੇਗੀ, ਪਰ ਇਸ ਵਿਸ਼ੇ ‘ਚ ਕੰਪਨੀ ਦਾ ਮੰਨਣਾ ਹੈ ਕਿ ਗਾਹਕ ਸਸਤੇ ਆਫ਼ਰ ਦੇ ਐਲਾਨ ਦਾ ਮਜ਼ਾ ਲੈ ਰਹੇ ਹਨ, ਤਾਂ ਲੈਣ ਦਿਓ ਅਤੇ ਅਜਿਹੇ ‘ਚ ਦਸੰਬਰ ਤੋਂ ਪਹਿਲਾਂ ਐਲਾਨ ਕਰਨ ਦਾ ਕੰਪਨੀ ਦਾ ਕੋਈ ਇਰਾਦਾ ਨਹੀਂ ਦਿਸਦਾ ਹੈ ਸਾਫ਼ ਹੈ ਕਿ ਇੱਕ ਹਮਲਾਵਰ ਰਣਨੀਤੀ ਨਾਲ ਮਾਰਕਿਟ ਦੀ ਚਾਲ ਬਦਲੇਗੀ ਹੀ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਪੂਰੀ ਜ਼ੱਦੋ-ਜਹਿਦ ‘ਚ ‘ਗਾਹਕ’ ਦਾ ਫ਼ਾਇਦਾ ਹੁੰਦਾ ਦਿਸ ਰਿਹਾ ਹੈ, ਤਾਂ ਇੰਟਰਨੈੱਟ ਦਾ ਵੀ ਵੱਡੇ ਪੱਧਰ ‘ਤੇ ਪ੍ਰਸਾਰ ਹੋਵੇਗਾ ਤੁਹਾਨੂੰ ਧਿਆਨ ਦੇਣਾ ਹੋਵੇਗਾ ਕੁਝ ਹੀ ਸਮਾਂ ਪਹਿਲਾਂ ਫੇਸਬੁਕ ਦੇ ਜਕਬਰਗ ਨੇ ‘ਇੰਟਰਨੈੱਟ.ਆਰਗ’ ਨਾਂਅ ਤੋਂ ‘ਮੁਫ਼ਤ ਇੰਟਰਨੈੱਟ’ ਦੀ ਮੁਹਿੰਮ ਚਲਾਉਣ ਦਾ ਐਲਾਨ ਕੀਤਾ ਸੀ, ਪਰ ਜਕਰਬਰਗ ਮੁਕੇਸ਼ ਅੰਬਾਨੀ ਤੋਂ ਥੋੜ੍ਹੇ ਘੱਟ ਚਲਾਕ ਨਿਕਲੇ!
ਆਖ਼ਰ, ਭਾਰਤ ਦੀ ਰਾਜਨੀਤੀ ਅਤੇ ਜਨਤਾ ਨੂੰ ਸਮਝਣਾ ਐਨਾ ਵੀ ਸੌਖਾ ਨਹੀਂ ਹੈ ਕਿ ਕੋਈ ਜਕਰਬਰਗ ਦੋ-ਚਾਰ ਵਾਰ ਆ ਕੇ ਸਭ ਸਮਝ ਲਵੇ! ਵੈਸੇ ਤਾਂ ਤੁਹਾਨੂੰ ਇਹ ਵਾਕਿਆ ਧਿਆਨ ਹੋਵੇਗਾ, ਪਰ ਦੱਸਦੇ ਚੱਲੀਏ ਕਿ ਤਦ ਜਕਰਬਰਗ ਦੀ ਉਹ ਮੁਹਿੰਮ ‘ਇੰਟਰਨੈੱਟ ਨਿਊਟ੍ਰਲਿਟੀ’ ਦੀ ਬਹਿਸ ‘ਚ ਫਸ ਕੇ ਰਹਿ ਗਈ ਅਤੇ ਖੂਬ ਹਮਲਾਵਰ ਅਤੇ ਪ੍ਰਚਾਰ ਦੇ ਬਾਵਜ਼ੂਦ ਜਕਰਬਰਗ ਨੂੰ ਪਿੱਛੇ ਹਟਣ ‘ਤੇ ਮਜ਼ਬੂਰ ਹੋਣਾ ਪਿਆ ਹਾਲਾਂਕਿ, ਉਸ ‘ਚ ਇੱਕ ਵਿਚਕਾਰ ਦਾ ਰਸਤਾ ਕੱਢਿਆ ਜਾ ਸਕਦਾ ਸੀ, ਪਰ ਮੁਕੇਸ਼ ਦੀ ‘ਜੀਓ’ ਨੇ ਉਸ ਕਮੀ ਨੂੰ ਕਾਫ਼ੀ ਹੱਦ ਤੱਕ ਪੂਰਾ ਕਰਨ ਦਾ ਦਮ ਦਿਖਾਇਆ ਹੈ, ਤਾਂ ਇਸ ਸੈਕਟਰ ਦੇ ਦੂਜੇ ਖਿਡਾਰੀਆਂ ਨੂੰ ਵੀ ਇਸ ਲਈ ਮਜ਼ਬੂਰ ਕੀਤਾ ਹੈ, ਮਤਲਬ ਹਰ ਇੱਕ ਵਿਅਕਤੀ ਤੱਕ ਤੇਜ਼ ਇੰਟਰਨੈੱਟ ਪਹੁੰਚਾਉਣ ਦਾ, ਉਹ ਵੀ ਸਸਤੇ ਤੋਂ ਸਸਤੀਆਂ ਦਰਾਂ ‘ਚ! ਇੱਕ ਹੋਰ ਅਹਿਮ ਗੱਲ ਕੰਪਨੀ ਨੇ ਆਪਣੇ ਹੈਂਡਸੈੱਟ ਬ੍ਰਾਂਡ ‘ਲਾਈਫ਼’ ਤਹਿਤ ਸਭ ਤੋਂ ਸਸਤੇ ਸਮਾਰਟਫੋਨ ਦਾ ਵੀ ਐਲਾਨ ਕੀਤਾ ਹੈ ਜਿਸ ਦੀ ਕੀਮਤ 2,999 ਰੁਪਏ ਹੈ ਜ਼ਾਹਿਰ ਹੈ, ਇਸ ਸੇਗਮੇਂਟ ‘ਚ ਵਾਧੇ ਦੀ ਭਾਰੀ ਗੁੰਜਾਇਸ਼ ਹੈ
ਮੁਕੇਸ਼ ਅੰਬਾਨੀ ਨੇ ਮੀਟਿੰਗ ‘ਚ ਜਦ ਕਿਹਾ ਕਿ ‘ਵਾਇਸ ਕਾਲ’ ਲਈ ਭੁਗਤਾਨ ਦਾ ਯੁੱਗ ਖ਼ਤਮ ਹੋ ਰਿਹਾ ਹੈ, ਤਦ ਉਸ ਪਿੱਛੇ ਰਿਲਾਇੰਸ ਦਾ ਵੱਡਾ ਹੋਮਵਰਕ ਲੁਕਿਆ ਹੋਇਆ ਸੀ ਇਸ ਤੋਂ ਇਲਾਵਾ, ਜੀਓ ਦੇ ਗਾਹਕਾਂ ਲਈ ਪੂਰੇ ਭਾਰਤ ‘ਚ ਰੋਮਿੰਗ ਦਰਾਂ ‘ਜ਼ੀਰੋ’ ਕਰਨ ਦਾ ਫੈਸਲਾ ਵੀ ਇਸ ਦੇ ਗਾਹਕਾਂ ‘ਚ ਵਾਧਾ ਕਰਨ ਦਾ ਮਹੱਤਵਪੂਰਨ ਕਾਰਨ ਸਿੱਧ ਹੋਵੇਗਾ ਹਾਲਾਂਕਿ, ਮੁੱਖ ਲੜਾਈ ‘ਇੰਟਰਨੈੱਟ’ ਨੂੰ ਲੈ ਕੇ ਹੀ ਰਹਿਣ ਵਾਲੀ ਹੈ, ਇਸ ਗੱਲ ‘ਚ ਦੋ ਰਾਏ ਨਹੀਂ ‘ਡਿਜ਼ੀਟਲ ਇੰਡੀਆ’ ਦੀ ਮੁਹਿੰਮ ‘ਚ ਜ਼ੋਰ ਸ਼ੋਰ ਨਾਲ ਲੱਗੇ ਸਰਕਾਰੀ ਅਮਲੇ ਨੂੰ ਸਿਰਫ਼ ਏਨਾ ਧਿਆਨ ਰੱਖਣਾ ਹੋਵੇਗਾ ਕਿ ਪ੍ਰਤੱਖ਼-ਅਪ੍ਰਤੱਖ਼ ਰੂਪ ਨਾਲ ਗਾਹਕ ਦੇ ਹਿਤ ਸੁਰੱਖਿਅਤ ਰਹਿਣ, ਬਾਕੀ ਕਾਰਪੋਰੇਟ-ਜਗਤ ‘ਚ ਤਾਂ ਉਥਲ-ਪੁਥਲ ਹੁੰਦੀ ਰਹੀ ਰਹਿੰਦੀ ਹੈ!

ਮਿਥੀਲੇਸ਼ ਕੁਮਾਰ ਸਿੰਘ

ਪ੍ਰਸਿੱਧ ਖਬਰਾਂ

To Top