Breaking News

ਜੰਗ ਤੇ ਦਿੱਲੀ ਦੇ ਮੰਤਰੀਆਂ ‘ਚ ਸ਼ਬਦੀ ਜੰਗ ਤੇਜ਼

ਨਵੀਂ ਦਿੱਲੀ। ਉਪ ਰਾਜਪਾਲ ਨਜੀਬ ਜੰਗ ਨੇ ਦਿੱਲੀ ਸਰਕਾਰ ਦੇ ਮੰਤਰੀਆਂ ਸਤੇਂਦਰ ਜੇਨ ਅਤੇ ਕਪਿਲ ਮਿਸ਼ਰਾ ਨਾਲ ਮੁਲਾਕਾਤ ਨਾ ਕਰਨ ਦੇ ਦੋਸ਼ਾਂ ਦਾ ਜ਼ੋਰਦਾਰ ਖੰਡਨ ਕੀਤਾ ਹੈ।
ਰਾਜ ਭਵਨ ਵੱਲੋਂ ਅੱਜ ਜਾਰੀ ਬਿਆਨ ਅਨੁਸਾਰ ਕਿਹਾ ਗਿਆ ਕਿ ਸ੍ਰੀ ਜੈਨ ਅਤੇ ਸ੍ਰੀ ਮਿਸ਼ਰਾ ਉਪਰਾਜਪਾਲ ਸਕੱਤਰੇਤ ਪੌਣੇ 12 ਵਜੇ ਆਏ ਸਨ। ਇਸ ਲਈ ਪਹਿਲਾਂ ਤੋਂ ਕੋਈ ਸਮਾਂ ਅਤੇ ਸੂਚਨਾ ਨਹੀਂ ਦਿੱਤੀ ਗਈ ਸੀ। ਬਿਆਨ ‘ਚ ਕਿਹਾ ਗਿਆ ਹੈ ਕਿ ਰਾਜ ਨਿਵਾਸ ਦੀ ਜਾਣਕਾਰੀ ‘ਚ ਆਇਆ ਹੈ ਕਿ ਇਹ ਮੁਲਾਕਾਤ ਸਿਰਫ਼ ਰਾਜਨਿਵਾਸ ਦੇ ਬਾਹਰ ਮੀਡੀਆ ਦੀ ਭੀੜ ਇਕੱਠੀ ਕਰਨ ਲਈ ਸੀ। ਮੰਤਰੀਆਂ ਨੂੰ ਪਹਿਲਾਂ ਉਪ ਰਾਜਪਾਲ ਨੂੰ ਸੂਚਿਤ ਕਰਨਾ ਚਹੀਦਾ ਸੀ, ਉਸ ਤੋਂ ਬਾਅਦ ਉਥੇ ਆਉਂਦੇ।

ਪ੍ਰਸਿੱਧ ਖਬਰਾਂ

To Top