Breaking News

‘ਜੱਟੂ ਇੰਜੀਨੀਅਰ’ ਦੇ ਦੂਜੇ ਪੋਸਟਰ ਨੇ ਪਾਈਆਂ ਧੁੰਮਾਂ

ਫਿਲਮ 19 ਮਈ ਨੂੰ ਹੋਵੇਗੀ ਰਿਲੀਜ਼
ਸੱਚ ਕਹੂੰ ਨਿਊਜ਼
ਸਰਸਾ,
19 ਮਈ ਨੂੰ ਰਿਲੀਜ਼ ਹੋਣ ਜਾ ਰਹੀ ਪੂਜਨੀਕ ਗੁਰੂ ਸੰਤ ਡਾ.ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਗਲੀ ਫਿਲਮ ਜੱਟੂ ਇੰਜੀਨੀਅਰ ਦਾ ਦੂਜਾ ਪੋਸਟਰ ਅੱਜ ਰਿਲੀਜ਼ ਹੋ ਗਿਆ ਰਿਲੀਜਿੰਗ  ਦੇ ਨਾਲ ਹੀ ਪੋਸਟਰ ਨੇ ਸੋਸ਼ਲ  ਮੀਡੀਆ ‘ਤੇ ਧੁੰਮਾਂ ਪਾ ਦਿੱਤੀਆਂ ਡਾ. ਐੱਮਐਸਜੀ ਨੇ ਆਪਣੇ ਟਵਿੱਟਰ ਹੈਂਡਲ ‘ਤੇ ਜਿਉਂ ਹੀ  ਉਕਤ ਪੋਸਟਰ ਨੂੰ ਰਿਲੀਜ਼ ਕੀਤਾ ਉਸੇ ਸਮੇਂ ਹੀ ਫੈਨਸ  ਨੇ ਉਸ ਨੂੰ ਸ਼ੇਅਰ ਤੇ ਲਾਈਕ ਕਰਨਾ ਸ਼ੁਰੂ ਕਰ ਦਿੱਤਾ ਪੋਸਟਰ ਨੂੰ ਸ਼ੇਅਰ ਕਰਨ ਵਾਲਿਆਂ ਦੀ ਗਿਣਤੀ ਸੈਕਿੰਡ ਦਰ ਸੈਕਿੰਡ ਵਧ ਰਹੀ ਸੀ  ਕੁਝ ਹੀ ਸਮੇਂ ਵਿੱਚ ਲੱਖਾਂ ਲੋਕ ਉਸ ਨੂੰ ਵੇਖ ਚੁੱਕੇ ਸਨ ਫੇਸਬੁੱਕ, ਟਵਿੱਟਰ ਸਮੇਤ ਵੱਖ-ਵੱਖ ਸੋਸ਼ਲ ਸਾਈਟਾਂ ‘ਤੇ ਪੋਸਟਰ ਦੀਆਂ ਧੁੰਮਾਂ ਗੈ ਗਈਆਂ ਪੇਂਡੂ ਸੱਭਿਆਚਾਰ ‘ਤੇ ਅਧਾਰਿਤ ਇਸ ਕਮੇਡੀ ਫਿਲਮ ਦੇ ਦੂਜੇ ਪੋਸਟਰ ਵਿੱਚ ਪੇਂਡੂ ਮਾਹੌਲ ਦੀ ਝਲਕ ਸਾਫ਼ ਵਿਖਾਈ ਦੇ ਰਹੀ ਹੈ  ਫਿਲਮ ਪਿੰਡਾਂ ਨੂੰ ਆਤਮ ਨਿਰਭਰ ਬਣਾਉਣ ਦੇ ਸੰਦੇਸ਼ ਦੇ ਨਾਲ-ਨਾਲ ਸਮਾਜ ਨੂੰ ਕਈ ਸੰਦੇਸ਼ ਦੇਵੇਗੀ ਫਿਲਮ ਨੂੰ ਲੈ ਕੇ ਦਰਸ਼ਕਾਂ ਵਿੱਚ ਹਾਲੇ ਜ਼ਬਰਦਸਤ ਉਤਸ਼ਾਹ ਹੈ ਬੁੱਕ ਮਾਈ ਸ਼ੋਅ ‘ਤੇ ਹੁਣ ਤੱਕ ਲੱਖਾਂ ਲੋਕ ਇਸ ਫਿਲਮ ਨੂੰ ਵੇਖਣ ਦੀ ਇੱਛਾ ਜ਼ਾਹਿਰ ਕਰ ਚੁੱਕੇ ਹਨ

ਪ੍ਰਸਿੱਧ ਖਬਰਾਂ

To Top