ਹਰਿਆਣਾ

ਡਾ. ਕੌਸ਼ਲ ਅਮਰੀਕਾ ‘ਚ ਪੜ੍ਹਨਗੇ ਆਪਣਾ ਖੋਜ ਪੱਤਰ

ਕੁਰੂਕਸ਼ੇਤਰ,  (ਸੱਚ ਕਹੂੰ ਨਿਊਜ਼) ਕੁਰੂਕਸ਼ੇਤਰ ਯੂਨੀਵਰਸਿਟੀ ਦੇ ਸਾਬਕਾ ਡੀਨ  ਡਾਕਟਰ ਨਰਵਿੰਦਰ ਸਿੰਘ ਕੌਸ਼ਲ 2 ਜੂਨ  ਨੂੰ  ਅਮਰੀਕਾ ਜਾ ਰਹੇ ਹਨ ਜਿੱਥੇ ਉਹ ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਕੈਲੀਫੋਰਨੀਆ ਵੱਲੋਂ ਕੀਤੀ ਜਾ ਰਹੀ ਅੰਤਰਰਾਸ਼ਟਰੀ ਪੰਜਾਬੀ ਸਾਹਿਤ ਤੇ ਸੱਭਿਆਚਾਰ ਕਾਨਫਰੰਸ ‘ਚ ਆਪਣਾ ਖੋਜ ਪੱਤਰ ਪੇਸ਼ ਕਰਨਗੇ ਇਹ ਕਾਨਫਰੰਸ 4-5 ਜੂਨ ਨੂੰ ਸਟੇਟ ਯੂਨੀਵਰਸਿਟੀ ਆਫ ਕੈਲੀਫੋਰਨੀਆ ‘ਚ ਫਰਿਜਨੋ ਵਿਖੇ ਕੀਤੀ ਜਾ ਰਹੀ ਹੈ, ਜਿਸ ‘ਚ ਭਾਰਤ, ਪਾਕਿਸਤਾਨ, ਇੰਗਲੈਂਡ, ਜਪਾਨ, ਆਸਟਰੇਲੀਆ ਆਦਿ ਦੇਸ਼ਾਂ ਤੋਂ 400 ਦੇ ਲੱਗਭਗ ਪੰਜਾਬੀ ਲੇਖਕ ਚਿੰਤਕ ਭਾਗ ਲੈ ਰਹੇ ਹਨ  ਜਾਣਕਾਰੀ ਅਨੁਸਾਰ ਇਸ ਤੋਂ ਪਹਿਲਾਂ ਵੀ ਡਾਕਟਰ ਨਰਵਿੰਦਰ ਸਿੰਘ ਕੌਸ਼ਲ 2009, 2011 ਤੇ 2015 ‘ਚ ਕੈਨੇਡਾ ਵਿਖੇ ਹੋਈਆਂ ਵਿਸ਼ਵ ਪੰਜਾਬੀ ਕਾਨਫਰੰਸਾਂ ‘ਚ ਵੀ ਆਪਣੇ ਖੋਜ-ਪੱਤਰ ਪੇਸ਼ ਕਰ ਚੁੱਕੇ ਹਨ  ਕੁਰੂਕਸ਼ੇਤਰ ਯੂਨੀਵਰਸਿਟੀ ‘ਚ 32 ਸਾਲਾਂ ਦੇ ਅਧਿਆਪਨ ਕਾਰਜ ਦੌਰਾਨ 30 ਵਿਦਿਆਰਥੀਆਂ ਨੇ ਸ੍ਰ. ਕੌਸ਼ਲ ਦੀ ਅਗਵਾਈ ਹੇਠ ਪੀਐੱਚਡੀ ਦੀ ਡਿਗਰੀ ਹਾਸਲ ਕੀਤੀ ਹੈ ਤੇ 250 ਵਿਦਿਆਰਥੀਆਂ ਨੇ ਐੱਮ.ਫਿਲ ਦਾ ਕਾਰਜ ਕੀਤਾ ਹੈ ਪੰਜਾਬੀ ਅਲੋਚਨਾ ਦੀਆਂ 5 ਪੁਸਤਕਾਂ ਦੇ ਰਚੇਤਾ ਡਾਕਟਰ ਨਰਵਿੰਦਰ ਸਿੰਘ ਕੌਸ਼ਲ ਦੇ 100 ਦੇ ਲੱਗਭਗ ਖੋਜ-ਪੱਤਰ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੇ ਮੈਗਜ਼ੀਨਾਂ ‘ਚ ਛਪ ਚੁਕੇ ਹਨ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਵੱਲੋਂ 2008 ‘ਚ ਉਨ੍ਹਾਂ ਨੂੰ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਦਾ ਇਨਾਮ ਵੀ ਮਿਲਿਆ ਹੈ

ਪ੍ਰਸਿੱਧ ਖਬਰਾਂ

To Top