ਪੰਜਾਬ

ਡੇਵੀਅਟ ਕਾਲਜ ਜਲੰਧਰ ਦੇ ਪ੍ਰਿੰਸੀਪਲ ਦੇ ਪੁੱਤਰ ਦੀ ਲਾਸ਼ ਭਾਖੜਾ ‘ਚੋਂ ਬਰਾਮਦ

  • ਬੀਤੀ 11 ਸਤੰਬਰ ਨੂੰ ਭਾਖੜਾ ਨਹਿਰ ‘ਚ ਡੁੱਬਿਆ ਸੀ ਅਨਮੋਲ
  • ਪਿਛਲੇ ਤਿੰਨ ਦਿਨਾਂ ਤੋਂ ਫੌਜ ਦੇ ਜਵਾਨਾਂ ਨੇ ਸੰਭਾਲਿਆ ਹੋਇਆ ਸੀ ਮੋਰਚਾ

ਪਟਿਆਲਾ, ਖੁਸ਼ਵੀਰ ਸਿੰਘ ਤੂਰ
ਸਥਾਨਕ ਥਾਪਰ ਯੂਨੀਵਰਸਿਟੀ ਦੇ ਵਿਦਿਆਰਥੀ ਅਨਮੋਲ ਰਾਏ ਜੋ ਬੀਤੀ 11 ਸਤੰਬਰ ਦੀ ਰਾਤ ਨੂੰ ਭਾਖੜਾ ਨਹਿਰ ਵਿੱਚ ਡੁੱਬ ਗਿਆ ਸੀ ਦੀ ਲਾਸ਼ ਅੱਜ ਪੰਜ ਦਿਨਾਂ ਬਾਅਦ ਫੌਜ ਦੇ ਗੋਤਾਖੋਰਾਂ ਨੇ ਬਰਾਮਦ ਕਰ ਲਈ ਹੈ
ਅਨਮੋਲ ਰਾਏ ਨੂੰ ਲੱਭਣ ਲਈ ਫੌਜ ਦੇ ਜਵਾਨਾਂ ਅਤੇ ਗੋਤਾਖੋਰਾਂ ਵੱਲੋਂ ਪਿਛਲੇ ਤਿੰਨ ਦਿਨਾਂ ਤੋਂ ਅਭਿਆਨ ਸ਼ੁਰੂ ਕੀਤਾ ਹੋਇਆ ਸੀ ਜਦਕਿ ਉਸ ਤੋਂ ਪਹਿਲਾ ਹੋਰ ਗੋਤਾਖੋਰਾਂ ਵੱਲੋਂ ਲੱਭਣ ਦੀ ਕਿਸ਼ਸ ਕੀਤੀ ਗਈ ਸੀ। ਅਨਮੋਲ ਰਾਏ ਦੀ ਲਾਸ ਅੱਜ ਭਾਖੜਾ ਦੇ ਖਨੌਰੀ ਹੈੱਡ ਤੋਂ ਬਰਾਮਦ ਹੋਈ ਹੈ । ਅਨਮੋਲ ਥਾਪਰ ਕਾਲਜ ਵਿਖੇ ਬੀਟੈਂਕ ਭਾਗ ਦੂਜਾ ਦਾ ਵਿਦਿਆਰਥੀ ਸੀ ਅਤੇ ਉਸ ਦੇ ਪਿਤਾ ਡੇਵੀਅਟ ਕਾਲਜ ਜਲੰਧਰ ਦੇ ਪ੍ਰਿੰਸੀਪਲ ਹਨ। ਥਾਣਾ ਪਸਿਆਣਾ ਦੇ ਇੰਸਪੈਕਟਰ ਗੁਰਬਿੰਦਰ ਸਿੰਘ ਨੇ ਲਾਸ ਬਰਾਮਦ ਹੋਣ ਦੀ ਪੁਸਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਸ ਦਾ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਲਾਸ ਵਾਰਸਾ ਹਵਾਲੇ ਕਰ ਦਿੱਤੀ ਹੈ।

ਪ੍ਰਸਿੱਧ ਖਬਰਾਂ

To Top