ਦੇਸ਼

ਡੋਪਿੰਗ ਮਾਮਲਾ : ਨਰਸਿੰਘ ਵੱਲੋਂ ਵਿਸ਼ੇਸ ਜਾਂਚ ਦੀ ਮੰਗ

ਨਵੀਂ ਦਿੱਲੀ, (ਏਜੰਸੀ) ਡੋਪਿੰਗ ‘ਚ ਫਸੇ ਨਰਸਿੰਘ ਯਾਦਵ ਨੇ ਇਸ ਮਾਮਲੇ ‘ਚ ਅੱਜ ਜਾਂਚ ਦੀ ਮੰਗ ਕੀਤੀ, ਜਿਸ ਦੇ ਕਾਰਨ ਉਨ੍ਹਾਂ ਦੀ ਓਲੰਪਿਕ ‘ਚ ਹਿੱਸੇਦਾਰੀ ‘ਤੇ ਖਤਰੇ ਦੇ ਬੱਦਲ ਮੰਡਰਾਅ ਰਹੇ ਹਨ ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਦਾ ਰੀਓ ਦਾ ਸੁਫ਼ਨਾ ਤੋੜਨ ਲਈ ਇਹ ਸਾਜਿਸ਼ ਘੜੀ ਗਈ ਹੈ ਨਰ ਸਿੰਘ ਨੇ ਕਿਹਾ ਕਿ ਇਸ ‘ਚ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ ਮੇਰੀ ਚੋਣ ਨਾਲ ਸਬੰਧਿਤ ਪੂਰਾ ਮਾਮਲਾ ਅਦਾਲਤ ‘ਚ ਹੋਇਆ ਸੀ ਇੱਕ ਸੀਆਈਡੀ ਰਿਪੋਰਟਾਂ ਵੀ ਸਨ ਕਿ ਮੇਰੀ ਜ਼ਿੰਦਗੀ ਖਤਰੇ ‘ਚ ਹੈ ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਮੈਨੂੰ ਫਸਾਇਆ ਗਿਆ ਹੈ ਤਾਂ ਕਿ ਮੈਂ ਰੀਓ ਜਾਣ ਤੋਂ ਰੁੱਕ ਜਾਵਾਂ ਉਨ੍ਹਾਂ ਕਿਹਾ ਕਿ ਮੈਂ ਆਪਣੀ ਸ਼ਿਕਾਇਤ ਮਹਾਂਸੰਘ ਨੂੰ ਦੇ ਦਿੱਤੀ ਹੈ ਜਿਸ ‘ਚ ਮੈਂ ਸਪੱਸ਼ਟ ਕੀਤਾ ਹੈ ਕਿ ਕੁਝ ਚੀਜ਼ਾਂ ਮੇਰੇ ਭੋਜਨ ‘ਚ ਪਾਈਆਂ ਗਈਆਂ ਹੋਣਗੀਆਂ ਜਿਸ ਨੂੰ ਮੈਸ ‘ਚ ਤਿਆਰ ਕੀਤਾ ਗਿਆ ਸੀ ਇਹ ਮੇਰੇ ਖਿਲਾਫ਼ ਸਾਜਿਸ਼ ਹੈ ਨਰ ਸਿੰਘ ਓਲੰਪਿਕ ਸ਼ੁਰੂ ਹੋਣ ਤੋਂ ਸਿਰਫ਼ 10 ਦਿਨ ਪਹਿਲਾਂ ਪਾਬੰਦੀਸੁਦਾ ਪਦਾਰਥ ਦੇ ਪਾਜੀਵਟ ਪਾਏ ਗਏ ਹਨ, ਜਿਸ ਕਾਰਨ ਉਨ੍ਹਾਂ ਦੀ ਰੀਓ ਖੇਡਾਂ ‘ਚ ਹਿੱਸੇਦਾਰੀ ‘ਤੇ ਖਤਰੇ ਦੇ ਬੱਦਲ ਮੰਡਰਾਅ ਰਹੇ ਹਨ ਦੂਜੇ ਪਾਸੇ 26 ਸਾਲਾ ਪਹਿਲਵਾਨ ਨਾਡਾ ਪੈਨਲ ਸਾਹਮਣੇ ਖੁਦ ਨੂੰ ਨਿਰਦੋਸ਼ ਸਾਬਤ ਕਰਨ ਦੀ ਕੋਸ਼ਿਸ਼ ਕਰੇਗਾ ਜੋ ਬੁੱਧਵਾਰ ਨੂੰ ਮੀਟਿੰਗ ਕਰੇਗੀ ਨਰਸਿੰਘ ਨੂੰ ਉਮੀਦ ਹੈ ਕਿ ਉਹ ਕਮੇਟੀ ਦੇ ਮੈਂਬਰਾਂ ਨੂੰ ਮਨਾਉਣ ‘ਚ ਸਫ਼ਲ ਰਹਿਣਗੇ ਕਿ ਇਹ ਪੂਰਾ ਮਾਮਲਾ ਸਾਜਿਸ਼ ਤਹਿਤ ਕੀਤਾ ਗਿਆ ਹੈ

ਪ੍ਰਸਿੱਧ ਖਬਰਾਂ

To Top