ਦਿੱਲੀ

ਤਿੰਨ ਲੜਕੀਆਂ ਉਡਾਉਣਗੀਆਂ ਲੜਾਕੂ ਜਹਾਜ਼

ਜੈਪੁਰ,  (ਏਜੰਸੀ) ਰਾਜਸਥਾਨ ਦੇ ਝੁੰਝੁਨੂੰ ਜ਼ਿਲ੍ਹੇ ਦੀ ਮੋਹਿਨਾ ਸਿੰਘ ਸਮੇਤ ਭਾਰਤੀ ਹਵਾਈ ਫੌਜ ਦੀ ਤਿੰਨ ਲੜਕੀਆਂ ਛੇਤੀ ਹੀ ਲੜਾਕੂ ਜਹਾਜ਼ ਉਡਾਉਣਗੀਆਂ ਰੱਖਿਆ ਬੁਲਾਰੇ ਲੈਫਟੀਨੈਂਟ ਕਰਨਲ ਮਨੀਸ਼ ਓਝਾ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੋਹਿਨਾ ਸਿੰਘ, ਬਿਹਾਰ ਦੇ ਦਰਭੰਗਾ ਦੀ ਭਾਵਨਾ ਕਾਥ ਤੇ ਮੱਧ ਪ੍ਰਦੇਸ਼ ਦੇ ਸਤਨਾ ਦੀ ਅਵਨੀ ਚਤੁਰਵੇਦੀ ਨੂੰ ਆਉਂਦੀ 18 ਜੂਨ ਨੂੰ ਭਾਰਤੀ ਹਵਾਈ ਫੌਜ ਦੇ ਲੜਾਕੂ ਜਹਾਜ਼ ਉਡਾਉਣ ਦਾ ਮੌਕਾ ਮਿਲੇਗਾ ਦਿੱਲੀ ਦੇ ਏਅਰਫੋਰਸ ਸਕੂਲ ਤੋਂ ਅਧਿਐਨ ਕਰਨ ਵਾਲੀ ਮੋਹਿਨਾ ਸਿੰਘ ਦੇ ਪਿਤਾ ਵੀ ਭਾਰਤੀ ਹਵਾਈ ਫੌਜ ‘ਚ ਹਨ ਉਨ੍ਹਾਂ ਦੱਸਿਆ ਕਿ ਭਾਵਨਾ ਨੇ ਐੱਮਐੱਸ ਕਾਲਜ ਬੰਗਲੌਰ ਤੋਂ ਬੀਏ ਇਲੈਕਟਰੀਕਲ ਤੇ ਅਵਨੀ ਚਤੁਰਵੇਦੀ ਨੇ ਰਾਜਸਥਾਨ ਦੇ ਟੋਂਕ ਜ਼ਿਲ੍ਹੇ ‘ਚ ਬਨਸਥਲੀ ਵਿੱਦਿਆਪੀਠ ਤੋਂ ਕੰਪਿਊਟਰ ਸਾਇੰਸ ਦੀ ਡਿਗਰੀ ਹਾਸਲ ਕੀਤੀ ਹੈ

ਪ੍ਰਸਿੱਧ ਖਬਰਾਂ

To Top