Uncategorized

ਦਿੱਲੀ ਹਾਈਕੋਰਟ ਦਾ ਵੱਡਾ ਫ਼ੈਸਲਾ ! ਮਹਿਲਾ ‘ਤੇ ਤੇਜ਼ਾਬ ਸੁੱਟਣ ਵਾਲੇ ਨੂੰ ਭੁਗਤਣੀ ਪਵੇਗੀ ਦੁੱਗਣੀ ਸਜ਼ਾ

ਨਵੀਂ ਦਿੱਲੀ। ਦਿੱਲੀ ਹਾਈਕੋਰਟ ਨੇ 25 ਸਾਲਾ ਮਹਿਲਾ ‘ਤੇ ਤੇਜ਼ਾਬ ਸੁੱਟਣ ਦੇ ਦੋ ਦੋਸ਼ੀਆਂ ਦੀ ਕੈਦ ਦੀ ਸਜ਼ਾ ਦੁੱਗਣੀ ਕਰਕੇ 10 ਵਰ੍ਹੇ ਕਰ ਦਿੱਤੀ ਹੈ। ਹਮਲੇ ‘ਚ ਪੀੜਤ ਮਹਿਲਾਂ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ ਸੀ ਤੇ ਉਸ ਦਾ ਚਿਹਰਾ ਵਿਗੜ ਗਿਆ ਸੀ।
ਅਦਾਲਤ ਨੇ ਕਿਹਾ ਕਿ ਇੱਕ ਸੁੰਦਰ ਮਹਿਲਾ ‘ਤੇ ਕਰੂਰ ਅਣਮਨੁੱਖੀ ਹਮਲਾ ਤੇ ਉਸ ਦੇ ਜ਼ਖ਼ਮ ਨੂੰ ਵੇਖਣ ਨਾਲ ਮਾਨਸਿਕ ਠੇਸ ਪੁੱਜਦੀ ਹੈ। ਜਸਟਿਸ ਸੁਨੀਤਾ ਗੁਪਤਾ ਨੇ ਕਿਹਾ ਕਿ ਪੀੜਤਾ (ਜੋ ਸੁਣਵਾਈ ਦੌਰਾਨ ਅਦਾਲਤ ‘ਚ ਮੌਜ਼ੂਦ ਸੀ) ਨੂੰ ਵੇਖਣ ਨਾਲ ਮਾਨਸਿਕ ਠੇਸ ਪੁੱਜਦੀ ਹੈ। ਜੇਕਰ ਅਦਾਲਤ ਨੂੰ ਪੀੜਤਾ ‘ਤੇ ਹੋਏ ਅਣਮਨੁੱਖੀ ਹਮਲੇ ਨਾਲ ਹੋਏ ਜ਼ਖਮ ਨੂੰ ਵੇਖ ਕੇ ਮਾਨਸਿਕ ਠੇਸ ਪੁੱਜ ਰਹੀ ਹੈ ਤਾਂ ਪੀੜਤਾ ਦੀ ਕੀ ਹਾਲਤ ਹੋਵੇਗੀ, ਇਸ ਦਾ ਸ਼ਾਇਦ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਇਹ ਫ਼ੈਸਲਾ ਤੇਜ਼ਾਬ ਹਮਲੇ ਦੀ ਸ਼ਿਕਾਰ ਮਹਿਲਾ ਦੀ ਅਪੀਲ ‘ਤੇ ਆਇਆ ਜੋ ਦੱਖਣੀ ਦਿੱਲੀ ਦੇ ਇੱਕ ਹੋਟਲ ‘ਚ ਕੰਮ ਕਰਦੀ ਸੀ। ਮਹਿਲਾ ‘ਤੇ 2004 ‘ਚ ਇੱਕ ਹੋਰ ਮਹਿਲਾ ਤੇ ਉਸ ਦੇ ਭਰਾ ਨੇ ਈਰਖ਼ਾ ਵਜੋਂ ਤੇਜ਼ਾਬ ਸੁੱਟ ਦਿੱਤਾ ਸੀ। ਪੀੜਤ ਮਹਿਲਾ ਨੇ ਹੇਠਲੀ ਅਦਾਲਤ ਵੱਲੋਂ ਦੋਵਾਂ ਨੂੰ ਸੁਣਾਈ ਗਈ ਪੰਜ ਸਾਲਾਂ ਦੀ ਕੈਦ ਦੀ ਸਜ਼ਾ ਨੂੰ ਵਧਾਉਣ ਦੀ ਮੰਗ ਕੀਤੀ ਸੀ। ਹਾਈਕੋਰਟ ਨੇ ਦੋਵਾਂ ਦੋਸ਼ੀਆਂ ਦੀ ਉਨ੍ਹਾਂ ਦੀ ਦੋਸ਼ਸਿੱਧੀ ਤੇ 2011 ‘ਚ ਹੇਠਲੀ ਅਦਾਲਤ ਵੱਲੋਂ ਸੁਣਾਈ ਗਈ ਪੰਜ ਵਰ੍ਹਿਆਂ ਦੀ ਸਜ਼ਾ ਖਿਲਾਫ਼ ਅਪੀਲ ਵੀ ਦਾਇਰ ਕਰ ਦਿੱਤੀ।

ਪ੍ਰਸਿੱਧ ਖਬਰਾਂ

To Top