ਸੰਪਾਦਕੀ

ਦੇਸ਼ ਵਾਸੀਆਂ ਨੂੰ ਨਿਭਾਉਣੇ ਚਾਹੀਦੇ ਹਨ ਨਾਗਰਿਕ ਫਰਜ਼

ਗਰਮੀ ਤੋਂ  ਸਰਦੀ  ਦੇ ਆਉਣ ‘ਤੇ ਹਰ ਸਾਲ ਦੇਸ਼ ਵਿੱਚ ਮੌਸਮ ਅਨੁਸਾਰ ਫੈਲਣ ਵਾਲੀਆਂ ਬੀਮਾਰੀਆਂ ਮਲੇਰੀਆ ,  ਡੇਂਗੂ ,  ਚਿਕਨਗੁਨਿਆ ਦਾ ਕਹਿਰ ਮਹਾਂਮਾਰੀ ਵਾਂਗ ਫੈਲ ਜਾਂਦਾ ਹੈ   ਪਿਛਲੇ ਇੱਕ ਦਹਾਕੇ ਤੋਂ ਤਾਂ ਇਹ ਕਹਿਰ ਕੁੱਝ ਜ਼ਿਆਦਾ ਹੀ ਵਧਦਾ ਜਾ ਰਿਹਾ ਹੈ ਇਸ ਵਾਰ ਵੀ ਰਾਸ਼ਟਰੀ ਰਾਜਧਾਨੀ ਦਿੱਲੀ , ਹਰਿਆਣਾ ,  ਉੱਤਰ ਪ੍ਰਦੇਸ਼ ,  ਬਿਹਾਰ ਅਤੇ ਪੰਜਾਬ ਵਿੱਚ ਸਿਹਤ ਸੇਵਾਵਾਂ  ਸਬੰਧੀ ਐਮਰਜੈਂਸੀ ਐਲਾਨ ਕਰ ਦਿੱਤੀ ਗਈ ਹੈ  ਡਾਕਟਰਾਂ ਅਤੇ ਨਰਸਿੰਗ ਸਟਾਫ ਦੀਆਂ ਛੁੱਟੀਆਂ ਰੱਦ ਹਨ   ਸਿਹਤ ਖੇਤਰ ਵਿੱਚ ਕੰਮ ਕਰਨ ਵਾਲੇ ਲੋਕ 18 ਤੋਂ 20 ਘੰਟਿਆਂ ਤੱਕ ਡਿਊਟੀ ਕਰ ਰਹੇ ਹਨ ਸਰਕਾਰੀ ਅਸਪਤਾਲਾਂ ਵਿੱਚ ਮਰੀਜਾਂ ਨੂੰ ਬਿਸਤਰੇ ਨਾ ਮਿਲਣ ਕਾਰਨ ਖੁੱਲ੍ਹੇ ‘ਚ ਦਰੱਖਤਾਂ  ਹੇਠਾਂ ਵੀ ਲਿਟਾ ਕੇ ਵੀ ਇਲਾਜ ਕੀਤਾ ਜਾ ਰਿਹਾ ਹੈ  ਇਸ ਦੇ  ਬਾਵਜੂਦ ਦੇਸ਼ ਭਰ ਵਿੱਚ ਸੌ ਤੋਂ ਜ਼ਿਆਦਾ ਲੋਕਾਂ ਦੀ ਜਾਨ   ਮਲੇਰੀਆ ,  ਡੇਂਗੂ ਜਾਂ ਚਿਕਨਗੁਨਿਆ ਬੁਖ਼ਾਰ  ਕਾਰਨ ਜਾ ਚੁੱਕੀ ਹੈ ਦੇਸ਼ ਵਾਸੀਆਂ ਨੂੰ ਸੋਚਣਾ ਪਵੇਗਾ ਕਿ ਜਿਸ ਪੱਧਰ ‘ਤੇ ਅੱਤਵਾਦ ਦੇਸ਼ ਦਾ ਨੁਕਸਾਨ  ਕਰ ਰਿਹਾ ਹੈ ,  ਉਸ ਤੋਂ ਕਿਤੇ ਜ਼ਿਆਦਾ ਨੁਕਸਾਨ  ਇਹ ਮੌਸਮੀ ਬੀਮਾਰੀਆਂ ਕਰ ਰਹੀਆਂ ਹਨ ਸਰਕਾਰ ਆਪਣੀ ਪੂਰੀ ਤਾਕਤ ਲਾ ਰਹੀ ਹੈ ਕਿ ਦੇਸ਼ ਵਾਸੀਆਂ ਨੂੰ ਸਿਹਤ ਸਹੂਲਤਾਂ ਦੀ ਘਾਟ  ਨਾ ਰਹੇ  ਹੁਣ ਸਵਾਲ ਇਹ ਹੈ ਕਿ ਮੌਸਮੀ ਬੁਖਾਰ ਜੋ ਸਭ ਦੀ ਸਮੱਸਿਆ ਹੈ, ਕੀ ਇਸ ਨਾਲ ਲੜਨ ਦੀ ਜਿੰਮੇਵਾਰੀ ਇਕੱਲੀ ਸਰਕਾਰ ਦੀ ਹੈ?  ਕਿੰਨੇ ਲੋਕ ਹਨ ,  ਜੋ ਆਪਣੇ ਘਰ  ਦੇ ਸਾਹਮਣੇ ਦੀ ਨਾਲੀ ਨੂੰ ਸਾਫ਼ ਰੱਖਣ ਦੀ ਕੋਸ਼ਿਸ਼ ਕਰਦੇ ਹਨ?  ਸ਼ਾਇਦ ਮੁੱਠੀ ਭਰ,  ਕਿਉਂਕਿ ਆਮ ਆਦਮੀ ਆਪਣੇ ਆਲੇ-ਦੁਆਲੇ ਗੰਦਗੀ ਨੂੰ ਵਧਦੀ ਹੋਈ ਵੇਖਦਾ ਰਹਿੰਦਾ ਹੈ ਅਤੇ ਇਸਨੂੰ ਸਿਰਫ ਅਤੇ ਸਿਰਫ ਮਿਊਂਸੀਪਲਿਟੀ  ਦੇ ਜਮਾਂਦਾਰ ਦਾ ਹੀ ਕੰਮ ਮੰਨ ਕੇ ਬੀਮਾਰੀਆਂ ਮੁੱਲ ਲੈਂਦਾ ਰਹਿੰਦਾ ਹੈ  ਠੀਕ ਇਸੇ ਤਰ੍ਹਾਂ ਹੀ ਬਹੁਤ ਹੀ ਘੱਟ ਲੋਕ ਹਨ ,  ਜੋ ਬੀਮਾਰ ਹੋਣ ਤੋਂ ਪਹਿਲਾਂ ਸਰਕਾਰੀ ਸਿਹਤ ਕੇਂਦਰ ਜਾਂ ਗੁਆਂਢ ਦੀ ਦਵਾਈ ਦੀ ਦੁਕਾਨ ਤੋਂ ਮਲੇਰੀਆ ਜਾਂ ਡੇਂਗੂ ਰੋਕਣ ਵਾਲੀ ਦਵਾਈ ਲੈ ਕੇ ਖਾਂਦੇ ਹਨ, ਨਹੀਂ ਤਾਂ ਬੀਮਾਰ ਹੋਣ ‘ਤੇ ਅਸਪਤਾਲਾਂ ਵਿੱਚ ਡਾਕਟਰਾਂ ,  ਨਰਸਿੰਗ ਸਟਾਫ  ਨਾਲ ਪੂਰਾ ਮੁਹੱਲਾ ਇਕੱਠਾ ਹੋ ਕੇ ਲੜਾਈ ਜਰੂਰ ਕਰ ਲੈਂਦੇ ਹਨ  ਸਭ ਤੋਂ ਪਹਿਲਾ ਫਰਜ਼ ਖੁਦ ਵਿਅਕਤੀ ਦਾ ਹੈ ਕਿ ਉਹ ਆਪਣੇ-ਆਪ ਨੂੰ ਸਾਫ਼- ਸੁਥਰਾ ਅਤੇ ਨਿਰੋਗੀ ਰੱਖੇ ਇਸ ਲੇਖ ਦਾ ਉਦੇਸ਼ ਸਰਕਾਰ ਦਾ ਬਚਾਅ ਕਰਨਾ ਨਹੀਂ ,  ਸਗੋਂ ਦੇਸ਼ ਵਾਸੀਆਂ ਨੂੰ ਇਹ ਦੱਸਣ ਦੀ ਕੋਸ਼ਿਸ਼ ਹੈ ਕਿ ਜੇਕਰ ਉਹ ਆਪਣੇ ਨਾਗਰਿਕ ਫਰਜ਼ਾ ਦਾ ਜਰਾ – ਜਿੰਨਾ ਵੀ ਪਾਲਣ ਕਰ ਲੈਣ ਤਾਂ ਦੇਸ਼ ਨੂੰ ਜਾਨ ਅਤੇ ਮਾਲ ਦੋਵਾਂ ਦੇ ਨੁਕਸਾਨ ਤੋਂ ਬਚਾਇਆ ਜਾ ਸਕਦਾ ਹੈ   ਦੇਸ਼ ਵਾਸੀਆਂ ਨੂੰ ਆਦਤ ਪਾਉਣੀ ਪਵੇਗੀ ਕਿ ਉਹ ਸਰਕਾਰ ਦਾ ਸਹਿਯੋਗ ਐਮਰਜੈਂਸੀ ਵਿੱਚ ਹੀ ਲੈਣਗੇ ਅਤੇ ਰੋਜ਼ਮੱਰਾ ਦੀਆਂ ਸਮੱਸਿਆਵਾਂ ਦਾ ਹੱਲ ਆਪਣੇ ਦਮ ‘ਤੇ ਕਰਨਗੇ   ਇਹ ਕੋਈ ਆਦਰਸ਼ਵਾਦ ਨਹੀਂ,  ਇਹ ਦੇਸ਼,  ਸਰਕਾਰ ਨੂੰ ਮਜ਼ਬੂਤ ਬਣਾਉਣ ਦਾ ਸਭ ਤੋਂ ਆਸਾਨ ਰਸਤਾ ਹੈ ,  ਜਿਸਨੂੰ ਨਾ ਅਪਨਾਉਣ ਤੱਕ ਦੇਸ਼  ਤੇ ਦੇਸ਼ ਵਾਸੀ ਸਮਸਿਆਵਾਂ ਨਾਲ ਜੂਝਦੇ ਰਹਿਣ ਲਈ ਮਜ਼ਬੂਰ ਬਣੇ ਰਹਿਣਗੇ

ਪ੍ਰਸਿੱਧ ਖਬਰਾਂ

To Top