Breaking News

ਨਵਜੋਤ ਸਿੰਘ ਸਿੱਧੂ ਨਹੀਂ ਬਣਾਉਣਗੇ ਨਵੀਂ ਪਾਰਟੀ

ਸੱਚ ਕਹੂੰ ਨਿਊਜ਼
ਚੰਡੀਗੜ੍ਹ, ਚੌਥੇ ਫਰੰਟ ਆਵਾਜ਼-ਏ-ਪੰਜਾਬ ਰਾਹੀਂ ਪੰਜਾਬ ਦੀ ਸਿਆਸਤ ‘ਚ ਹਲਚਲ ਮਚਾਉਣ  ਵਾਲੇ ਨਵਜੋਤ ਸਿੰਘ ਸਿੱਧੂ ਨਵੀਂ ਪਾਰਟੀ ਨਹੀਂ ਬਣਾਉਣਗੇ ਪਰ ਨਾਲ ਹੀ ਹੋਰ ਪਾਰਟੀਆਂ ਨਾਲ ਗਠਜੋੜ ਦੀ ਵੀ ਗੱਲ ਕੀਤੀ ਹੈ ਇਸ ਸਬੰਧੀ ਨਵਜੋਤ ਸਿੰਘ ਸਿੱਧੂ ਨੇ ਇਕ ਪ੍ਰੈਸ ਬਿਆਨ ਜਾਰੀ ਕਰਦਿਆਂ ਜਾਣਕਾਰੀ ਦਿੱਤੀ ਹੈ
ਨਵਜੋਤ ਸਿੱਧੂ ਨੇ ਅੱਜ ਪ੍ਰੈੱਸ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਉਹ ਨਵੀਂ ਪਾਰਟੀ ਨਹੀਂ ਬਣਾਉਣਗੇ ਹਾਲਾਂਕਿ ਉਨ੍ਹਾਂ ਨੇ ਗੱਠਜੋੜ ਲਈ ਆਵਾਜ਼-ਏ-ਪੰਜਾਬ ਦੇ ਬੂਹੇ ਖੋਲ੍ਹ ਦਿੱਤੇ ਹਨ ਸਿੱਧੂ ਨੇ ਪਾਰਟੀ ਨਾ ਬਣਾਉਣ ਪਿੱਛੇ ਤਰਕ ਦਿੱਤਾ ਹੈ ਕਿ ਚੋਣਾਂ ਲਈ ਸਿਰਫ਼ ਤਿੰਨ ਮਹੀਨੇ ਬਾਕੀ ਹਨ ਤੇ ਇਸ ਸਮੇਂ ‘ਚ ਪਾਰਟੀ ਬਣਾਉਣ ਦਾ ਕੋਈ ਅਰਥ ਨਹੀਂ ਸਿੱਧੂ ਨੇ ਕਿਹਾ ਹੈ ਕਿ ਪਾਰਟੀ ਖੜੀ ਕਰਨ ਲਈ 2-3 ਸਾਲ ਦਾ ਸਮਾਂ ਲਗਦਾ ਹੈ ਤੇ ਉਹ ਪਾਰਟੀ ਬਣਾ ਕੇ ਬਾਦਲ-ਅਮਰਿੰਦਰ ਖਿਲਾਫ ਵੋਟ ਵੰਡਣਾ ਨਹੀਂ ਚਾਹੁੰਦੇ
ਉਹਨਾਂ ਨਾਲ ਹੀ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਦਰਮਿਆਨ ਅੰਦਰ ਖਾਤੇ ਸਮਝੌਤਾ ਹੈ ਉਹਨਾਂ ਦੀ ਜਿੱਤ ਨਾਲ ਪੰਜਾਬ ਨੂੰ ਨੁਕਸਾਨ ਹੋਵੇਗਾ ਅਜਿਹੇ ‘ਚ ਅਸੀਂ ਪੰਜਾਬ ਦੇ ਹਿੱਤਾਂ ਨੂੰ ਧਿਆਨ ‘ਚ ਰੱਖਦਿਆਂ ਮੋਰਚੇ ਨੂੰ ਵਿਧਾਨ ਸਭਾ ਚੋਣਾਂ ਤੋਂ ਦੂਰ ਰੱਖਣ ਦਾ ਫੈਸਲਾ ਕੀਤਾ ਹੈ ਸਿੱਧੂ ਨੇ ਕਿਹਾ ਕਿ ਰਾਜਨੀਤੀ ਸਾਡੇ ਲਈ ਪੇਸ਼ਾ ਨਹੀਂ ਹੈ ਅਤੇ ਨਾ ਹੀ ਉਹਨਾਂ ਦੀ ਕੋਈ ਨਿੱਜੀ ਜਾਂ ਰਾਜਨੀਤਿਕ ਸਵਾਰਥੀਪੁਣਾ ਹੈ ਅਸੀਂ ਤਾਂ ਸਿਰਫ਼ ਪੰਜਾਬ ਦੀ ਬਿਹਤਰੀ ਲਈ ਕੰਮ ਕਰਨਾ ਚਾਹੁੰਦੇ ਹਾਂ ਅਸੀਂ ਸੜ ਰਹੇ ਪੰਜਾਬ ਨੂੰ ਉਭਾਰਨਾ ਅਤੇ ਉਸ ਨੂੰ ਅੱਗੇ ਲਿਜਾਣਾ ਚਾਹੁੰਦੇ ਹਾਂ
ਇਸ ਦੌਰਾਨ ਸਿੱਧੂ ਨੇ ਕਿਹਾ ਕਿ ਜਿਹੜੀ ਵੀ ਪਾਰਟੀ ਪੰਜਾਬ ਦੀ ਬਿਹਤਰੀ ਲਈ ਅੱਗੇ ਆਏਗੀ ਉਹ ਉਸ ਨਾਲ ਗਠਜੋੜ ਲਈ ਤਿਆਰ ਹਨ

ਪ੍ਰਸਿੱਧ ਖਬਰਾਂ

To Top