Breaking News

ਨਸ਼ੇ ਖਿਲਾਫ਼ ਸਖਤੀ ਨੇ ਅਮਲੀਆਂ ਦੇ ਬਲੈਕੀਆਂ ਅੱਗੇ ਕਢਵਾਏ ਹਾੜੇ

ਟਰਿੰਮਾਡੋਲ ਅਤੇ ਕਿਊਡਿਟ ਗੋਲੀਆਂ ਦੇ ਪੱਤੇ ਵਿਕਣ ਲੱਗੇ ਮੂੰਹ ਮੰਗੇ ਰੇਟ
ਅਿਮਲੀ ਆਪਣੀ ਭਲ ਪੂਰੀ ਕਰਨ ਲਈ ਪਏ ਓਹੜ-ਪੋਹਣ ਦੇ ਰਾਹ
ਪਟਿਆਲਾ, ਖੁਸ਼ਵੀਰ ਤੂਰ

ਕਾਂਗਰਸ ਸਰਕਾਰ ਵੱਲੋਂ ਨਸ਼ੇ ਖਿਲਾਫ਼ ਕੀਤੀ ਗਈ ਸਖਤੀ ਨੇ ਅਮਲੀਆਂ ਨੂੰ ਵਾਹਣੀ ਪਾ ਦਿੱਤਾ ਹੈ। ਆਲਮ ਇਹ ਹੈ ਕਿ ਪਹਿਲਾਂ ਸੌਖੇ ਤਰੀਕੇ ਨਾਲ ਮਿਲਣ ਵਾਲਾ ਚਿੱਟਾ ਅਤੇ ਨਸ਼ੀਲੀਆਂ ਗੋਲੀਆਂ ਹੁਣ ਬਲੈਕ ਵਿੱਚ ਵੀ ਔਖੀਆਂ ਮਿਲਣ ਲੱਗੀਆਂ ਹਨ। ਹੁਣ ਅਮਲੀਆਂ ਨੂੰ ਆਪਣੇ ਨਸ਼ੇ ਦੀ ਲੱਤ ਪੂਰੀ ਕਰਨ ਲਈ ਗੁਲੂਕੋਜ ਦੀਆਂ ਬੋਤਲਾਂ ਸਮੇਤ ਤਾਕਤ ਦੇ ਟੀਕੇ ਲਾਉਣ ਵਰਗੇ ਓਹੜ-ਪੋਹੜ ਕਰਨੇ ਪੈ ਰਹੇ ਹਨ।
ਜਾਣਕਾਰੀ ਅਨੁਸਾਰ ਨਵੀਂ ਬਣੀ ਕੈਪਟਨ ਸਰਕਾਰ ਵੱਲੋਂ ਸੱਤਾ ਸੰਭਾਲਦਿਆਂ ਹੀ ਨਸ਼ਿਆਂ ਖਿਲਾਫ਼ ਕਰੜੀ ਸਖਤਾਈ ਕਰ ਦਿੱਤੀ ਗਈ ਹੈ ਅਤੇ ਇਸ ਦੇ ਨਾਲ ਹੀ ਇੱਕ ਵਿਸ਼ੇਸ਼ ਟਾਸਕ ਫੋਰਸ ਵੀ ਗਠਿਤ ਕਰ ਦਿੱਤੀ ਗਈ ਹੈ। ਕਾਂਗਰਸ ਸਰਕਾਰ ਦੀ ਨਸ਼ਿਆਂ ਖਿਲਾਫ਼ ਸਖਤਾਈ ਤੋਂ ਭਾਵੇਂ ਆਮ ਲੋਕ ਖੁਸ਼ ਹਨ ਪਰ ਅਮਲੀਆਂ ਦੇ ਮੂੰਹ ਤੋਂ ਮੱਖੀ Àੁੱਡਣੀ ਮੁਸ਼ਕਿਲ ਹੋ ਗਈ ਹੈ। ਪਿੰਡਾਂ ਅੰਦਰ ਹੁਣ ਸੌਖੀ ਤਰ੍ਹਾਂ ਨਸ਼ਾ ਨਾ ਮਿਲਣ ਕਾਰਨ ਅਮਲੀਆਂ ਵੱਲੋਂ ਵਰਤੀਆਂ ਜਾਂਦੀਆਂ ਟਰਿੰਮਾਡੋਲ ਦੀਆਂ ਗੋਲੀਆਂ ਬਲੈਕ ਵਿੱਚ ਮਿਲਣ ਲੱਗੀਆਂ ਹਨ। ਸੂਤਰਾਂ ਦਾ ਦੱਸਣਾ ਹੈ ਕਿ ਪਹਿਲਾਂ ਟਰਿੰਮਾਡੋਲ ਦੀ ਗੋਲੀ ਦਾ ਪੱਤਾ 50 ਰੁਪਏ ਦਾ ਸੀ ਜੋ ਕਿ ਹੁਣ ਸਖਤੀ ਤੋਂ ਬਾਅਦ ਬਲੈਕ ਵਿੱਚ ਮਿਲਣ ਕਾਰਨ 400-500 ਰੁਪਏ ਤੱਕ ਅੱਪੜ ਗਿਆ ਹੈ। ਉਂਜ ਟਰਿੰਮਾਡੋਲ ਗੋਲੀ ਦਰਦ ਵਾਸਤੇ ਹੈ, ਪਰ ਅਮਲੀਆਂ ਵੱਲੋਂ ਇਸ ਨੂੰ ਨਸ਼ੇ ਦੇ ਤੌਰ ‘ਤੇ ਵਰਤਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਹੁਣ ਅਮਲੀਆਂ ਵੱਲੋਂ ਕਿਊਡਿਟ ਦੀਆਂ ਗੋਲੀਆਂ ਤੇ ਆਪਣੀ ਨਸ਼ੇ ਦੀ ਟੇਕ ਰੱਖ ਲਈ ਗਈ ਹੈ ਅਤੇ ਇਸ ਨੂੰ ਨਸ਼ੇ ਦੇ ਰੂਪ ਵਿੱਚ ਵਰਤ ਕੇ ਆਪਣੀ ਭੱਲ ਪੂਰੀ ਕੀਤੀ ਜਾ ਰਹੀ ਹੈ। ਕਿਊਡਿਟ ਦੀ ਗੋਲੀ ਸਰਕਾਰੀ ਡਾਕਟਰ ਦੀ ਪਰਚੀ ਤੋਂ ਬਿਨਾਂ ਨਹੀਂ ਮਿਲਦੀ ਅਤੇ ਇਸ ਨੂੰ ਪ੍ਰਾਈਵੇਟ ਡਾਕਟਰ ਵੀ ਨਹੀਂ ਲਿਖ ਸਕਦਾ ਪਰ ਹੁਣ ਇਸ ਗੋਲੀ ਦੀ ਮੰਗ ਵੱਧ ਗਈ ਹੈ। ਕਿਊਡਿਟ ਦੀਆਂ ਗੋਲੀਆਂ ਦਾ ਪੱਤਾ ਜੋ ਕਿ ਪਹਿਲਾਂ 250 ਰੁਪਏ ਦਾ ਸੀ ਹੁਣ ਉਹ ਮੰਗ ਵਧਣ ਕਾਰਨ 600 ਤੋਂ 1000 ਰੁਪਏ ਤੱਕ ਅੱਪੜ ਗਿਆ ਹੈ। ਮੈਡੀਕਲ ਦੀਆਂ ਦੁਕਾਨਾਂ ਵਾਲਿਆ ਵੱਲੋਂ ਇਸ ਨੂੰ ਬਲੈਕ ਵਿੱਚ ਵੇਚ ਕੇ ਹੱਥ ਰੰਗੇ ਜਾ ਰਹੇ ਹਨ।
ਪਤਾ ਲੱਗਾ ਹੈ ਕਿ ਡੱਬਵਾਲੀ-ਬਠਿੰਡਾ ਇਲਾਕੇ ਵਿੱਚ ਕਿਊਡਿਟ ਦੀ ਗੋਲੀ ਸੌਖੇ ਤਰੀਕੇ ਨਾਲ ਮਿਲ ਰਹੀ ਹੈ।  ਇਸ ਦੇ ਨਾਲ ਹੀ ਨੌਜਵਾਨਾਂ ਦੇ ਘਰ ਕਰ ਚੁੱÎਕਿਆ ਚਿੱਟਾ ਵੀ ਹੁਣ ਬਲੈਕ ‘ਤੇ ਪਹੁੰਚ ਗਿਆ ਹੈ। ਸੂਤਰਾਂ ਦਾ ਦਾਅਵਾ ਹੈ ਕਿ ਜਿਹੜਾ ਪਹਿਲਾਂ ਚਿੱਟਾ ਇੱਕ ਗ੍ਰਾਮ 2000-2500 ਰੁਪਏ ਵਿਕਦਾ ਸੀ, ਉਸ ਨੂੰ ਹੁਣ ਨਸ਼ੇ ਦੇ ਸ਼ੌਦਾਗਰਾਂ ਵੱਲੋਂ ਇਕੱਠੇ ਕੀਤੇ ਸਟਾਕ ਕਾਰਨ 9000 ਗ੍ਰਾਮ ਤੱਕ ਵੇਚਿਆ ਜਾ ਰਿਹਾ ਹੈ ਅਤੇ ਉਹ ਵੀ ਕਈ-ਕਈ ਦਿਨਾਂ ਬਾਅਦ ਮਿਲ ਰਿਹਾ ਹੈ। ਇੱਕ ਅਮਲੀ ਨੇ ਦੱਸਿਆ ਕਿ ਉਹ ਟਰਿੰਮਾਡੋਲ ਦੀਆਂ ਗੋਲੀਆਂ ਖਾਂਦਾ ਹੈ ਪਰ ਉਸ ਨੂੰ ਇੱਕ-ਹਫਤੇ ਤੋਂ ਮਾਰਾ-ਮਾਰਾ ਫਿਰਨ ਤੋਂ ਬਾਅਦ ਬਲੈਕ ਵਿੱਚ ਪੱਤਾ ਮਿਲਿਆ ਹੈ।  ਇੱਧਰ ਬੁੱਧੀਜੀਵੀਆਂ ਦਾ ਕਹਿਣਾ ਹੈ ਕਿ ਜੇਕਰ ਡਾਕਟਰ ਟਰਿੰਮਾਡੋਲ ਜਾਂ ਕਿਊਡਿਟ ਦੀ ਗੋਲੀ ਲਿਖਦਾ ਹੈ, ਉਸ ਮਰੀਜ਼ ਨੂੰ ਦਿੱਤੀ ਜਾਵੇ ਤੇ ਜੋ ਮੈਡੀਕਲ ਸਟੋਰ ਬਿਨਾਂ ਪਰਚੀ ਤੋਂ ਬਲੈਕ ਵਿੱਚ ਅਜਿਹੀਆਂ ਗੋਲੀਆਂ ਵੇਚਦੇ ਹਨ  ਉਨ੍ਹਾਂ ਖਿਲਾਫ਼ ਸਖਤੀ ਵਿੱਢੀ ਜਾਵੇ।

ਜਾਂਚ ਕਰਵਾਏਗੀ ਸਰਕਾਰ: ਬ੍ਰਹਮ ਮਹਿੰਦਰਾ
ਇਸ ਸਬੰਧੀ ਜਦੋਂ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਿਹੜੇ ਲੋਕ ਅਜਿਹਾ ਕੰਮ ਕਰ ਰਹੇ ਹਨ, ਉਨ੍ਹਾਂ ਖਿਲਾਫ਼ ਪੂਰੀ ਸਖਤੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਮੈਡੀਕਲ ਸਟੋਰ ਵਾਲੇ ਅਜਿਹੇ ਢੰਗ ਆਪਣਾ ਰਹੇ ਹਨ ਤਾਂ ਉਨ੍ਹਾਂ ਖਿਲਾਫ਼ ਜਾਂਚ ਕਰਵਾਈ ਜਾਵੇਗੀ ਕਿਉਂਕਿ ਸਰਕਾਰ ਨਸ਼ੇ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦਾ ਸਾਥ ਦੇਣ ਤਾ ਜੋ ਪੰਜਾਬ ਅੰਦਰ ਨਸ਼ੇ ਨੂੰ ਪਹਿਲ ਦੇ ਅਧਾਰ ‘ਤੇ ਖਤਮ ਕੀਤਾ ਜਾਵੇ।

ਪ੍ਰਸਿੱਧ ਖਬਰਾਂ

To Top