ਕੁੱਲ ਜਹਾਨ

ਨੇਪਾਲੀ ਵਿਦੇਸ਼ ਮੰਤਰੀ ਨੇ ਸੁਸ਼ਮਾ ਨਾਲ ਕੀਤੀ ਮੁਲਾਕਾਤ

ਨਵੀਂ ਦਿੱਲੀ। ਨੇਪਾਲ ਦੇ ਵਿਦੇਸ਼ ਮੰਤਰੀ ਪ੍ਰਕਾਸ਼ ਸ਼ਰਣ ਮਹਤ ਨੇ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਿਲ ਪ੍ਰਚੰਡ ਦੀ ਵੀਰਵਾਰ ਤੋਂ ਸ਼ੁਰੂ ਹੋ ਰਹੀ ਭਾਰਤ ਯਾਤਰਾ ਤੋਂ ਪਹਿਲਾਂ ਦੀਆਂ ਤਿਆਰੀਆਂ ਦੇ ਸਿਲਸਿਲੇ ‘ਚ ਅੱਜ ਇੱਥੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਕੀਤੀ।
ਅਧਿਕਾਰਕ ਸੂਤਰਾਂ ਅਨੁਸਾਰ ਸ੍ਰੀ ਮਹਤ ਤੇ ਸ੍ਰੀਮਤੀ ਸਵਰਾਜ ਨੇ ਆਪਸੀ ਹਿੱਤਾਂ ਨਾਲ ਜੁੜੇ ਮੁੱਦਿਆਂ ‘ਤੇ ਲੰਬੀ ਚਰਚਾ ਕੀਤੀ ਤੇ ਭਾਰਤ ਨੇਪਾਲ ਦੋਵੱਲੇ ਸਬੰਧਾਂ ਦੀ ਸਮੀਖਿਆ ਕੀਤੀ। ਦੋਵਾਂ ਨੇਤਾਵਾਂ ਨੇ ਆਉਣ ਵਾਲੇ ਸਮੇਂ ‘ਚ ਇੱਕ-ਦੂਜੇ ਦੇ ਇੱਥੇ ਉੱਚ ਪੱਧਰੀ ਯਾਤਰਾਵਾਂ ਦੀਆਂ ਤਿਆਰੀਆਂ ਨੂੰ ਲੈ ਕੇ ਵੀ ਗੱਲਬਾਤ ਕੀਤੀ।

ਪ੍ਰਸਿੱਧ ਖਬਰਾਂ

To Top