ਪ੍ਰੇਰਨਾ

ਪਤਨੀ ਦੀ ਪ੍ਰੇਰਨਾ

ਅੰਗਰੇਜੀ ਦੇ ਮਹਾਨ ਲੇਖਕ ਨਾਥਾਨਿਏਲ ਹੈਥੋਰਨ ਦੀ ਕਾਮਯਾਬੀ ਪਿੱਛੇ ਉਨ੍ਹਾਂ ਦੀ ਪਤਨੀ ਸੋਫੀਆ ਦੀ ਅਹਿਮ ਭੂਮਿਕਾ ਸੀ ਇੱਕ ਦਿਨ ਉਹ ਪਰੇਸ਼ਾਨ  ਘਰ ਪਰਤਿਆ ਤੇ ਕਹਿਣ ਲੱਗਾ,”ਅੱਜ ਮੈਨੂੰ ਕਸਟਮ ਹਾਊਸ ਦੀ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ ਹੁਣ ਕੀ ਹੋਵੇਗਾ?’ ਪਤਨੀ ਸੁਣ ਕੇ ਪਹਿਲਾਂ ਤਾਂ ਪਰੇਸ਼ਾਨ ਹੋਈ ਫ਼ਿਰ ਮੁਸਕੁਰਾ ਕਰ ਕਹਿਣ ਲੱਗੀ,”ਇਸ ‘ਚ ਚਿੰਤਾ ਦੀ ਕੀ ਗੱਲ ਹੈ ਜੇਕਰ ਤੁਹਾਡਾ ਇਹ ਰਸਤਾ ਬੰਦ ਹੋਇਆ ਹੈ ਤਾਂ ਇਸ ਦੇ ਨਾਲ ਹੀ ਇੱਕ ਅਜਿਹਾ ਰਸਤਾ ਖੁੱਲ੍ਹਿਆ ਹੈ ਜੋ ਤੁਹਾਨੂੰ ਭਵਿੱਖ ‘ਚ ਦੁਨੀਆ ‘ਚ ਪ੍ਰਸਿੱਧ ਕਰ ਦੇਵੇਗਾ ਉਹ ਹੈਰਾਨੀ ਨਾਲ ਕਹਿਣ ਲੱਗਾ,’ਤੁਸੀਂ ਵੀ ਕਿਹੋ ਜਿਹੀਆਂ ਗੱਲਾਂ ਕਰ ਰਹੇ ਹੋ ਮੇਰਾ ਇਹ ਦਰਵਾਜ਼ਾ ਬੰਦ ਹੋਣ ਨਾਲ ਕਿਹੜਾ ਅਜਿਹਾ ਦਰਜਵਾਜਾ ਖੁੱਲ੍ਹ ਗਿਆ ਹੈ ਜੋ ਮੈਨੂੰ ਪ੍ਰਸਿੱਧ ਕਰ ਦੇਵੇਗਾ? ਇਸ ‘ਤੇ ਸੋਫ਼ੀਆ ਕਹਿਣ ਲੱਗੀ,”ਤੁਸੀਂ ਬਹੁਤ ਚੰਗਾ ਲਿਖਦੇ ਹੋ? ਸਮਾਂ ਮਿਲਣ ‘ਤੇ ਤੁਸੀਂ ਆਪਣੀ ਲਿਖੀ ਹਰ ਕਹਾਣੀ ਤੇ ਲੇਖ ਮੈਨੂੰ ਪੜ੍ਹਾਉਂਦੇ ਹੋ ਹੁਣ ਤੱਕ ਨੌਕਰੀ ਕਾਰਨ ਹੀ ਤੁਸੀਂ ਲੇਖਨ ਨੂੰ ਪੂਰਾ ਸਮਾਂ ਨਹੀਂ ਦੇ ਪਾ ਰਹੇ ਸੀ ਪਰ ਹੁਣ ਤਾਂ ਤੁਹਾਡੇ ਕੋਲ ਸਮਾਂ ਹੀ ਸਮਾਂ ਹੈ ਤੁਸੀਂ ਲਿਖੋ , ਸਫ਼ਲਤਾ ਜ਼ਰੂਰ ਮਿਲੇਗੀ’ ਨਾਥਾਨਿਏਲ ਕਹਿਣ ਲੱਗਾ,”ਪਰ  ਘਰ ਦਾ ਖ਼ਰਚ ਕਿਵੇਂ ਚੱਲੇਗਾ? ਸੋਫੀਆ ਮੁਸਕੁਰਾ ਕੇ ਕਹਿਣ ਲੱਗੀ, ”ਤੁਸੀਂ ਬੇਫ਼ਿਕਰ ਹੋ ਕੇ ਆਪਣੇ ਲੇਖਨ ਨੂੰ ਨਿਖਾਰੋ ਤਦ ਤੱਕ ਘਰ ਦਾ ਖ਼ਰਚ ਮੈਂ ਚਲਾਵਾਂਗੀ  ਪਤਨੀ ਦਾ ਏਨਾਂ ਡੂੰਘਾ ਆਤਮ ਵਿਸ਼ਵਾਸ ਤੇ ਸਮਰਪਣ ਦੇਖ ਕੇ ਨਾਥਾਨਿਏਲ ਮੁਸਤੈਦੀ ਨਾਲ ਲੇਖਨ ‘ਚ ਜੁਟ ਗਿਆ  ਸਾਲ ਖ਼ਤਮ ਹੁੰਦਿਆਂ-ਹੁੰਦਿਆਂ ਉਹਨਾਂ ਨੇ ਮਹਾਨ ਉਪਨਿਆਸ ‘ਦਾ ਸਕਾਰਲੇਟ ਲੈਟਰ’ ਲਿਖ ਦਿੱਤਾ ਅੱਜ ਵੀ ਇਸ ਮਹਾਨ ਲੇਖਕ ਨੂੰ ਇਸ ਨਵਾਲ ਕਾਰਨ ਜਾਣਿਆ ਜਾਂਦਾ ਹੈ ਉਹ ਆਪਣੇ ਲੇਖਨ ਦੀ ਸਫ਼ਲਤਾ ਦਾ ਸਿਹਰਾ ਆਪਣੀ ਪਤਨੀ ਨੂੰ ਦਿੰਦੇ ਸਨ, ਜਿਸ ਨੇ ਮੁਸ਼ਕਲ ਸਮੇਂ ‘ਚ ਨਾ ਸਿਰਫ਼ ਉਨ੍ਹਾਂ ਦਾ ਸਾਥ ਦਿੱਤਾ ਸਗੋਂ ਉਨ੍ਹਾਂ ਨੂੰ ਉਨ੍ਹਾਂ ਦੇ ਲੇਖਨ ਹੁਨਰ ਦਾ ਅਹਿਸਾਸ ਵੀ ਕਰਵਾਇਆ

ਪ੍ਰਸਿੱਧ ਖਬਰਾਂ

To Top