ਪੰਜਾਬ

ਪਰਲਜ਼ ਕੰਪਨੀ ਦੀਆਂ ਜਾਇਦਾਦਾਂ ਹੋਣ ਜ਼ਬਤ:ਗਾਂਧੀ

ਲੁਧਿਆਣਾ,  (ਰਘਬੀਰ ਸਿੰਘ) ਰੀਅਲ ਅਸਟੇਟ ਦੇ ਨਾਂਅ ‘ਤੇ  ਲੋਕਾਂ ਨੂੰ ਗੁਮਰਾਹ ਕਰਕੇ ਕਥਿਤ ਤੌਰ ‘ਤੇ ਅਰਬਾਂ ਰੁਪਏ ਦੀ ਠੱਗੀ ਮਾਰਨ ਵਾਲੀ ਪਰਲ ਕੰਪਨੀ ਖਿਲਾਫ਼ ਇੱਕ ਮੰਚ ‘ਤੇ ਇਕੱਠੇ ਹੋਏ ਪੀੜਤਾਂ ਦੀ ਜੱਥੇਬੰਦੀ ਇਨਸਾਫ਼ ਦੀ ਆਵਾਜ਼ ਆਰਗੇਨਾਈਜੇਸ਼ਨ ਨੇ ਸਥਾਨਕ ਭਾਈ ਚਤਰ ਸਿੰਘ ਪਾਰਕ  ‘ਚ ‘ਚੇਤਾਵਨੀ ਰੈਲੀ’ ਕੀਤੀ ਗਈ  ਇਸ ਮੌਕੇ ਆਮ ਆਦਮੀ ਪਾਰਟੀ ਦੇ ਪਟਿਆਲਾ ਤੋਂ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ ਅਤੇ ਬਹੁਜਨ ਸਮਾਜ ਪਾਰਟੀ ਦੇ ਪਟਿਆਲਾ ਜੋਨ ਕੁਆਰਡੀਨੇਟਰ ਬਲਵਿੰਦਰ ਬਿੱਟਾ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ
ਜੱਥੇਬੰਦੀ ਦੇ ਪੰਜਾਬ ਪ੍ਰਧਾਨ ਮਹਿੰਦਰ ਪਾਲ ਸਿੰਘ ਨੇ ਕਿਹਾ ਕਿ ਪਰਲ ਕੰਪਨੀ ਦੇ ਮਾਲਕ ਨਿਰਮਲ ਸਿੰਘ ਭੰਗੂ ਨੇ ਪੰਜਾਬ ਦੇ 25 ਲੱਖ ਅਤੇ ਭਾਰਤ ਭਰ ਦੇ 6 ਕਰੋੜ ਪਰਿਵਾਰਾਂ ਨਾਲ ਕਥਿਤ ਤੌਰ ‘ਤੇ ਅਰਬਾਂ ਰੁਪਏ ਦੀ ਠੱਗੀ ਮਾਰੀ ਹੈ ਉਨ੍ਹਾਂ ਕਿਹਾ ਕਿ ਤਾਮਿਲਨਾਡੂ ਦੀ ਮੁੱਖ ਮੰਤਰੀ ਜੈ ਲਲਿਤਾ ਨੇ ਸ਼ਾਰਦਾ ਚਿੱਟ ਫੰਡ ਮਾਮਲੇ ਵਿੱਚ ਦਖਲ ਦਿੰਦਿਆਂ ਜਿਸ ਤਰ੍ਹਾਂ ਕੰਪਨੀ ਦੀਆਂ ਜਾਇਦਾਦਾਂ ਜ਼ਬਤ ਕਰਕੇ ਲੋਕਾਂ ਦੇ ਪੈਸੇ ਵਾਪਸ ਕਰਵਾਏ ਸਨ ਉਸੇ ਤਰਜ਼ ‘ਤੇ ਸੂਬਾ ਸਰਕਾਰ ਵੀ ਪਰਲ ਦੀਆਂ ਜਾਇਦਾਦਾਂ ਜ਼ਬਤ ਕਰ ਕੇ ਲੋਕਾਂ ਦੇ ਅਰਬਾਂ ਰੁਪਏ ਵਾਪਸ ਕਰਵਾਵੇ  ਜੇਕਰ ਪੰਜਾਬ ਦੀ ਮੌਜੂਦਾ ਅਕਾਲੀ-ਭਾਜਪਾ ਸਰਕਾਰ ਅਜਿਹਾ ਨਹੀ ਕਰਦੀ ਤਾਂ ਉਸ ਤੋਂ ਸਾਫ ਜ਼ਾਹਰ ਹੈ ਕਿ ਸੂਬੇ ਦੀ ਅਕਾਲੀ-ਭਾਜਪਾ ਸਰਕਾਰ ਧੋਖੇਬਾਜ ਪਰਲ ਕੰਪਨੀ ਦੀ ਮੈਨੇਜਮੈਂਟ ਨਾਲ ਕਥਿਤ ਰੂਪ ਵਿੱਚ ਮਿਲੀ ਹੋਈ ਹੈ।  ਇਨਸਾਫ਼ ਦੀ ਆਵਾਜ਼ ਆਰਗੇਨਾਈਜੇਸ਼ਨ ਦੇ ਪੰਜਾਬ ਪ੍ਰਧਾਨ ਮਹਿੰਦਰਪਾਲ ਸਿੰਘ, ਚੇਅਰਮੈਨ ਕੁਲਵੰਤ ਸਿੰਘ ਭੁੱਲਰ, ਜਨਰਲ ਸਕੱਤਰ ਮਨਦੀਪ ਸਿੰਘ ਕੋਕਰੀ, ਲਲਿਤ ਸ਼ਰਮਾ, ਦਰਸ਼ਨ ਸਿੰਘ ਆਦਿ ਨੇ ਕਿਹਾ ਕਿ ਮਾਨਯੋਗ ਸੁਪਰੀਮ ਕੋਰਟ ਨੇ 2 ਫ਼ਰਵਰੀ 2016 ਨੂੰ ਇਤਿਹਾਸਿਕ ਫ਼ੈਸਲਾ ਸੁਣਾਉਂਦਿਆਂ ਦੇਸ਼ ਦੇ ਨਿਵੇਸ਼ਕਾਂ ਦੇ ਠੱਗੇ 49100 ਕਰੋੜ ਰੁਪਏ ਜਸਟਿਸ ਆਰ. ਐਸ. ਲੋਢਾ ਕਮੇਟੀ ਰਾਹੀਂ 2 ਅਗਸਤ ਤੱਕ ਵਾਪਸ ਕਰਨ ਦੀ ਹਦਾਇਤ ਕੀਤੀ ਸੀ ਪਰ ਇੰਨਾ ਸਮੇਂ ਬੀਤ ਜਾਣ ਤੋਂ ਬਾਅਦ ਵੀ ਨਿਵੇਸ਼ਕਾਂ ਦੇ ਪੈਸੇ ਵਾਪਸ ਕਰਨ ਦੀ ਪ੍ਰਕਿਰਿਆ ਸ਼ੁਰੂ ਨਹੀਂ ਹੋ ਸਕੀ ਹੈ, ਜਿਸ ਕਰਕੇ ਲੋਕਾਂ ਦਾ ਸਬਰ ਦਾ ਬੰਨ ਟੁੱਟਦਾ ਜਾ ਰਿਹਾ ਹੈ

ਪ੍ਰਸਿੱਧ ਖਬਰਾਂ

To Top