Uncategorized

ਪਹਿਲੇ ਟੈਸਟ ਦੌਰਾਨ ਮੀਂਹ ਦੀ ਸੰਭਾਵਨਾ

ਕਾਨਪੁਰ,  ਏਜੰਸੀ 
ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਗਰੀਨ ਪਾਰਕ ‘ਚ 22 ਸਤੰਬਰ ਤੋਂ ਹੋਣ ਵਾਲੇ ਪਹਿਲੇ ਟੈਸਟ ਦੌਰਾਨ ਮੀਂਹ ਪੈਣ ਦੀ ਸੰਭਾਵਨਾ ਹੈ ਐਤਵਾਰ ਨੂੰ ਵੀ ਟੀਮ ਇੰਡੀਆ ਮੀਂਹ ਕਾਰਨ ਅਭਿਆਸ ਨਹੀਂ ਕਰ ਸਕੀ ਸਵੇਰੇ ਟੀਮ ਮੈਦਾਨ ‘ਤੇ ਪਹੁੰਚੀ ਸੀ ਪਰ ਮੀਂਹ ਹੋਣ ਕਾਰਨ ਖਿਡਾਰੀ ਵਾਪਸ ਪਰਤ ਗਏ ਭਾਰਤੀ ਟੀਮ ਨੂੰ ਐਤਵਾਰ ਦੁਪਹਿਰ ਇੱਕ ਵਜੇ ਤੋਂ ਅਭਿਆਸ ਕਰਨਾ ਸੀ ਪਰ ਸਾਢੇ 12 ਵਜੇ ਤੋਂ ਮੀਂਹ ਪੈਣ ਲੱਗਾ, ਜਿਸ ਕਾਰਨ ਅਭਿਆਸ ਦਾ ਪ੍ਰੋਗਰਾਮ ਰੱਦ ਕਰਨਾ ਪਿਆ ਉੱਤਰ ਪ੍ਰਦੇਸ਼ ਕ੍ਰਿਕਟ ਫੈੱਡਰੇਸ਼ਨ ਦੇ ਸੀਈਓ ਲਲਿਤ ਖੰਨਾ ਨੇ ਦੱਸਿਆ ਕਿ ਸਵੇਰੇ ਟੀਮ ਇੰਡੀਆ ਦੇ ਕੁਝ ਖਿਡਾਰੀਆਂ ਨੇ ਮੈਦਾਨ ‘ਚ ਕਸਰਤ ਕੀਤੀ ਅਭਿਆਸ ਦਾ ਪ੍ਰੋਗਰਾਮ ਦੁਪਹਿਰ ਇੱਕ ਤੋਂ ਚਾਰ ਵਜੇ ਤੱਕ ਦਾ ਸੀ ਪਰ ਮੀਂਹ ਪੈਣ ਕਾਰਨ ਟੀਮ ਦੇ ਖਿਡਾਰੀ ਹੋਟਲ ਵਾਪਸ ਚਲੇ ਗਏ ਉਹਨਾਂ ਦੱਸਿਆ ਕਿ ਪੂਰੇ ਮੈਦਾਨ ਨੂੰ ਕਵਰ ਕਰ ਦਿੱਤਾ ਗਿਆ ਹੈ ਅਤੇ ਜੇਕਰ ਅੱਜ ਸਵੇਰੇ ਮੌਸਮ ਠੀਕ ਰਿਹਾ ਤਾਂ ਟੀਮ ਅਭਿਆਸ ਕਰੇਗੀ ਚੰਦਰਸ਼ੇਖਰ ਆਜ਼ਾ ਖੇਤੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਅਨਿਰੁਧ ਦੁਬੇ ਅਨੁਸਾਰ ਟੈਸਟ ਮੈਚ ਤੋਂ ਪਹਿਲਾਂ ਅਤੇ ਮੈਚ ਦੌਰਾਨ ਹਲਕਾ ਅਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਨਾਲ ਹੀ ਤਾਪਮਾਨ ਅਤੇ ਵਧਦੀ ਨਮੀ ਖਿਡਾਰੀਆਂ ਨੂੰ ਪਰੇਸ਼ਾਨ ਕਰ ਸਕਦੀ ਹੈ ਖੰਨਾ ਨੇ ਦੱਸਿਆ ਕਿ ਮੈਦਾਨ ਨੂੰ ਪੂਰੀ ਤਰ੍ਹਾਂ ਕਵਰ ਕਰ ਦਿੱਤਾ ਗਿਆ ਹੈ ਅਤੇ ਮੈਦਾਨ ‘ਚ ਪਾਣੀ ਰੁਕਣ ਦੀ ਸੰਭਾਵਨਾ ਨਹੀਂ ਹੈ ਐਤਵਾਰ ਸਵੇਰੇ ਜਦੋਂ ਟੀਮ ਇੰਡੀਆ ਦੇ ਖਿਡਾਰੀ ਮੈਦਾਨ ‘ਤੇ ਕਸਰਤ ਕਰ ਰਹੇ ਸੀ, ਉਸ ਸਮੇਂ ਇੱਕ ਕੁੱਤਾ ਮੈਦਾਨ ‘ਚ ਆ ਗਿਆ ਸੀ, ਜਿਸ ਨੂੰ ਹਟਾਉਣ ਲਈ ਗਰਾਊਂਡ ਸਟਾਫ਼ ਨੂੰ ਕਾਫ਼ੀ ਮਿਹਨਤ ਕਰਨੀ ਪਈ ਸੀ

ਪ੍ਰਸਿੱਧ ਖਬਰਾਂ

To Top