Uncategorized

ਪਾਕਿਸਤਾਨੀ ਮਾਹਿਰਾਂ ਨੇ ਚਾਬਹਾਰ ਸੁਰੱਖਿਆ ਲਈ ਦੱਸਿਆ ਖ਼ਤਰਾ

ਇਸਲਾਮਾਬਾਦ। ਪਾਕਿਸਤਾਨ ਦੇ ਦੋ ਸਾਬਕਾ ਰੱਖਿਆ ਸਕੱਤਰਾਂ ਨੇ ਈਰਾਨ, ਅਫ਼ਗਾਨਿਸਤਾਨ ਤੇ ਭਾਰਤ ਦੇ ਸਹਿਯੋਗ ਨਾਲ ਈਰਾਨ ‘ਚ ਬਣਾਏ ਜਾਣ ਵਾਲੇ ਚਾਬਹਾਰ ਬੰਦਰਗਾਹ ਨੂੰ ਸੁਰੱਖਿਆ ਲਈ ਖ਼ਤਰਾ ਦੱਸਿਆ ਹੈ।
ਪਾਕਿਸਤਾਨ ਦੇ ਸਟ੍ਰੇਟਜਿਕ ਵੀਜ਼ਨ ਇੰਸਟੀਚਿਊਟ ਵੱਲੋਂ ਰਾਸ਼ਟਰੀ ਸੁਰੱਖਿਆ ਤੇ ਦੱਖਣੀ ਏਸ਼ੀਆ ਦੀ ਸਥਿਰਤਾ ਵਿਸ਼ੇ ‘ਤੇ ਕਰਵਾਏ ਪਰਿਸੰਵਾਦ ‘ਚ ਦੋਵੇਂ ਸਾਬਕਾ ਰੱਖਿਆ ਸਕੱਤਰਾਂ ਨੇ ਈਰਾਨ, ਅਫ਼ਗਾਨਿਸਤਾਨ ਤੇ ਭਾਰਤ ਦੇ ਸਹਿਯੋਗ ਨਾਲ ਬਣਾਏ ਜਾਣ ਵਾਲੇ ਚਾਬਹਾਰ ਬੰਦਰਗਾਹ ਨੂੰ ਪਾਕਿਸਤਾਨ ਦੀ ਕੌਮੀ ਸੁਰੱਖਿਆ ਲਈ ਖ਼ਤਰਾ ਦੱਸਿਆ ਹੈ।
ਲੈਫਟੀਨੈਂਟ ਜਨਰਲ ਆਸਿਫ਼ ਯਾਸੀਨ ਮਲਿਕ ਨੇ ਕਿਹਾ ਕਿ ਤਿੰਨਾਂ ਦੇਸ਼ਾਂ ਦੇ ਗਠਜੋੜ ਖ਼ਤਰਨਾਕ ਹੈ ਤੇ ਇਸ ਨਾਲ ਪਾਕਿਸਤਾਨ ਅਲੱਗ-ਥਲੱਗ ਪੈ ਸਕਦਾ ਹੈ। ਵਾਰਤਾ

ਪ੍ਰਸਿੱਧ ਖਬਰਾਂ

To Top