ਕੁੱਲ ਜਹਾਨ

ਪਾਕਿਸਤਾਨੋਂ 160 ਅਸਥੀ ਕਲਸ਼ ਕੱਲ੍ਹ ਵਾਹਘਾ ਬਾਰਡਰ ਪੁੱਜਣਗੇ

ਨਵੀਂ ਦਿੱਲੀ। ਦੇਸ਼-ਵਿਦੇਸ਼ ਦੇ ਸਮਸ਼ਾਨ ਘਾਟਾਂ ‘ਤੇ ਲਾਵਾਰਿਸ ਰੱਖੀਆਂ ਹੋਈਆਂ ਅਸਥੀਆਂ ਨੂੰ ਇਕੱਤਰ ਕਰਕੇ ਹਰਿਦੁਆਰ ‘ਚ ਵਿਸਰਜਿਤ ਕਰਨ ਦੇ ਕਾਰਜ ‘ਚ ਲੱਗੀ ਸ੍ਰੀ ਦੋਵੋਤਥਾਨ ਸੇਵਾ ਕਮੇਟੀ ਦੀ ਟੀਮ ਕੱਲ੍ਹ ਪਾਕਿਸਤਾਨੋਂ ਆ ਰਹੇ 160 ਅਸਥੀ ਕਲਸ਼ਾਂ ਨੂੰ ਲੈਣ ਵਾਹਘਾ ਬਾਰਡਰ ਜਾਵੇਗਾ।
ਕਮੇਟੀ ਦੇ ਚੇਅਰਮੈਨ ਅਨਿਲ ਨਰਿੰਦਰ ਨੇ ਅੱਜ ਇੱਥੇ ਦੱਸਿਆ ਕਿ 15ਵੀਂ ਅਸਥੀ ਕਲਸ਼ ਵਿਸਰਜਨ ਯਾਤਰਾ 23 ਸਤੰਬਰ ਨੂੰ ਨਵੀਂ ਦਿੱਲੀ ਤੋਂ ਚੱਲ ਕੇ ਹਰਿਦੁਆਰ ਪੁੱਜੇਗੀ।
ਉਨ੍ਹਾਂ ਦੱਸਿਆ ਕਿ ਇਸ ਵਾਰ ਦੀ ਯਾਤਰਾ ‘ਚ ਕਰਾਚੀ ਤੋਂ ਲਾਹੌਰ ਦੇ ਰਸਤਿਓਂ ਵਾਹਘਾ ਬਾਰਡਰ ‘ਤੇ 160 ਅਸਥੀ ਕਲਸ਼ ਲਿਆਂਦੇ ਜਾ ਰਹੇ ਹਨ। (ਵਾਰਤਾ)।

ਪ੍ਰਸਿੱਧ ਖਬਰਾਂ

To Top