ਪੰਜਾਬ

ਪਾਕਿ ਮੁਰਦਾਬਾਦ ਲਿਖਣ ਦੇ ਮਾਮਲੇ ‘ਚ ਫਗਵਾੜਾ ‘ਚ ਤਣਾਅ

ਫਗਵਾੜਾ। ਇੱਥੇ ਅੱਜ ਦੁਪਹਿਰੇ ਇੱਕ ਭਾਈਚਾਰੇ ਦੇ ਲੋਕ ਤੇ ਸ਼ਿਵ ਸੈਨਾ ਆਗੂ ਆਹਮੋ-ਸਾਹਮਣੇ ਹੋ ਗਏ। ਦੋਵਾਂ ਨੇ ਇੱਕ ਦੂਜੇ ‘ਤੇ ਪਥਰਾਅ ਕੀਤਾ। ਪਥਰਾਅ ‘ਚ ਕੁਝ ਪੁਲਿਸ ਮੁਲਾਜ਼ਮਾਂ ਦੇ ਜ਼ਖ਼ਮੀ ਹੋਣ ਦੀ ਵੀ ਸੂਚਨਾ ਹੈ। ਮਾਹੌਲ ਤਣਾਅ ਪਾਲ ਬਣਿਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇੱਥੇ ਕੁਝ ਦਿਨ ਪਹਿਲਾਂ ਸ਼ਿਵ ਸੈਨਾ ਦੇ ਕੁਝ ਨੇਤਾਵਾਂ ਨ ੇਇੱਕ ਭਾਈਚਾਰੇ ਦੇ ਇੱਕ ਵਿਅਕਤੀ ਦੀ ਦੁਕਾਨ ‘ਤੇ ਪਾਕਿਸਤਾਨ ਮੁਰਦਾਬਾਦ ਦਾ ਨਾਅਰਾ ਲਿਖ ਦਿੱਤਾ ਸੀ। ਇਸ ਤੋਂ ਬਾਅਦ ਇਸ ਭਾਈਚਾਰੇ ਦੇ ਲੋਕ ਭੜਕ ਗਏ ਅਤੇ ਸ਼ਿਵ ਸੈਨਾ ਦੇ ਖਿਲਾਫ਼ ਨਾਅਰੇਬਾਜ਼ੀ ਕਰਨ ਲੱਗੇ। ਇਸ ਦੌਰਾਨ ਦੋਵਾਂ ਧੜਿਆਂ ਦਰਮਿਆਨ ਤੂੰ-ਤੂੰ , ਮੈਂ-ਮੈਂ ਹੋ ਗਈ ਤੇ ਬਾਅਦ ‘ਚ ਮਾਹੌਲ ਤਣਾਅ ਪੂਰਨ ਹੋ ਗਿਆ।
ਖ਼ਬਰ ਲਿਖੇ ਜਾਣ ਤੱਕ ਫਗਵਾੜਾ ‘ਚ ਮਾਹੌਲ ਤਣਾਅ ਭਰਿਆ ਬਣਿਆ ਹੋਇਆ ਹੈ।

ਪ੍ਰਸਿੱਧ ਖਬਰਾਂ

To Top