ਹਰਿਆਣਾ

ਪੁਲਿਸ ਦੀਆਂ ਅੱਖਾਂ ‘ਚ ਮਿਰਚਾਂ ਪਾਕੇ ਗੈਂਗਸਟਰ ਛੁਡਵਾਇਆ

ਬਹਾਦਰਗੜ੍ਹ। ਸਥਾਨਕ ਇਲਾਕੇ ‘ਚ ਗੈਂਗਸਟਰ ਦੇ ਸਾਥੀਆਂ ਨੇ ਪੁਲਿਸ ਦੀਆਂ ਅੱਖਾਂ ‘ਚ ਮਿਰਚਾ ਪਾ ਕੇ ਉਸ ਨੂੰ ਫਰਾਰ ਕਰਵਾਉਣ ਦੀ ਖ਼ਬਰ ਹੈ।  ਜ਼ਿਕਰਯੋਗ ਹੈ ਕਿ ਗੋਗੀ ਨਾਂਅ ਦੇ ਗੈਂਗਸਟਰ ਨੂੰ ਪੁਲਿਸ  ਲਿਜਾ ਰਹੀ ਸੀ। ਇਸ ਦੌਰਾਨ ਬਦਮਾਸ਼ ਦੇ ਕੁਝ ਸਾਥੀਆਂ ਲੇ ਪੁਲਿਸ ‘ਤੇ ਹਮਲਾ ਕਰ ਦਿੱਤਾ ਤੇ ਉਨ੍ਹਾਂ ਨੇ ਪੁਲਿਸ ਮੁਲਾਜ਼ਮਾਂ ਦੀਆਂ ਅੱਖਾਂ ‘ਚ ਮਿਰਚਾਂ ਪਾ ਕੇ ਆਪਣੀ ਬਦਮਾਸ਼ ਸਾਥੀ ਨੂੰ ਛੁਡਵਾ ਕੇ ਲੈ ਗਏ।
ਪੁਲਿਸ ਦੇ ਸ਼ਿਕੰਜੇ ‘ਚੋਂ ਛੁਡਵਾਇਆ ਗਿਆ ਇਹ ਬਦਮਾਸ਼ ਮੋਸਟਵਾਂਟਿਡ ਗੈਂਗਸਟਰ ਜਿਤੇਂਦਰ ਉਰਫ਼ ਗੋਗੀ ਹੈ। ਇਹ ਮੁਲਜ਼ਮ 3 ਕਤਲ ਕਰ ਚੁੱਕਾ ਹੈ ਜਿਸ ‘ਤੇ ਪੁਲਿਸ ਨੇ 2 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਗਿਆ ਸੀ। ਪੁਲਿਸ ਨੇ ਇਸ ਖ਼ਤਰਨਾਕ ਬਦਮਾਸ਼ ਨੂੰ 4-5 ਮਹੀਨੇ ਪਹਿਲਾਂ ਹੀ ਹਰਿਆਣਾ ਦੇ ਹਥਵਾਲਾ ਪਿੰਡ ਤੋਂ ਫੜ੍ਹਿਆ ਸੀ।

ਪ੍ਰਸਿੱਧ ਖਬਰਾਂ

To Top