Breaking News

ਪੂਜਨੀਕ ਗੁਰੂ ਜੀ ਨੂੰ ਇੰਟਰਨੈਸ਼ਨਲ ਗ੍ਰੀਨ ਅੰਬੈਸਡਰ ਐਵਾਰਡ

  • ਰਾਸ਼ਟਰੀ ਏਕਤਾ, ਵਿਸ਼ਵ ਸ਼ਾਂਤੀ, ਸਿੱਖਿਆ ਤੇ ਸਮਾਜ ਸੇਵਾ ਲਈ ਇੰਟਰਨੈਸ਼ਨਲ ਇੰਸਟੀਚਿਊਟ ਆਫ਼ ਐਜੂਕੇਸ਼ਨ ਐਂਡ ਮੈਨੇਜਮੈਂਟ ਨੇ ਦਿੱਤਾ ਸਨਮਾਨ

ਸਰਸਾ

ਸਤਿਸੰਗ ਦੌਰਾਨ ਪੂਜਨੀਕ ਗੁਰੂ ਜੀ ਨੂੰ ਇੰਟਰਨੈਸ਼ਨਲ ਇੰਸਟੀਚਿਊਟ ਆਫ਼ ਐਜੂਕੇਸ਼ਨ ਐਂਡ ਮੈਨੇਜਮੈਂਟ ਵੱਲੋਂ ਰਾਸ਼ਟਰੀ ਏਕਤਾ, ਵਿਸ਼ਵ ਸ਼ਾਂਤੀ, ਸਿੱਖਿਆ ਤੇ ਸਮਾਜ ਸੇਵਾ ‘ਚ ਖਾਸ ਪ੍ਰਾਪਤੀਆਂ ਲਈ ਇੰਟਰਨੈਸ਼ਨਲ ਗ੍ਰੀਨ ਅੰਬੈਸਡਰ ਐਵਾਰਡ ਦਿੱਤਾ ਗਿਆ ਸੰਸਥਾ ਦੇ ਚੇਅਰਮੈਨ ਮਾਹਨ ਵੀਰ ਤੁਲੀ ਤੇ ਮਿ. ਐਨਐਸਐਨ ਬਾਬੂ ਨੇ ਪੂਜਨੀਕ ਗੁਰੂ ਜੀ ਨੂੰ ਇਹ ਐਵਾਰਡ ਭੇਂਟ ਕੀਤੇ ਇੰਟਰਨੈਸ਼ਨਲ ਇੰਸਟੀਚਿਊਟ ਆਫ਼ ਐਜੂਕੇਸ਼ਨ
ਐਂਡ ਮੈਨੇਜਮੈਂਟ ਦੇ ਚੇਅਰਮੈਨ ਮਾਹਨ ਵੀਰ ਤੁਲੀ ਨੇ ਦੱਸਿਆ ਕਿ ਬੀਤੀ 21 ਮਈ ਨੂੰ ਮੱਧ ਏਸ਼ੀਆ ਦੇ ਦੇਸ਼ ਕਿਰਗਿਜਸਤਾਨ ਦੀ ਰਾਜਧਾਨੀ ਬਿਸ਼ਕੇਕ ‘ਚ ਇੰਟਰਨੈਸ਼ਨਲ ਗਲੋਬਲ ਅਚੀਵਰ ਸਮਿਟ ਸਮਾਰੋਹ ਕਰਵਾਇਆ ਗਿਆ ਸੀ ਜਿਸ ‘ਚ ਕਿਰਗਿਜਸਤਾਨ ਦੇ ਸਾਬਕਾ ਰਾਸ਼ਟਰਪਤੀ ਮਿਸੇਜ ਰੋਜਾ ਇਸਕੋਵਨਾ ਓਟੁਨਬਾਈਵਾ, ਕਿਰਗਿਜਸਤਾਨ ‘ਚ ਭਾਰਤ ਦੇ ਰਾਜਦੂਤ ਮਿ. ਜਯੰਤ ਖੋਬਰਾਗੜੇ, ਕਿਰਗਿਜਸਤਾਨ ਦੇ ਡਿਪਟੀ ਸੈਰ-ਸਪਾਟਾ ਮੰਤਰੀ ਮਿ. ਝਾਮਾਨਕੁਲਵ ਅਜਮਤ ਕੈਪਰੋਵਿਚ ਸਮੇਤ ਅਨੇਕ ਹਸਤੀਆਂ ਮੌਜ਼ੂਦ ਸਨ ਇਸ ਸਮਿਟ ‘ਚ ਪੂਜਨੀਕ ਗੁਰੂ ਜੀ ਨੂੰ ਰਾਸ਼ਟਰੀ ਏਕਤਾ, ਵਿਸ਼ਵ ਸ਼ਾਂਤੀ ‘ਚ ਵਿਅਕਤੀਗਤ ਯੋਗਦਾਨ ਤੇ ਸਿੱਖਿਆ ਤੇ ਸਮਾਜ ਸੇਵਾ ‘ਚ ਸ਼ਾਨਦਾਰ ਪ੍ਰਾਪਤੀਆਂ ਲਈ ਇੰਟਰਨੈਸ਼ਨਲ ਗ੍ਰੀਨ ਅੰਬੈਸਡਰ ਐਵਾਰਡ ਦਿੱਤਾ ਗਿਆ ਉਨ੍ਹਾਂ ਦੱਸਿਆ ਕਿ ਉਹ 150 ਦੇਸ਼ਾਂ ‘ਚ ਜਾ ਚੁੱਕੇ ਹਨ ਤੇ ਜਿੱਥੇ ਵੀ ਗਏ ਹਨ ਉੱਥੇ ਪੂਜਨੀਕ ਗੁਰੂ ਜੀ ਪ੍ਰਤੀ ਬਹੁਤ ਆਦਰ ਮਿਲ ਰਿਹਾ ਹੈ ਪੂਜਨੀਕ ਗੁਰੂ ਜੀ ਮੈਸੰਜਰ ਆਫ਼ ਪੀਸ (ਸ਼ਾਂਤੀ ਦੇ ਦੂਤ) ਹਨ
ਪੂਜਨੀਕ ਗੁਰੂ ਜੀ ਰੁਝੇ ਹੋਣ ਕਾਰਨ ਉੱਥੇ ਨਹੀਂ ਜਾ ਸਕੇ ਸਨ, ਇਸ ਲਈ ਸੰਸਥਾ ਨੇ ਗੁਰੂ ਜੀ ਨੂੰ ਇੱਥੇ ਆ ਕੇ ਇਹ ਐਵਾਰਡ ਸੌਂਪਿਆ ਹੈ ਪੂਜਨੀਕ ਗੁਰੂ ਜੀ ਨੇ ਉਨ੍ਹਾਂ ਨੂੰ ਟੋਕਨ ਆਫ਼ ਲਵ ਪ੍ਰਦਾਨ ਕਰਕੇ ਸਨਮਾਨਿਤ ਕੀਤਾ

 

 

ਪ੍ਰਸਿੱਧ ਖਬਰਾਂ

To Top