ਬਿਜਨਸ

ਪੂਰੇ ਦੇਸ਼ ‘ਚ ਲਾਗੂ ਹੋਵੇਗੀ ਡਾਇਰੈਕਟ ਕੈਸ਼ ਟਰਾਂਸਫਰ ਯੋਜਨਾ : ਪਾਸਵਾਨ

ਨਵੀਂ ਦਿੱਲੀ। ਸਰਕਾਰ ਜਨਤਕ ਵੰਡ ਪ੍ਰਣਾਲੀ ਤਹਿਤ ਡਾਇਰੈਕਟ ਕੈਸ਼ ਟਰਾਂਸਫਰ ਯੋਜਨਾ ਨੂੰ ਜਲਦ ਤੋਂ ਜਲਦ ਪੂਰੇ ਦੇਸ ‘ਚ ਲਾਗੂ ਕਰਨ ਲਈ ਤਿਆਰ ਹੈ ਤਾਂਕਿ ਲਾਭਪਾਤਰੀ ਪਰਿਵਾਰ ਆਪਣੀ ਇੱਛਾ ਅਨੁਸਾਰ ਵਸਤੂਆਂ ਦੀ ਖ਼ਰੀਦ ਕਰ ਸਕਣ।
ਖ਼ੁਰਾਕ ਸਪਲਾਈ ਤੇ ਖ਼ਪਤਕਾਰ ਮਾਮਲਿਆਂ ਦੇ ਮੰਤਰੀ ਰਾਮ ਬਿਲਾਸ ਪਾਸਵਾਨ ਨੇ ਕਿਹਾ ਕਿ ਇਸ ਯੋਜਨਾ ਨੂੰ ਪੂਰੇ ਦੇਸ ‘ਚ ਲਾਗੂ ਕਰਨ ਲਈ ਮੁੱਢਲੀਆਂ ਸਹੂਲਤਾਂ ਦਾ ਵਿਕਾਸ ਕੀਤਾ ਜਾ ਰਿਹਾ ਹੈ ਤੇ ਜਿਹੜੇ-ਜਿਹੜੇ ਸੂਬਿਆਂ ‘ਚ ਇਸ ਲਈ ਵਾਧੂ ਵਿਵਸਥਾ ਕਾਇਮ ਹੋ ਜਾਵੇਗੀ ਉਥੇ ਸਰਕਾਰ ਲਾਭਪਤਾਰੀ ਪਰਿਵਾਰਾਂ ਦੇ ਮੁਖੀ ਦੇ ਖਾਤੇ ‘ਚ ਸਿੱਧੀ ਰਾਸ਼ੀ ਜਮ੍ਹਾ ਕਰਵਾ ਦਿੱਤੀ ਜਾਵੇਗੀ।

ਪ੍ਰਸਿੱਧ ਖਬਰਾਂ

To Top