ਪੰਜਾਬ

ਪ੍ਰਵਾਸੀ ਵਿਅਕਤੀ ਦੀ ਝੁੱਗੀ ‘ਚੋਂ ਲੱਖਾਂ ਦੇ ਸੋਨੇ ਅਤੇ ਨਕਦੀ ਚੋਰੀ

 

ਮਨਜੀਤ ਨਰੂਆਣਾ
ਸੰਗਤ ਮੰਡੀ,  ਪਿੰਡ ਗੁਰੂਸਰ ਸੈਣੇਵਾਲਾ ਵਿਖੇ ਪਿਛਲੇ ਕਈ ਸਾਲਾਂ ਤੋਂ ਪੈਟਰੋਲ ਪੰਪ ਨਜ਼ਦੀਕ ਰਹਿੰਦੇ ਪ੍ਰਵਾਸੀ ਵਿਅਕਤੀ ਦੀ ਝੁੱਗੀ ‘ਚੋਂ ਪਿਛਲੀ ਦਰਮਿਆਨੀ ਰਾਤ ਨੂੰ ਚੋਰਾਂ ਨੇ ਲੱਖਾਂ ਦੇ ਸੋਨੇ ਦੇ ਗਹਿਣਿਆਂ ਅਤੇ ਨਕਦੀ ‘ਤੇ ਹੱਥ ਸਾਫ ਕਰ ਦਿੱਤਾ। ਥਾਣਾ ਸੰਗਤ ਦੇ ਸਹਾਇਕ ਥਾਣੇਦਾਰ ਮੱਘਰ ਸਿੰਘ ਨੇ ਦੱਸਿਆ ਕਿ ਆਸ਼ਕ ਅਲੀ ਪੁੱਤਰ ਉਮਰੇ ਖਾਂ ਨੇ ਅਣਪਛਾਤਿਆਂ ਵਿਰੁੱਧ ਸ਼ਕਾਇਤ ਦਰਜ ਕਰਵਾਈ ਹੈ ਕਿ ਪਿਛਲੀ ਦਰਮਿਆਨੀ ਰਾਤ ਨੂੰ ਚੋਰਾਂ ਵੱਲੋਂ ਉਸ ਦੀ ਝੁੱਗੀ ‘ਚ ਦਾਖਲ ਹੋ ਕੇ 11 ਹਜ਼ਾਰ ਦੀ ਨਕਦੀ, 20 ਮੋਹਰਾਂ, 2 ਲੋਕੇਟ, 2 ਚੈਨਾਂ, 1 ਤਬੀਤ ਅਤੇ 3 ਸੋਨੇ ਦੀਆਂ ਮੁੰਦਰੀਆਂ ਚੋਰੀ ਕਰ ਲਈਆਂ।  ਉਨ੍ਹਾਂ ਕਿਹਾ ਕਿ ਸੋਨੇ ਦੀ ਕੁੱਲ ਕੀਮਤ ਢਾਈ ਲੱਖ ਦੇ ਕਰੀਬ ਬਣਦੀ ਹੈ। ਜਿਕਰਯੋਗ ਹੈ ਕਿ ਆਸ਼ਕ ਅਲੀ ਪਿਛਲੇ ਕਈ ਸਾਲਾਂ ਤੋਂ ਪਿੰਡ ‘ਚ ਝੁੱਗੀ ਬਣਾ ਕੇ ਰਹਿੰਦਾ ਸੀ ਅਤੇ ਉਸ ਨੇ ਗਊਂਆਂ ਰੱਖੀਆਂ ਹੋਈਆਂ ਸਨ। ਇਹ ਸੋਨੇ ਦੇ ਗਹਿਣੇ ਉਸ ਦੀਆਂ ਲੜਕੀਆਂ ਦੇ ਸਨ।

 

ਪ੍ਰਸਿੱਧ ਖਬਰਾਂ

To Top