ਦਿੱਲੀ

ਪ੍ਰਸਿੱਧ ਕਵੀ ਤੇ ਪੱਤਰਕਾਰ ਨੀਲਾਭ ਅਸ਼ਕ ਦਾ ਦੇਹਾਂਤ

ਨਵੀਂ ਦਿੱਲੀ। ਹਿੰਦੀ ਦੇ ਸੀਨੀਅਰ ਕਵੀ ਤੇ ਬੀਬੀਸੀ ਦੇ ਸਾਬਕਾ ਪੱਤਰਕਾਰ ਨੀਲਾਭ ਅਸ਼ਕ ਦਾ ਅੱਜ ਸਵੇਰੇ ਇੱਥੇ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ। ਉਹ 72 ਵਰ੍ਹਿਆਂ ਦੇ ਸਨ।
ਸ੍ਰੀ ਨੀਲਾਭ ਅਸ਼ਕ ਹਿੰਦੀ ਦੇ ਪ੍ਰਸਿੱਧ ਲੇਖਕ ਉਪੇਂਦਰ ਨਾਥ ਅਸ਼ਕ ਦੇ ਪੁੱਤਰ ਸਨ ਤੇ ਪਿਛਲੇ ਕਈ ਵਰ੍ਹਿਆਂ ਤੋਂ ਦਿੱਲੀ ‘ਚ ਰਹਿ ਕੇ ਸਵਤੰਤਰ ਲੇਖਨ ਕਰ ਰਹੇ ਸਨ।

ਪ੍ਰਸਿੱਧ ਖਬਰਾਂ

To Top