ਸਾਂਝਾ ਪੰਨਾ

ਪੰਜਾਬੀ ਬਾਲ ਸਾਹਿਤ ਦੇ ਵਿਚਰਨਯੋਗ ਤੱਤ

ਲੱਗਭਗ ਪਿਛਲੇ ਦੋ ਦਹਾਕਿਆਂ ਤੋਂ ਪੰਜਾਬੀ-ਬਾਲ ਸਾਹਿਤ ਦੀ ਘਾਟ ਤੇ ਮਹੱਤਤਾ ਨੂੰ ਗੰਭੀਰਤਾ ਨਾਲ ਮਹਿਸੂਸ ਕੀਤਾ ਜਾ ਰਿਹਾ ਹੈ ਇਹ ਵੀ ਮੰਨਿਆ ਗਿਆ ਹੈ ਕਿ ਪ੍ਰੌੜ-ਪਾਠਕਾਂ ਦੇ ਸਾਹਿਤ ਨਾਲੋਂ ਬੱਚਿਆਂ ਲਈ ਲਿਖਣਾ ਔਖਾ ਹੈ ਜਿਸ ਦੇ ਬਹੁਤ ਸਾਰੇ ਪਹਿਲੂ ਹਨ
ਸੰਸਾਰ ਪੱਧਰ ‘ਤੇ ਮਨੋਵਿਗਿਆਨੀਆਂ , ਸਿੱਖਿਆ-ਸ਼ਾਸਤਰੀਆਂ ਤੇ ਵਿਦਵਾਨਾਂ ਨੇ ਇਹ ਵਿਚਾਰ ਨਿਖਾਰਿਆ ਹੈ ਕਿ ਬੱਚੇ ਦੀ ਸਰਬਪੱਖੀ ਸ਼ਖ਼ਸੀਅਤ ਨੂੰ ਉਸਾਰਨ ‘ਚ ਮਾਂ-ਬੋਲੀ ਤੇ ਉਸ ਵਿੱਚ ਰਚਿਆ ਸਾਹਿਤ ਅਹਿਮ ਭੂਮਿਕਾ ਨਿਭਾਉਂਦੇ ਹਨ ਇਸ ਨਜ਼ਰੀਏ ਤੋਂ ਹਰ ਭਾਸ਼ਾ ‘ਚ ਬਾਲ ਸਾਹਿਤ ਨੂੰ ਪ੍ਰੋਤਸਾਹਿਤ ਕਰਨਾ ਲਾਜ਼ਮੀ ਹੋ ਜਾਂਦਾ ਹੈ ਇੰਜ ਬੱਚਿਆਂ ਨੂੰ ਬਚਪਨ ‘ਚ ਹੀ ਚੰਗੀਆਂ ਤੇ ਮਿਆਰੀ, ਮਾਨਸਿਕ , ਭਾਵੁਕ ਤੇ ਵਾਤਾ ਵਰਣਿਕ ਲੋੜਾਂ ਮੁਤਾਬਕ ਬਾਲ ਸਾਹਿਤ ਸਿਰਜਣ ਦੀ ਲੋੜ ਹੈ ਲੇਖਕ ਨੂੰ ਬੱਚੇ ਦੀ ਅੱਖ ਨਾਲ ਵੇਖਣ ਦੀ ਲੋੜ ਹੈ ਉਹ ਕਿਵੇਂ ਵੇਖਦਾ ਤੇ ਕਿਵੇਂ ਸੋਚਦਾ, ਇਹ ਚਿਤਵਨ ਦੀ ਲੋੜ ਹੈ ਉਸ ਦੀ ਤੱਕਣੀ ਨੂੰ ਨਿਆਣੀ ਨਾ ਸਮਝਦੇ ਹੋਏ, ਉਸ ਦੀ ਕਦਰ ਕੀਤੀ ਜਾਵੇ ਇੱਥੇ ਇੱਕ ਮਿਸਾਲ ਜ਼ਿਕਰਯੋਗ ਹੈ-
ਇੱਕ ਸਾਲ ਦੀ ਬੱਚੀ ਰੋ ਰਹੀ ਸੀ ਮਾਂ ਨੇ ਚੁੱਪ ਕਰਾਉਣ ਲਈ ਉਸ ਨੂੰ ਚਮਚੇ ਨਾਲ ਦੁੱਧ ਪਿਲਾਉਣ ਦੀ ਕੋਸ਼ਿਸ਼ ਕੀਤੀ ਪਰੰਤੂ ਬੱਚੀ ਮੂੰਹ ਨਾ ਖੋਲ੍ਹੇ  ਹਾਰ ਕੇ ਮਾਂ ਨੇ ਗਲਾਸੀ ਨਾਲ ਦੁੱਧ ਪਿਆਉਣਾ ਚਾਹਿਆ ਤੇ ਬੱਚੀ ਨੇ ਪ੍ਰਵਾਨ ਕਰ ਲਿਆ ਚਮਚੇ ਨਾਲ ਦਵਾਈ ਦੇਣ ਕਾਰਨ ਬੱਚੀ ਦੁੱਧ ਨੂੰ ਦਵਾਈ ਸਮਝ ਕੇ ਪ੍ਰਵਾਨ ਨਹੀਂ ਸੀ ਕਰ ਰਹੀ  ਸੋ ਬਾਲ ਸਾਹਿਤ ਲਿਖਣ ਲਈ ਬਹੁਤ ਸੂਖਮ ਦ੍ਰਿਸ਼ਟੀ ਤੇ ਸੰਵੇਦਨ-ਦ੍ਰਿਸ਼ਟੀ ਦੀ ਲੋੜ ਹੈ
ਸਭ ਤੋਂ ਅਹਿਮ ਭਾਸ਼ਾ ਹੈ ਬੱਚੇ ਦੀ ਭਾਸ਼ਾ ‘ਚ ਲਿਖਣਾ ਤੇ ਉਸਦੀ ਕਲਪਨਾ ਮੁਤਾਬਕ ਲਿਖਣਾ ਲੇਖਕ ਦੇ ਦਿਲ ‘ਚ ਮਾਸੂਮ ਬੱਚੇ ਦਾ ਦਿਲ ਹੋਵੇ ਸ਼ਬਦ ਚੋਣ, ਵਾਕ

mohan Singh Dau

ਮਨਮੋਹਨ ਸਿੰਘ ਦਾਊਂ ਮੋਹਾਲੀ ਮੋ.98151-23900

-ਬਣਤਰ ਤੇ ਸ਼ੈਲੀ ਬੱਚੇ ਦੇ ਹਾਣ ਦੀ  , ਰੋਚਕ ਤੇ ਵਿਸ਼ੇ ਅਨੁਸਾਰ ਢੁੱਕਵੀਂ ਹੋਵੇ ਆਲੇ-ਦੁਆਲੇ ਨਾਲ ਸੰਵਾਦ ਰਚਾਉਂਦੀ,ਪ੍ਰਕਿਰਤੀ ਨਾਲ ਮੋਹ ਜਗਾਉਂਦੀ ਜੇਕਰ ਅਸੀਂ ਆਦਿ ਪੁਸਤਕਾਂ ਭਾਵ ਪੁਰਾਤਨ ਗ੍ਰੰਥ ਪੜ੍ਹੀਏ ਤਾਂ ਸਾਨੂੰ ਬੱਚਿਆਂ ਲਈ ਕਈ ਮੁੱਲਵਾਨ ਪ੍ਰੇਰਨਾਦਾਇਕ ਘਟਨਾਵਾਂ ਮਿਲਣਗੀਆ ਜਿਵੇਂ ਸੂਰਦਾਸ ਨੇ ਸ੍ਰੀ ਭਗਵਤਗੀਤਾ ‘ਚੋਂ ਕ੍ਰਿਸ਼ਨ -ਲੀਲਾ ਦੀਆਂ ਝਲਕੀਆਂ ਨੂੰ ਰੂਪਮਾਨ ਕੀਤਾ ਹੈ ਜਿਨ੍ਹਾਂ ‘ਚੋਂ  ਬੱਚੇ ਦੀ ਦੁਨੀਆ ਦੇ ਦਰਸ਼ਨ ਹੁੰਦੇ ਹਨ ਇੰਜ ਹੀ ਗੁਰੂ ਸਾਹਿਬਾਨ ਦੇ ਬਾਲ ਜੀਵਨ ਨਾਲ ਸਬੰਧਤ ਸਾਖੀਆਂ ਤੇ ਘਟਨਾਵਾਂ ਤੋਂ ਪ੍ਰੇਰਨਾ ਲਈ ਜਾ ਸਕਦੀ ਹੈ ਮਹਾਨ ਸ਼ਖ਼ਸੀਅਤਾਂ , ਸ਼ਹੀਦਾਂ , ਸੂਰਬੀਰਾਂ , ਵਿਗਿਆਨੀਆਂ ਤੇ ਕਲਾਕਾਰਾਂ/ਸਾਹਿਕਾਰਾਂ ਦੇ ਬਚਪਨ ਦੀਆਂ ਚੰਗੀਆਂ , ਸਾਹਸ ਭਰੀਆਂ ਉਸਾਰੂ ਘਟਨਾਵਾਂ ਨੂੰ ਬਾਲ ਸਾਹਿਤ ਦੇ ਪ੍ਰਸੰਗ ‘ਚ ਲਿਆ ਜਾ ਸਕਦਾ ਹੈ ਇਨ੍ਹਾਂ ਰਚਨਾਵਾਂ ਰਾਹੀਂ ਅਸੀਂ ਬੱਚਿਆਂ ਨੂੰ ਆਪਣੇ ਇਤਿਹਾਸ , ਵਿਰਸੇ ਤੇ ਸੱਭਿਆਚਾਰ ਨਾਲ ਜੋੜ ਸਕਦੇ ਹਾਂ ਸਮਕਾਲ ਦੇ ਭਾਗੀ ਬਣਾਉਣ ਲਈ ਵਰਤਮਾਨ ‘ਚੋਂ ਚੰਗੇਰੇ ਸਮਾਜ ਦੀ ਸਿਰਜਣਾ ‘ਚੋਂ ਉਹ ਅੰਸ਼ ਲੱਭਣ ਦੀ ਲੋੜ ਹੈ ਜੋ ਅੱਜ ਦੇ ਬੱਚੇ ਲਈ ਰੋਚਕ ਤੇ ਮਨਪਸੰਦ ਹੋ ਸਕਣ
ਬਾਲ ਸਾਹਿਤ ਲਿਖਣ ਲਈ ਬਚਪਨ ‘ਚ Àੁੱਤਰਨਾ ਪਵੇਗਾ ਬਾਲ ਸਾਹਿਤ ਲਿਖਣਾ ਬੱਚਿਆਂ ਦੀ ਖੇਡ ਨਹੀਂ ਇਹ ਤਾਂ ਸਗੋਂ ਬੱਚਿਆਂ ਦੇ ਸੰਸਾਰ ਨੂੰ ਸਮਝ ਕੇ ਜਿੰਮੇਵਾਰੀ ਨਾਲ ਲਿਖਣਾ ਹੈ ਅਸੀਂ ਆਪਣੀ ਸੋਚ ਬੱਚੇ ‘ਤੇ ਥੋਪਣੀ ਚਾਹੁੰਦੇ ਹਾਂ  ਜੋ ਬੱਚਾ ਸੋਚਦਾ ਹੈ, ਉਸ ਅਨੁਸਾਰ ਨਹੀਂ  ਬੱਚੇ ਨੂੰ ਪੁੱਛਿਆ ਗਿਆ ਕਿ ਦੀਵਾ ਬਲ਼ ਰਿਹਾ ਹੈ ਇਸ ਦਾ ਚਾਨਣ ਕਿੱਥੋਂ ਆਉਂਦਾ ਹੈ ਬੱਚਾ ਚੁੱਪ ਰਿਹਾ, ਕੋਈ ਜਵਾਬ ਨਾ ਦਿੱਤਾ ਉਸ ਨੇ ਫੂਕ ਮਾਰ ਕੇ ਦੀਵਾ ਬੁਝਾ ਦਿੱਤਾ ਕਹਿਣ ਲੱਗਾ ਚਾਨਣ ਕਿੱਥੇ ਗਿਆ? ਬੱਚੇ ਦੇ ਇਸ ਰਹੱਸ ਨੂੰ ਸਮਝਣ ਦੀ ਲੋੜ ਹੈ ਕੀ ਅਸੀਂ ਬੱਚੇ ਦੇ ਉੱਤਰ ਨੂੰ ਉਸ ਦੀ ਦ੍ਰਿਸ਼ਟੀ ਨਾਲ ਚਿੰਤਨ ਕਰਦੇ ਹਾਂ ਮਾਸੂਮੀਆਤ ਨਾਲ ਮੋਹ ਜਗਾਉਣਾ ਪਵੇਗਾ ਬੱਚਾ ਉੱਡਦਾ ਪੰਛੀ ਵੇਖਦਾ ਹੈ ਤੇ ਉਸ ਵਾਂਗ Àੁੱਡਣ ਦੇ ਸੁਫ਼ਨੇ ਲੈਂਦਾ ਹੈ ਕੀ ਅਸੀਂ ਉਸ ਦੇ ਸੁਫਨੇ ਨੂੰ ਰਚਨਾ ਦਾ ਵਿਸ਼ਾ ਬਣਾ ਸਕੇ ਹਾਂ  ਇਸ ਸੋਚ ਵਿੱਚੋਂ ਹੀ ਬਾਲ ਰਚਨਾ ਉਗਮਣ ਦਾ ਅਹਿਸਾਸ ਕਰ ਸਕੇਗੀ
ਚਲਦਾ…

 

ਪ੍ਰਸਿੱਧ ਖਬਰਾਂ

To Top