ਸਾਂਝਾ ਪੰਨਾ

ਪੰਜਾਬੀ ਬਾਲ ਸਾਹਿਤ ਦੇ ਵਿਚਾਰਨਯੋਗ ਤੱਤ-2

ਪਿਛਲੇ ਹਫ਼ਤੇ ਦਾ ਬਾਕੀ…
   ਤੁਸੀਂ ਕੋਈ ਚੋਜ਼ ਸਿਰਜ ਕੇ ਸਥਾਈ ਰੱਖਣਾ ਚਾਹੁੰਦੇ ਹੋ ਪਰੰਤੂ ਬੱਚਾ ਕੋਈ ਸਿਰਜਣਾ ਕਰਕੇ ਉਸ  ਨੂੰ ਢਾਉਣਾ ਚਾਹੁੰਦਾ ਹੈ ਤਾਂ ਜੋ ਹੋਰ ਨਵਾਂ ਸਿਰਜਿਆ ਜਾਵੇ ਅਸੀਂ ਭੈ ‘ਚ ਹੁੰਦੇ ਹਾਂ ਪਰੰਤੂ ਬੱਚਾ ਭੈ-ਮੁਕਤ ਜਿਊਣਾ ਚਹੁੰਦਾ ਹੈ ਬੱਚਾ ਸਵਾਲ ਪੁੱਛਣਾ ਚਾਹੁੰਦਾ ਹੈ ਪਰੰਤੂ ਅਸੀਂ ਬੇਗੌਰੇ ਹੋ ਜਾਂਦੇ ਹਾਂ  ਇਹ ਸਮਝਕੇ ਕਿ ਇਹ ਤਾਂ ਬੱਚਾ ਹੈ
ਸੂਚਨਾ ਤੇ ਸੰਚਾਰ ਉਪਕਰਨ ਭਾਵ ਟੀਵੀ , ਕੰਪਿਊਟਰ , ਮੋਬਾਇਲ , ਵੱਖੋ-ਵੱਖ ਚੈਨਲ, ਲੈਪਟਾਪ , ਇੰਟਰ ਨੈੱਟ ਦੇ ਯੁੱਗ ‘ਚ ਆਲਾ-ਦੁਆਲਾ ਤੇ ਜੀਵਨ ਸ਼ੈਲੀ ਏਨੀ ਬਦਲ ਗਈ ਹੈ ਕਿ ਕਦੇ ਸੋਚਿਆ ਵੀ ਨਹੀਂ ਸੀ ਇਸ ਯੁੱਗ ‘ਚ ਜੀਅ ਰਹੇ ਬੱਚੇ ਬਹੁਤ ਚੇਤੰਨ ਹੋ ਗਏ ਹਨ ਸੋ ਬਾਲ ਸਾਹਿਤ ਲਿਖਣ ਲਈ ਸਾਨੂੰ ਇਨ੍ਹਾਂ ਵਰਤਾਰਿਆਂ ਤੇ ਚੁਣੌਤੀਆਂ ਨੂੰ ਧਿਆਨ ‘ਚ ਰੱਖਦਿਆਂ ਨਵੇਂ ਦਿਸਹੱਦੇ ਸਾਕਾਰ ਕਰਨੇ ਹੋਣਗੇ ਰਚਨਾਵਾਂ ‘ਚ ਨਸੀਹਤਾਂ ਤੇ ਉਪਦੇਸ਼ ਹੁਣ ਦਾ ਬੱਚਾ ਪਸੰਦ ਨਹੀਂ ਕਰਦਾ
ਜੋ ਬੱਚੇ ਨਾਲ ਖੇਡ ਸਕਦਾ ਹੈ, ਉਸ ਲਈ ਬੱਚੇ ਨਹੀਂ ਲਿਖਣਾ ਸੌਖਾ ਤੇ ਅਨੰਦਦਾਇਕ ਹੈ ਬੱਚੇ ਨੂੰ ਆਪਣੇ ਹਾਣੀ ਪਿਆਰੇ ਹੁੰਦੇ ਹਨ, ਉਨ੍ਹਾਂ  ਨਾਲ ਦੋਸਤੀ ਹੁੰਦੀ ਹੈ  ਜੋ ਬੱਚੇ ਤੋਂ ਸਿੱਖਣ ਦੀ ਇੱਛਾ ਰੱਖਦਾ ਹੈ, ਉਹ ਹੀ ਬੱਚੇ ਲਈ ਚੰਗਾ ਲਿਖ ਸਕਦਾ ਹੈ
ਕਿੱਥੇ ਗਿਆ ਉਹ ਲਾਡ, ਉਹ ਸੁਫਨੇ , ਉਹ ਮਾਸੂਮੀਆਤ , ਉਹ ਘਰ ਦੀ ਅਪਣੱਤ , ਮੋਹ ਪਿਆਰ ਦੀਆ ਤੰਦਾਂ, ਉਹ ਅਸੀਸਾਂ , ਲੋਰੀਆਂ , ਰਿਸ਼ਤੇ, ਨਿੱਘ ਭਰੀਆਂ ਰਾਤਾਂ-ਬਾਤਾਂ ਇਸ ਵਿਸ਼ਵੀਕਰਨ ਦੇ ਦੌਰ ‘ਚ ਰੁੜ੍ਹ ਰਹੇ, ਖੁਰ ਰਹੇ , ਗੁਆਚ ਰਾਹੇ ਅੱਜ ਨੂੰ ਬੱਚਿਆਂ ਲਈ ਰਾਖਵਾਂ ਕਰਕੇ ਬਚਾਈਏ ਉਨ੍ਹਾਂ ਨੂੰ ਆਪਣੇ ਆਪ ਸੋਚਣ ਦੇ ਮੌਕੇ ਦਿਓ ਬੋਝਾ ਨਾ ਲੱਦੋ, ਖੁੱਲ੍ਹ ਦਿਓ ਮਿਆਰੀ ਬਾਲ ਸਾਹਿਤ ਲਿਖਣ ਲਈ ਇੱਥੇ ਗਿਜੂ ਭਾਈ ਜਿਸ ਨੇ 1920 ਈ. ‘ਚ ‘ਬਾਲ ਮੰਦਰ’ ਦੀ ਸਥਾਪਨਾ ਕੀਤੀ, ਦਾ ਜ਼ਿਕਰ ਸਾਡੇ ਲਈ ਲਾਹੇਵੰਦ ਹੋ ਸਕਦਾ ਹੈ, ਜਿਸ ਨੇ ਵੀਹਵੀਂ ਸਦੀ ਦੇ ਦੂਜੇ ਤੇ ਤੀਜੇ ਦਹਾਕੇ ‘ਚ ਮਿਸਾਲੀ ਪੁਸਤਕਾਂ ਲਿਖੀਆਂ
ਸਾਨੂੰ ਇਹ ਮੰਨਣਾ ਚਾਹੀਦਾ ਹੈ ਕਿ ਬੱਚੇ ਸਾਡੇ ਘਰ ਦੇ ਫੁੱਲਾਂ ਵਾਲੇ ਬੂਟੇ ਹਨ ਜਦੋਂ ਲੇਖਕ ਅੰਦਰ ਅਜਿਹੀ ਸੂਖਮ ਤੇ ਸੁਹਜਮਈ ਭਾਵਨਾ ਹੋਵੇਗੀ ਤਾਂ ਨਿਸ਼ਚੇ ਹੀ ਉਹ ਦੀ ਰਚਨਾ ਬੱਚੇ ਪਸੰਦ ਕਰਨਗੇ ਪੁਸਤਕ ਬੱਚੇ ਨੂੰ ਖਿਡੌਣੇ ਵਾਂਗ ਆਕਰਸ਼ਿਤ ਕਰੇ ਬਾਲ-ਮਨੋਵਿਗਿਆਨ ਤੇ ਆਯੂ ਗੁੱਟ ਦਾ ਧਿਆਨ ਰੱਖਣਾ ਜ਼ਰੂਰੀ ਹੈ ਜਿਵੇਂ ਬੱਚ ਨੂੰ ਉਸ ਦੀ ਉਮਰ ਅਨੁਸਾਰ ਖੁਰਾਕ, ਪੁਸ਼ਾਕ ਤੇ ਖਿਡੌਣੇ ਦੇਣ ਲਈ ਚੋਣ ਤੇ ਧਿਆਨ ਰੱਖਿਆ ਜਾਂਦਾ ਹੈ ਉਵੇਂ ਹੀ ਬੱਚੇ ਨੂੰ ਉਸ ਦੇ ਹਾਣ ਦੀਆ ਢੁੱਕਵੀਆਂ ਪੁਸਤਕਾਂ ਸਿਰਜਣ ਦੀ ਜਿੰਮੇਵਾਰੀ ਲੇਖਕ ਦੀ ਬਣਦੀ ਹੈ
ਬਾਲ ਸਾਹਿਤ ਨੂੰ ਪ੍ਰਫੁੱਲਤ ਕਰਨ ਲਈ ਸਮੇਂ-ਸਮੇਂ ਕਾਰਜ ਸ਼ਾਲਾਵਾਂ , ਬਾਲ ਪੁਸਤਕ ਮੇਲੇ, ਬਾਲ ਲਾਇਬਰੇਰੀਆਂ , ਬਾਲ ਸਾਹਿਤ ਸਮਾਗਮ ਆਦਿ ਕੀਤੇ ਜਾਣ ਪਾਠ ਪੁਸਤਕਾਂ ਦੇ ਨਾਲ ਨਾਲ ਬਾਲ ਸਾਹਿਤ ਪੁਸਤਕਾਂ , ਰਸਾਲੇ ਤੇ ਅਖਬਾਰ ਪੜ੍ਹਨ ਲਈ ਬੱਚਿਆਂ ਨੂੰ ਮੌਕੇ ਦਿੱਤੇ ਜਾਣ ਮਿਆਰੀ ਸਾਹਿਤ ਸਿਰਜਣ ਤੋਂ ਬਾਅਦ ਉਸ ਦੀ ਪ੍ਰਕਾਸ਼ਨਾ ਇੱਕ ਵੱਡਾ ਮਸਲਾ ਹੈ ਬਾਲ ਸਾਹਿਤ ਪੁਸਤਕ ਆਯੂ-ਗੁੱਟ ਅਨੁਸਾਰ ਰੰਗਦਾਰ, ਸਚਿੱਤਰ , ਸੁੰਦਰ ਛਪਾਈ, ਵਧੀਆ ਕਾਗਜ਼ ਤੇ ਚੰਗੀ ਜਿਲਦ ਬੰਦੀ ਵਾਲੀ ਹੋਣੀ ਜ਼ਰੂਰੀ ਹੈ ਵਿਸ਼ੇ ਵਸਤੂ ਅਨੁਸਾਰ ਪੁਸਤਕ ਦਾ ਆਕਾਰ , ਪੰਨੇ ਤੇ ਢੁੱਕਵੀਂ ਚਿੱਤਰਕਾਰੀ ਦੀ ਵੱਡੀ ਅਹਿਮੀਅਤ ਹੈ ਚਿੱਤਰਕਾਰ ਨੂੰ ਵੀ ਬਾਲ ਮਨੋਵਿਗਿਆਨ ਦਾ ਗਿਆਨ ਹੋਣਾ ਚਾਹੀਦਾ ਹੈ ਕਿ ਉਹ ਕਿਸ ਉਮਰ ਲਈ ਤੇ ਕਿਸੇ ਵਿਸ਼ੇ ਨੂੰ ਚਿੱਤਰ ਰਿਹਾ ਹੈ ਖੁਸ਼ੀ ਦੀ ਗੱਲ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ‘ ਬਾਲ ਵਿਸ਼ਵਕੋਸ਼’ ਭਾਗ ਜਿਲਦ ਪਹਿਲੀ ਤੇ ਦੂਜੀ ਲੜੀ ਅਧੀਨ ਸਾਲ 2009 ਵਿਚ ਪ੍ਰਕਾਸ਼ਿਤ ਕਰਕੇ, ਬੱਚਿਆਂ ਬਾਰੇ ਲਿਖਣ ਵਾਲਿਆਂ ਲਈ ਮਾਰਗ ਦਰਸ਼ਨ ਸਮੱਗਰੀ ਦਿੱਤੀ ਹੈ ਅਜਿਹੇ ਉੱਦਮ ਨਿਸ਼ਚੇ ਹੀ ਪੰਜਾਬੀ ਬਾਲ ਸਾਹਿਤ ਦੇ ਖਜਾਨੇ ਨੂੰ ਅਮੀਰ ਬਣਾਉਣ ‘ਚ ਸਹਾਈ ਹੋਣਗੇ ਬਾਲ ਸਾਹਿਤ ਦੇ ਰੂਪ ਲੋਰੀਆਂ , ਬੁਝਾਰਤਾਂ , ਚੁਟਕਲੇ , ਕਵਿਤਾਵਾਂ , ਗੀਤ, ਕਾਵਿ ਕਹਾਣੀਆਂ , ਕਹਾਣੀਆਂ , ਇਕਾਂਗੀ, ਬਾਲ ਨਾਟਕ , ਨਾਵਲ,  ਸਫਰਨਾਮਾ, ਜੀਵਨੀ, ਗੱਲਬਾਤ , ਗਿਆਨ ਤੇ ਵਿਗਿਆਨ ਕਿੰਨੀਆਂ ਹੀ ਵਿਧਾਵਾਂ ‘ਚ ਲਿਖਿਆ ਜਾ ਸਕਦਾ ਹੈ ਜਿੱਥੋਂ ਤੱਕ ਵਿਸ਼ਿਆਂ ਦਾ ਸੰਬਧ ਹੈ, ਉਸ ਲਈ ਵਿਸ਼ਾਲ ਖੇਤਰ ਪਿਆ ਹੈ
ਬੱਚੇ ਦੀ ਪੜ੍ਹਨ ਰੁਚੀ ਨੂੰ ਤ੍ਰਿਪਤ ਕਰਨ ਲਈ ਹਰ ਵਿਸ਼ੇ ਨਾਲ ਸਬੰਧਤ ਪੁਸਤਕਾਂ ਲਿਖਣ ਦੀ ਲੋੜ ਹੈ  ਬੱਚੇ ਨੂੰ ਤਾਂ ਵਿਕਾਸ ਦੇ ਹਰ ਪੜਾਅ ‘ਤੇ ਸੋਝੀ ਨੂੰ ਵਿਸ਼ਾਲ ਤੇ ਸੁਹਿਰਦ ਬਣਾਉਣ ਵਾਲਾ ਤੇ ਉਸ ਦੀ ਸੂਝ ਨੂੰ ਪ੍ਰਚੰਡ ਕਰਨ ਵਾਲਾ ਸਾਹਿਤ ਚਾਹੀਦਾ ਹੈ ਜਿਸ ਲਈ ਮਾਂ-ਬੋਲੀ ਤੋਂ ਵੱਧ ਹੋਰ ਕੋਈ ਸ਼ਕਤੀਸ਼ਾਲੀ ਮਾਧਿਅਮ ਨਹੀਂ ਬਾਲ ਸਾਹਿਤ ਦੇ ਵਿਸ਼ੇ ਵਸਤੂ ਰੁੱਖ ਦੀਆਂ ਜੜ੍ਹਾਂ ਵਿਰਸੇ ‘ਚ ਹੋਣ, ਤਣਾ ਰੂਪੀ ਫੈਲਾਅ ਸਮਕਾਲੀ-ਜੀਵਨ ‘ਚ ਹੋਵੇ ਤੇ ਉਸ ਦੇ ਫੁੱਲਾਂ ਪੱਤਿਆ ‘ਚੋਂ ਮਹਿਕ ਭਵਿੱਖ ਦੀ ਆਵੇ
ਮਨਮੋਹਨ ਸਿੰਘ ਦਾਊਂ
ਮੋਹਾਲੀ ਮੋ.98151-23900
                                ਸਮਾਪਤ

ਪ੍ਰਸਿੱਧ ਖਬਰਾਂ

To Top