Uncategorized

ਪੰਜਾਬ ‘ਚ ਬ੍ਰੈਡ ਅਤੇ ਪਾਣੀ ਦੀ ਬੋਤਲ ਦੇ ਲਏ ਜਾਣਗੇ ਸੈਂਪਲ

-ਫੇਲ ਹੋਏ ਤਾਂ ਲੱਗੇਗੀ ਪਾਬੰਦੀ
– ਪੰਜਾਬ ਦੇ ਸਿਹਤ ਮੰਤਰੀ ਨੇ ਚਾੜੇ ਅਧਿਕਾਰੀਆਂ ਨੂੰ ਆਦੇਸ਼, ਲਗਾਤਾਰ ਕਈ ਦਿਨ ਲਏ ਜਾਣ ਸੈਂਪਲ
– ਬ੍ਰੈਡ ਖਾਣ ਨਾਲ ਕੈਂਸਰ ਹੋਣ ਦੀ ਗਲ ਬਾਹਰ ਆਉਣ ਤੋਂ ਬਾਅਦ ਦਿੱਤੇ ਗਏ ਆਦੇਸ਼
ਚੰਡੀਗੜ, (ਅਸ਼ਵਨੀ ਚਾਵਲਾ)। ਦੇਸ਼ ਭਰ ਵਿੱਚੋਂ ਬ੍ਰੈਡ ਦੇ ਸੈਂਪਲ ਫੇਲ ਹੋਣ ਅਤੇ ਉਸ ਨੂੰ ਖਾਣ ਤੋਂ ਬਾਅਦ ਕੈਂਸਰ ਹੋਣ ਦੀ ਗਲ ਬਾਹਰ ਆਉਣ ਤੋਂ ਬਾਅਦ ਪੰਜਾਬ ਸਰਕਾਰ ਨੇ ਵੀ ਸੈਂਪਲ ਲੈਣ ਦੇ ਆਦੇਸ਼ ਜਾਰੀ ਕਰ ਦਿੱਤੇ ਹਨ।
ਪੰਜਾਬ ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਆਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਪੰਜਾਬ ਵਿੱਚ ਤਿਆਰ ਹੋਣ ਵਾਲੇ ਬ੍ਰੈਡ ਫੈਕਟਰੀਆਂ ਅਤੇ ਮਾਰਕਿਟ ਵਿੱਚ ਵਿਕ ਰਹੇ ਬ੍ਰੈਡ ਦੇ ਸੈਂਪਲ ਲਏ ਜਾਣਗੇ ਤਾਂ ਕਿ ਇਹ ਚੈੱਕ ਕੀਤਾ ਜਾ ਸਕੇ ਕਿ ਉਸ ਨੂੰ ਖਾਣ ਤੋਂ ਬਾਅਦ ਕਿਸੇ ਵੀ ਤਰਾਂ ਦਾ ਕੋਈ ਖਤਰਾ ਤਾਂ ਨਹੀਂ। ਉਨਾਂ ਕਿਹਾ ਕਿ ਪਿਛਲੇ ਦਿਨੀਂ ਆਈ ਇੱਕ ਰਿਪੋਰਟ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਉਨਾਂ ਦੱਸਿਆ ਕਿ ਪਹਿਲਾਂ ਫੈਕਟਰੀਆਂ ਤੋਂ ਸੈਂਪਲ ਲਏ ਜਾਣਗੇ ਅਤੇ ਉਸ ਤੋਂ ਬਾਅਦ ਮਾਰਕਿਟ ਵਿੱਚ ਵਿਕ ਰਹੇ ਬ੍ਰੈਡ ਨੂੰ ਵੀ ਚੈੱਕ ਕੀਤਾ ਜਾਵੇਗਾ। ਜਿਸ ਤੋਂ ਇਹ ਪਤਾ ਲਗ ਸਕੇਗਾ ਕਿ ਜਿਹੜੀ ਮਿੱਤੀ ਬ੍ਰੈਡ ‘ਤੇ ਖਰਾਬ ਹੋਣ ਸਬੰਧੀ ਲਿਖੀ ਹੋਈ ਹੈ। ਉਹ ਤੋਂ ਪਹਿਲਾਂ ਖਰਾਬ ਤਾਂ ਨਹੀਂ ਹੋ ਰਿਹਾ ਹੈ।
ਇਸ ਨਾਲ ਹੀ ਪਾਣੀ ਦੀ ਬੰਦ ਬੋਤਲ ਦੇ ਵੀ ਸੈਂਪਲ ਲਏ ਜਾਣਗੇ, ਜਿਸ ਤੋਂ ਇਹ ਦੇਖਿਆ ਜਾਵੇਗਾ ਕਿ ਬੰਦ ਬੋਤਲਾਂ ਵਿੱਚ ਪੀਣ ਯੋਗ ਪਾਣੀ ਵੇਚਿਆ ਜਾ ਰਿਹਾ ਹੈ ਜਾਂ ਖਰਾਬ ਪਾਣੀ ਵੇਚ ਕੇ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਤਾਂ ਨਹੀਂ ਕੀਤਾ ਜਾ ਰਿਹਾ ਹੈ। ਜਿਆਣੀ ਦੇ ਆਦੇਸ਼ਾਂ ਤੋਂ ਬਾਅਦ ਸ਼ੁੱਕਰਵਾਰ ਤੋਂ ਬਾਅਦ ਪੰਜਾਬ ਭਰ ਵਿੱਚ ਸੈਂਪਲ ਲੈਣ ਦੀ ਪ੍ਰਕ੍ਰਿਆ ਸ਼ੁਰੂ ਕਰ ਦਿੱਤੀ ਜਾਵੇਗੀ।

ਪ੍ਰਸਿੱਧ ਖਬਰਾਂ

To Top