ਪੰਜਾਬ

ਪੰਜਾਬ ਨੂੰ ਬਾਸਮਤੀ ਦੇ ਨਿਰਯਾਤ ‘ਤੇ ਟੈਕਸ ਤੋਂ ਛੋਟ ਨਹੀਂ

ਸ੍ਰੀਨਗਰ, (ਏਜੰਸੀ) ਜੰਮੂ ਕਸ਼ਮੀਰ ਸਰਕਾਰ ਨੇ ਅੱਜ ਕਿਹਾ ਕਿ ਪੰਜਾਬ ਨੂੰ ਬਾਸਮਤੀ ਚੌਲ ਦੇ ਨਿਰਯਾਤ ‘ਤੇ ਟੈਕਸ ਛੋਟ ਨਹੀਂ ਦਿੱਤੀ ਜਾ ਰਹੀ ਤੇ ਨਾ ਹੀ ਸਰਕਾਰ ਇਸ ਸਬੰਧੀ ਕੋਈ ਵਿਚਾਰ ਕਰ ਰਹੀ ਹੈ ਇਹ ਜਾਣਕਾਰੀ ਵਿੱਤ ਮੰਤਰੀ ਹਸੀਬ ਦਰਬੂ ਨੇ ਵਿਧਾਨ ਸਭਾ ਸੈਸ਼ਨ ‘ਚ ਇੱਕ ਸਵਾਲ ਦੇ ਜਵਾਬ ‘ਚ ਦਿੱਤੀ ਹੀਰਾ ਨਗਰ ਵਿਧਾਨ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਵਿਧਾਇਕ ਕੁਲਦੀਪ ਰਾਜ ਨੇ ਸਦਨ ‘ਚ ਸਰਕਾਰ ਤੋਂ ਪੁੱਛਿਆ ਕਿ ਬਾਸਮਤੀ ਦੀ ਖੇਤੀ ਕਰਨ ਵਾਲੇ ਕਿਸਾਨਾਂ ਦੀ ਫਸਲ ਬਾਜ਼ਾਰ ‘ਚ ਬਿਹਤਰ ਢੰਗ ਨਾਲ ਮੁਹੱਈਆ ਕਰਵਾਉਣ ਲਈ ਕੀ ਪੰਜਾਬ ਨੂੰ ਬਾਸਮਤੀ ਚੌਲ ਨਿਰਯਾਤ ‘ਤੇ ਟੈਕਸ ਤੋਂ ਛੋਟ ਦੇਣ ਦਾ ਸਰਕਾਰ ਵੱਲੋਂ ਕੋਈ ਮਤਾ ਹੈ ਦਰਬੂ ਨੇ ਇਸ ਦੇ ਜਵਾਬ ‘ਚ ਕਿਹਾ ਕਿ ਬਾਸਮਤੀ ਚੌਲ ਦੇ ਨਿਰਯਾਤ ‘ਤੇ ਟੈਕਸ ਛੋਟ ਦੇਣ ਵਰਗਾ ਕੋਈ ਵੀ ਮਤਾ ਸਰਕਾਰ ਸਾਹਮਣੇ ਵਿਚਾਰ ਅਧੀਨ ਨਹੀਂ ਹੈ ਤੇ ਇਸ ਨਾਲ ਸਥਾਨਕ ਚੌਲ ਭੰਡਾਰ ਕੇਂਦਰਾਂ ‘ਤੇ ਬੁਰਾ ਪ੍ਰਭਾਵ ਪਵੇਗਾ ਹਾਲਾਂਕਿ ਉਨ੍ਹਾਂ ਕਿਹਾ ਕਿ ਸੂਬੇ ਤੋਂ ਬਾਹਰ ਵੇਚੇ ਜਾਣ ਵਾਲੇ ਬਾਸਮਤੀ ਚੌਲ ‘ਤੇ ਟੋਲ ਟੈਕਸ ਨਹੀਂ ਲਾਇਆ ਜਾਂਦਾ ਹੈ

ਪ੍ਰਸਿੱਧ ਖਬਰਾਂ

To Top