Breaking News

ਪੰਜਾਬ ਪੁਲਿਸ ਵੱਲੋਂ ਨਰੇਸ਼ ਯਾਦਵ ਦੇ ਘਰ ਛਾਪਾ, ਫਰਾਰ ਮਿਲੇ ਵਿਧਾਇਕ

ਨਵੀਂ ਦਿੱਲੀ। ਪੰਜਾਬ ਪੁਲਿਸ ਨੇ ਅੱਜ ਅਦਾਲਤ ਦੇ ਹੁਕਮਾਂ ਅਨੁਸਾਰ ਮਹਿਰੌਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਪੰਜਾਬ ਚੋਣਾਂ ਦੇ ਪਾਰਟੀ ਮੁਖੀ ਨਰੇਸ਼ ਯਾਦਵ ਦੇ ਘਰ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ। ਛਾਪੇਮਾਰੀ ਦੌਰਾਨ ਨਰੇਸ਼ ਯਾਦਵ ਘਰੋਂ ਫਰਾਰ ਪਾਏ ਗਏ।
ਜ਼ਿਕਰਯੋਗ ਹੈ ਕਿ  ਪੰਜਾਬ ‘ਚ ਕੁਰਾਨ ਦੇ ਅਪਮਾਨ ਦੇ ਮਾਮਲੇ ‘ਚ ਆਮ ਆਦਮੀ ਪਾਰਟੀ ਦੇ ਵਿਧਾਇਕ ਦਾ ਨਾਂਅ ਸਾਹਮਣੇ ਆਇਆ ਸੀ। ਪੁਲਿਸ ਸੂਤਰਾਂ ਮੁਤਾਬਕ ਇਸ ਕੇਸ ‘ਚ ਪੰਜਾਬ ਪੁਲਿਸ ਵੱਲੋਂ ਹਿਰਾਸਤ ‘ਚ ਲਏ ਗਏ ਵਿਅਕਤੀ ਵਿਜੈ ਕੁਮਾਰ ਨੇ ‘ਆਪ’ ਦੇ ਵਿਧਾਇਕ ਨਰੇਸ਼ ਯਾਦਵ ਦਾ ਨਾਂਅ ਲਿਆ ਸੀ।।ਪੰਜਾਬ ਪੁਲਿਸ ਨੇ ਨਰੇਸ਼ ਯਾਦਵ ‘ਤੇ ਦੰਗਾ ਭੜਕਾਉਣ ਦਾ ਕੇਸ ਦਰਜ ਕੀਤਾ ਸੀ।  ਵਿਜੈ ਕੁਮਾਰ ਉਨ੍ਹਾਂ ਤਿੰਨਾਂ ਵਿਅਕਤੀਆਂ ‘ਚੋਂ ਇੱਕ ਹੈ ਜਿਨ੍ਹਾਂ ਨੂੰ ਪੁਲਿਸ ਨੇ ਕੁਰਾਨ ਦੇ ਪੰਨੇ ਪਾੜਨ ਦੇ ਕੇਸ ‘ਚ ਹਿਰਾਸਤ ‘ਚ ਲਿਆ ਸੀ।
ਪੁਲਿਸ ਸੂਤਰਾਂ ਅਨੁਸਾਰ ਵਿਜੈ ਨੇ ਕਿਹਾ ਕਿ ਨਰੇਸ਼ ਯਾਦਵ ਨੇ ਅਜਿਹਾ ਕਰਨ ਲਈ ਉਸ ਨੂੰ ਇੱਕ ਕਰੋੜ ਰੁਪਏ ਦੇਣ ਦਾ ਵਾਅਦਾ ਕੀਤਾ ਸੀ। ਵਿਜੈ ਨੇ ਦੱਸਿਆ ਕਿ ਨਰੇਸ਼ ਕਿਸੇ ਵੀ ਤਰ੍ਹਾਂ ਨਾਲ ਪੰਜਾਬ ਦੀ ਚੋਣ ਜਿੱਤਣਾ ਚਾਹੁੰਦੇ ਸਨ।।
ਪੁਲਿਸ ਸੂਤਰਾਂ ਮੁਤਾਬਕ ਵਿਜੈ ਕਥਿਤ ਤੌਰ ‘ਤੇ ਪਠਾਨਕੋਟ ਹਮਲਿਆਂ ਦਾ ਬਦਲਾ ਲੈਣਾ ਚਾਹੁੰਦਾ ਸੀ ਤੇ ਉਹ ਮੁਸਲਮਾਨਾਂ ਤੇ ਪਾਕਿਸਤਾਨੀਆਂ ਨਾਲ ਨਫ਼ਰਤ ਕਰਦਾ ਸੀ। ਨਰੇਸ਼ ਯਾਦਵ ਨੇ ਵਿਜੈ ਨੂੰ ਪਛਾਨਣ ਤੋਂ ਨਾਂਹ ਕਰਦਿਆਂ ਕਿਹਾ ਕਿ ਉਨ੍ਹਾਂ ‘ਤੇ ਲੱਗੇ ਦੋਸ਼ ਬੇਬੁਨਿਆਦ ਹਨ।

ਪ੍ਰਸਿੱਧ ਖਬਰਾਂ

To Top