ਮਨੋਰੰਜਨ

ਪੰਜਾਬ ਸਰਕਾਰ ਨਹੀਂ ਲਾਵੇਗੀ ‘ਉਡਤਾ ਪੰਜਾਬ’ ‘ਤੇ ਰੋਕ

ਚੰਡੀਗੜ੍ਹ। ਫ਼ਿਲਮ ‘ਉਡਤਾ ਪੰਜਾਬ’ ‘ਤੇ ਸੈਂਸਰ ਦੀ ਕੈਂਚੀ ਚੱਲਣ ਤੋਂ ਬਾਅਦ ਮੱਚੇ ਸਿਆਸੀ ਘਮਾਸਾਨ ‘ਚ ਪੰਜਾਬ ਸਰਕਾਰ ਨੇ ਇਸ ਵਿਵਾਦ ਤੋਂ ਆਪਣੇ ਆਪ ਨੂੰ ਵੱਖ ਕਰਦੀ ਨਜ਼ਰ ਆ ਰਹੀ ਹੈ। ਸੱਤਾਧਾਰੀ ਪਾਰਟੀ ਦੇ ਵਜ਼ੀਰ ਦਲਜੀਤ ਸਿੰਘ ਚੀਮਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਸੂਬਾ ਸਰਕਾਰ ਨੂੰ ਫ਼ਿਲਮ ‘ਉਡਤਾ ਪੰਜਾਬ’ ‘ਤੇ ਕੋਈ ਇਤਰਾਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਕੁਝ ਸਿਆਸੀ ਪਾਰਟੀਆਂ ਵੱਲੋਂ ਪੰਜਾਬ ਨੂੰ ਬਦਨਾਮ ਕਰਨ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ।
ਇਸ ਮੌਕੇ ਚੀਮਾ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਬਿਆਨ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਫ਼ਿਲਮ ‘ਚ ਪੰਜਾਬੀਆਂ ਬਾਰੇ ਇਤਰਾਜਯੋਗ ਟਿੱਪਣੀਆਂ ਕੀਤੀਆਂ ਗਈਆਂ ਹਨ।

ਪ੍ਰਸਿੱਧ ਖਬਰਾਂ

To Top