ਸਿੱਖਿਆ

ਫਾਇਨੈਂਸ ਵਿੱਚ ਕਰੀਅਰ

ਵਿੱਤੀ ਮਾਮਲਿਆਂ ‘ਚ ਜ਼ਿਆਦਾਤਰ ਅੰਕੜਿਆਂ ਦੀ ਖੇਡ ਹੁੰਦੀ ਹੈ ਇਸ ਲਈ ਇੱਕ ਚੰਗਾ ਫਾਇਨੈਂਸ਼ੀਅਲ ਐਡਵਾਈਜ਼ਰ ਬਣਨ ਲਈ ਜ਼ਰੂਰੀ ਹੈ ਕਿ ਤੁਹਾਨੂੰ ਫਾਇਨੈਂਸ ਦੀ ਭਾਸ਼ਾ ਦੀ ਚੰਗੀ ਸਮਝ ਹੋਵੇ ਫਾਇਨੈਂਸ ਦੇ ਸੈਕਟਰ ਵਿਚ ਹੋ ਰਹੇ ਵਿਕਾਸ ਕਾਰਨ ਅੱਜ ਇਸ ਖੇਤਰ ‘ਚ ਕਰੀਅਰ ਦੀਆਂ ਕਾਫੀ ਸੰਭਾਵਨਾਵਾਂ ਹਨ
ਫਾਇਨੈਂਸ਼ੀਅਲ ਐਡਵਾਈਜ਼ਰ ਦਾ ਕੰਮ
ਗ੍ਰਾਹਕਾਂ ਦੀ ਵਿੱਤੀ ਹਾਲਤ ਨੂੰ ਸੁਧਾਰਨ ਲਈ ਲੋੜੀਂਦੀ ਸਲਾਹ ਦੇਣ ਦਾ ਕੰਮ ਫਾਇਨੈਂਸ਼ੀਅਲ ਐਡਵਾਈਜ਼ਰ ਕਰਦੇ ਹਨ ਇਨ੍ਹਾਂ ਦਾ ਕੰਮ ਆਪਣੇ ਗ੍ਰਾਹਕਾਂ ਨੂੰ ਨਿਵੇਸ਼, ਬੀਮਾ, ਬੱਚਤ ਯੋਜਨਾਵਾਂ, ਕਰਜ ਆਦਿ ਬਾਰੇ ਸਹੀ ਸਲਾਹ ਦੇਣਾ ਹੁੰਦਾ ਹੈ ਨਾਲ ਹੀ ਇਹ ਵੀ ਯਕੀਨੀ ਕਰਨਾ ਹੁੰਦਾ ਹੈ ਕਿ ਗ੍ਰਾਹਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਮੁਨਾਫਾ ਅਤੇ ਘੱਟੋ ਤੋਂ ਘੱਟ ਨੁਕਸਾਨ ਹੋਵੇ
ਕੁਆਲੀਫਿਕੇਸ਼ਨ
ਫਾਇਨੈਂਸ ਸੈਕਟਰ ‘ਚ ਕਰੀਅਰ ਬਣਾਉਣ ਲਈ ਤੁਸੀਂ ਕੈਟ ਪ੍ਰੀਖਿਆ ਜ਼ਰੀਏ ਭਾਰਤ ਦੇ ਕਿਸੇ ਵੀ ਚੰਗੇ ਕਾਲਜ ‘ਚ ਦਾਖਲਾ ਲੈ ਸਕਦੇ ਹੋ ਇਸ ਸੈਕਟਰ ‘ਚ ਉਚੇਰੀ ਸਿੱਖਿਆ ਲਈ ਕਿਸੇ ਵੀ ਸਟਰੀਮ ‘ਚ ਬੈਚਲਰ ਡਿਗਰੀ ਦਾ ਹੋਣਾ ਜ਼ਰੂਰੀ ਹੈ ਉਂਜ, ਪਹਿਲਾਂ ਸਿਰਫ ਕਾਮਰਸ ਦੇ ਵਿਦਿਆਰਥੀ ਹੀ ਇਸ ਖੇਤਰ ‘ਚ ਭਵਿੱਖ ਬਣਾਉਂਦੇ ਸਨ ਪਰ ਇਸਦੇ ਵਧਦੇ ਖੇਤਰ ਨੂੰ ਵੇਖਦੇ ਹੋਏ ਬੀਐੱਸਸੀ (ਮੈਥ-ਬਾਇਓ), ਬੀਏ, ਬੀਬੀਏ ਅਤੇ ਬੀਈ ਦੇ ਵਿਦਿਆਰਥੀ ਵੀ ਦਾਖਲਾ ਲੈ ਸਕਦੇ ਹਨ ਇਸ ਖੇਤਰ ਵਿਚ ਕਰੀਅਰ ਬਣਾਉਣ ਲਈ ਤੁਸੀਂ ਚਾਹੋ ਤਾਂ ਐਮਬੀਏ ਇਨ ਫਾਇਨੈਂਸ, ਐਮਐਸ ਇਨ ਫਾਇਨੈਂਸ, ਮਾਸਟਰ ਡਿਗਰੀ ਇਨ ਫਾਇਨੈਂਸ਼ੀਅਲ ਇੰਜੀਨੀਅਰਿੰਗ, ਪੋਸਟ ਗ੍ਰੈਜੂਏਟ ਡਿਪਲੋਮਾ ਇਨ ਫਾਇਨੈਂਸ, ਮਾਸਟਰਜ਼ ਇੰਨ ਕਮੋਡਿਟੀ ਐਕਸਚੇਂਜ ਆਦਿ ਕੋਰਸ ਕਰ ਸਕਦੇ ਹੋ
ਨੌਕਰੀ ਦੇ ਮੌਕੇ
ਫਾਇਨੈਂਸ਼ੀਅਲ ਐਡਵਾਈਜ਼ਰ ਕਿਸੇ ਕੰਪਨੀ ‘ਚ ਅਕਾਊਂਟੈਂਟ, ਆਡੀਟਰ, ਇਕੋਨਾਮਿਸਟ, ਇੰਸ਼ੋਰੈਂਸ ਸੇਲਸ ਏਜੰਟ, ਇੰਸ਼ੋਰੈਂਸ ਅੰਡਰਰਾਈਟਰ, ਲੋਨ ਅਫਸਰ, ਪਰਸਨਲ ਫਾਇਨੈਂਸ਼ੀਅਲ ਐਡਵਾਈਜ਼ਰ, ਟੈਕਸ ਇੰਸਪੈਕਟਰ, ਰੈਵੇਨਿਊ ਆਦਿ ਦੇ ਤੌਰ ‘ਤੇ ਕੰਮ ਕਰ ਸਕਦੇ ਹਨ ਫਾਇਨੈਂਸ ‘ਚ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਤੁਸੀਂ ਕਿਸੇ ਵਿੱਤੀ ਅਖਬਾਰ, ਮੈਗਜ਼ੀਨ ਆਦਿ ‘ਚ ਪੱਤਰਕਾਰ ਅਤੇ ਵਿੱਤੀ ਵਿਸ਼ਲੇਸ਼ਕ ਦੇ ਰੂਪ ‘ਚ ਕੰਮ ਕਰ ਸਕਦੇ ਹੋ
ਬੈਂਕ, ਇੰਸ਼ੋਰੈਂਸ ਅਤੇ ਟ੍ਰੇਡਿੰਗ ਕੰਪਨੀਆਂ ਆਪਣੇ ਵਿੱਤੀ ਉਤਪਾਦਾਂ ਜਿਵੇਂ ਕਰਜ਼, ਇੰਸ਼ੋਰੈਂਸ, ਸ਼ੇਅਰ, ਬ੍ਰਾਂਡ ਅਤੇ ਮਿਊਚੁਅਲ ਫੰਡ ਨੂੰ ਵੇਖਣ ਲਈ ਫਾਇਨੈਂਸ਼ੀਅਲ ਐਡਵਾਈਜ਼ਰ ਨਿਯੁਕਤ ਕਰਦੀਆਂ ਹਨ ਵਿਦੇਸ਼ਾਂ ‘ਚ ਵੀ ਫਾਇਨੈਂਸ਼ੀਅਲ ਐਡਵਾਈਜ਼ਰ ਦੀ ਮੰਗ ਕਾਫੀ ਜ਼ਿਆਦਾ ਹੈ ਪ੍ਰੋਫੈਸ਼ਨਲ ਚਾਹੁਣ ਤਾਂ ਇੰਟਰਨੈਸ਼ਨਲ ਫਾਇਨੈਂਸਿੰਗ ਕੰਪਨੀ, ਲੈਂਡਿੰਗ ਐਂਡ ਬਾਰੋਇੰਗ, ਮਲਟੀ ਕਰੰਸੀ ਟ੍ਰੇਡਿੰਗ ਆਦਿ ਫਾਇਨੈਂਸ਼ੀਅਲ ਕੰਪਨੀਆਂ ‘ਚ ਨੌਕਰੀ ਦੀ ਭਾਲ ਕਰ ਸਕਦੇ ਹਨ
ਸੈਲਰੀ
ਫਾਇਨੈਂਸ਼ੀਅਲ ਐਡਵਾਈਜ਼ਰ ਦੇ ਤੌਰ ‘ਤੇ ਕਰੀਅਰ ਦੀ ਸ਼ੁਰੂਆਤ ਕਰਨ ‘ਤੇ ਜ਼ਿਆਦਾਤਰ ਕੰਪਨੀਆਂ ਸੈਲਰੀ ਦੇ ਨਾਲ-ਨਾਲ ਕਮਿਸ਼ਨ ਵੀ ਦਿੰਦੀਆਂ ਹਨ ਉਂਜ ਸ਼ੁਰੂਆਤੀ ਦੌਰ ‘ਚ ਸੈਲਰੀ 10 ਹਜ਼ਾਰ ਤੋਂ 40 ਹਜ਼ਾਰ ਰੁਪਏ ਮਹੀਨਾ ਹੋ ਸਕਦੀ ਹੈ ਤਜ਼ਰਬੇਕਾਰ ਪ੍ਰੋਫੈਸ਼ਨਲਜ਼ ਦੀ ਸੈਲਰੀ 1.5 ਤੋਂ 2 ਲੱਖ ਰੁਪਏ ਮਹੀਨਾ ਹੋ ਸਕਦੀ ਹੈ

ਪ੍ਰਸਿੱਧ ਖਬਰਾਂ

To Top