Breaking News

ਫਾਈਨਲ ਲਈ ਆਪਸ ‘ਚ ਭਿੜਨਗੇ ਮੁੰਬਈ-ਪੂਨੇ

ਏਜੰਸੀ
ਮੁੰਬਈ
ਇੰਡੀਅਨ ਪ੍ਰੀਮੀਅਰ ਲੀਗ ‘ਚ ਖਿਤਾਬੀ ਹੈਟ੍ਰਿਕ ਦਾ ਸੁਫਨਾ ਵੇਖ ਰਹੀ ਮੁੰਬਈ ਇੰਡੀਅੰਜ਼ ਨੂੰ ਆਪਣੇ ਘਰੇਲੂ ਮੈਦਾਨ ‘ਤੇ 10ਵੇਂ ਸੈਸ਼ਨ ਦੇ ਫਾਈਨਲ ਦੀ ਟਿਕਟ ਕਟਾਉਣ ਲਈ ਪਹਿਲੇ ਕੁਆਲੀਫਾਇਰ ਮੁਕਾਬਲੇ ‘ਚ ਰਾਈਜਿੰਗ ਪੂਨੇ ਸੁਪਰਜਾਇੰਟਸ ਨਾਲ ਭਿੜੇਗੀ
ਆਈਪੀਐੱਲ ਟੀ-20 ਟੂਰਨਾਮੈਂਟ ‘ਚ ਮੁੰਬਈ ਦੀ ਟੀਮ ਸਫਲ ਟੀਮਾਂ ‘ਚ ਹੈ ਜਿਸ ਨੇ ਦੋ ਵਾਰ ਸਾਲ 2013 ਅਤੇ 2015 ‘ਚ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਹੈ ਸਾਲ 2010 ‘ਚ ਮੁੰਬਈ ਇੱਥੇ Àੁੱਪ ਜੇਤੂ ਵੀ ਰਹੀ ਸੀ ਅਤੇ ਆਈਪੀਐੱਲ ਦੇ 10ਵੇਂ ਸੈਸ਼ਨ ‘ਚ ਵੀ ਉਸ ਨੇ ਕਮਾਲ ਦਾ ਪ੍ਰਦਰਸ਼ਨ ਕਰਦਿਆਂ ਬਾਕੀ ਟੀਮਾਂ ਨੂੰ ਪਛਾੜ ਦਿੱਤਾ ਮੁੰਬਈ ਲੀਗ ਦੇ 14 ਮੈਚਾਂ ‘ਚ ਸਭ ਤੋਂ ਜਿਆਦਾ 10 ਮੈਚ ਜਿੱਤ ਕੇ 20 ਅੰਕਾਂ ਨਾਲ ਚੋਟੀ ‘ਤੇ ਰਹੀ ਹੈ ਉੱਥੇ ਲੀਗ ‘ਚ ਸਿਰਫ ਆਪਣਾ ਦੂਜਾ ਸੈਸ਼ਨ ਹੀ ਖੇਡ ਰਹੀ ਪੂਨੇ ਦੀ ਟੀਮ ਨੇ ਕਈ ਤਜ਼ਰਬੇਕਾਰ ਟੀਮਾਂ ਨੂੰ ਹੈਰਾਨ ਕਰਦਿਆਂ ਪਹਿਲੀ ਵਾਰ ਪਲੇਅ ਆਫ ‘ਚ ਜਗ੍ਹਾ ਬਣਾਈ ਹੈ ਅਤੇ ਉਹ 14 ਮੈਚਾਂ ‘ਚ 9 ਜਿੱਤ ਕੇ 18 ਅੰਕਾਂ ਨਾਲ ਦੂਜੇ ਨੰਬਰ ‘ਤੇ ਰਹੀ
ਮਹਾਂਰਾਸ਼ਟਰ ਦੀਆਂ ਇਨ੍ਹਾਂ ਦੋਵੇਂ ਘਰੇਲੂ ਟੀਮਾਂ ਦਰਮਿਆਨ ਯਕੀਨੀ ਹੀ ਪਹਿਲੇ ਕੁਆਲੀਫਾਇਰ ‘ਚ ਸਖਤ ਟੱਕਰ ਵੇਖਣ ਨੂੰ ਮਿਲੇਗੀ ਜਿੱਥੇ ਮੁੰਬਈ ਆਪਣੀ ਇਸ ਲੈਅ ਨੂੰ ਕਾਇਮ ਰੱਖਦਿਆਂ ਫਾਈਨਲ ‘ਚ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕਰੇਗੀ ਤਾਂ ਪੂਨੇ ਵੀ ਸਿੱਧੇ ਹੀ ਫਾਈਨਲ ‘ਚ ਜਗ੍ਹਾ ਬਣਾਉਣੀ ਚਾਹੇਗੀ ਆਈਪੀਐੱਲ ‘ਚ ਦੋ ਚੋਟੀ ਦੀਆਂ ਟੀਮਾਂ ਦੇ ਰਹਿੰਦਿਆਂ ਸਗੋਂ ਦੋਵੇਂ ਟੀਮਾਂ ਲਈ ਇਸ ਗੱਲ ਦਾ ਫਾਇਦਾ ਹੈ ਕਿ ਜਿੱਤਣ ਵਾਲੀ ਟੀਮ ਸਿੱੱਧੇ ਫਾਈਨਲ ‘ਚ ਜਗ੍ਹਾ ਬਣਾ ਲਵੇਗੀ ਤਾਂ ਉੱਥੇ ਹਾਰਨ ਵਾਲੀ ਟੀਮ ਕੋਲ ਕੁਆਲੀਫਾਇਰ ਦੋ ਖੇਡਣ ਦਾ ਮੌਕਾ ਰਹੇਗਾ ਪਰ ਆਪਣੀ ਕਪਤਾਨੀ ‘ਚ ਮੁੰਬਈ ਨੂੰ ਦੋ ਵਾਰ ਚੈਂਪੀਅਨ ਬਣਾ ਚੁੱਕੇ ਰੋਹਿਤ ਦੀ ਕੋਸ਼ਿਸ਼ ਰਹੇਗੀ ਕਿ ਉਹ ਆਪਣੇ ਘਰੇਲੂ ਵਾਨਖੇੜੇ ਮੈਦਾਨ ‘ਤੇ ਹਾਲਾਤਾਂ ਦਾ ਫਾਇਦਾ ਲੈਂਦਿਆਂ ਜਿੱਤ ਦਰਜ ਕਰੇ ਸਗੋਂ ਇਹ ਦਿਲਚਸਪ ਤੱਥ ਹੈ ਕਿ ਮੁੰਬਈ ਦੀ ਟੀਮ ਨੇ ਇਸ ਵਾਰ ਆਪਣੇ ਘਰੇਲੂ ਵਾਨਖੇੜੇ ਸਟੇਡੀਅਮ ‘ਤੇ ਸੱਤ ਮੈਚ ਖੇਡੇ ਹਨ ਅਤੇ ਉਸ ‘ਚੋਂ ਸਿਰਫ ਦੋ ਹੀ ਹਾਰੇ ਹਨ, ਜਿਸ ‘ਚ ਇੱਕ ਮੈਚ ਉਸ ਨੇ ਪੂਨੇ ਨਾਲ ਬੜੇ ਹੀ ਰੋਮਾਂਚਕ ਅੰਦਾਜ਼ ‘ਚ ਤਿੰਨ ਦੌੜਾਂ ਨਾਲ ਗੁਆਇਆ ਸੀ ਜਦੋਂ ਕਿ ਦੂਜੇ ਮੈਚ ‘ਚ ਉਸ ਨੂੰ ਪੰਜਾਬ ਨੇ ਸੱਤ ਦੌੜਾਂ ਨਾਲ ਹਰਾਇਆ ਸੀ ਉੱਥੇ ਮੁੰਬਈ ਅਤੇ ਪੂਨੇ ਇਸ ਵਾਰ ਆਈਪੀਐੱਲ ‘ਚ ਦੋ ਵਾਰ ਇੱਕ-ਦੂਜੇ ਨਾਲ ਮੁਕਾਬਲਾ ਕਰ ਚੁੱਕੀਆਂ ਹਨ, ਜਿਸ ‘ਚ ਪੂਨੇ ਦੀ ਟੀਮ ਦੋ ਵਾਰ ਦੀ ਜੇਤੂ ਟੀਮ ‘ਤੇ ਭਾਰੀ ਪਈ ਹੈ ਅਤੇ ਉਸ ਨੇ ਟੂਰਨਾਮੈਂਟ ਦੇ ਉਦਘਾਟਨ ਮੈਚ ‘ਚ ਹੀ ਮੁੰਬਈ ਨੂੰ ਆਪਣੇ ਘਰੇਲੂ ਮੈਦਾਨ ‘ਤੇ ਸੱਤ ਵਿਕਟਾਂ ਨਾਲ ਹਰਾ ਦਿੱਤਾ ਸੀ ਇਸ ਤੋਂ ਬਾਅਦ ਪੂਨੇ ਨੇ ਮੁੰਬਈ ਨੂੰ ਉਸ ਦੇ ਮੈਦਾਨ ‘ਤੇ ਤਿੰਨ ਦੌੜਾਂ ਨਾਲ ਹਰਾਇਆ ਸੀ
ਪੂਨੇ ਹੱਥੋਂ ਪਿਛਲੇ ਦੋਵੇਂ ਮੁਕਾਬਲੇ ਹਾਰਨ ਤੋਂ ਬਾਅਦ ਮੁੰਬਈ ਕੋਲ ਅਹਿਮ ਮੁਕਾਬਲੇ ‘ਚ ਬਦਲਾ ਲੈਣ ਦਾ ਮੌਕਾ ਰਹੇਗਾ ਤਾਂ ਉਥੇ ਕਪਤਾਨ ਸਟੀਵਨ ਸਮਿੱਥ ਦੀ ਪੂਨੇ ਮੇਜ਼ਬਾਨ ਟੀਮ ਖਿਲਾਫ ਜਿੱਤ ਦੀ ਹੈਟ੍ਰਿਕ ਨਾਲ ਫਾਈਨਲ ‘ਚ ਸਿੱਧੇ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕਰੇਗੀ ਪੂਨੇ ਨੇ ਬਾਕੀ ਟੀਮਾਂ ਦੀ ਤੁਲਨਾ ‘ਚ ਕਾਫੀ ਸੰਜਮ ਨਾਲ ਪਲੇਅ ਆਫ ਦਾ ਸਫਰ ਤੈਅ ਕੀਤਾ ਹੈ ਅਤੇ ਸ਼ੁਰੂਆਤੀ ਉਤਾਰ-ਚੜ੍ਹਾਅ ਦੇ ਬਾਵਜ਼ੂਦ ਉਹ ਦੂਜੇ ਨੰਬਰ ‘ਤੇ ਰਹੀ
ਪੂਨੇ ਨੇ ਆਪਣੇ ਆਖਰੀ ਲੀਗ ਮੈਚ ‘ਚ ਕਿੰਗਸ ਇਲੈਵਨ ਪੰਜਾਬ ਨੂੰ 9 ਵਿਕਟਾਂ ਨਾਲ ਇੱਕਤਰਫਾ ਅੰਦਾਜ਼ ‘ਚ ਹਰਾਇਆ ਸੀ ਅਤੇ ਇਸ ਜਿੱਤ ਨੇ ਉਨ੍ਹਾਂ ਦੇ ਹੌਂਸਲੇ ਨੂੰ ਪਲੇਅ ਆਫ ਤੋਂ ਪਹਿਲਾਂ ਕਾਫੀ ਵਧਾਇਆ ਸੀ ਆਈਪੀਐੱਲ ‘ਚ ਹੁਣ ਤੱਕ ਪੂਨੇ ਲਈ ਉਨਾਦਕਟ ਅਤੇ ਇਮਰਾਨ ਤਾਹਿਰ 21 ਅਤੇ ਕ੍ਰਮਵਾਰ 18 ਵਿਕਟਾਂ ਲੈ ਕੇ ਸਭ ਤੋਂ ਸਫਲ ਗੇਂਦਬਾਜ਼ ਰਹੇ ਹਨ ਬੱਲੇਬਾਜ਼ੀ ‘ਚ ਸਟੋਕਸ 12 ਲੀਗ ਮੈਚਾਂ ‘ਚ 316 ਦੌੜਾਂ ਬਣਾ ਕੇ ਤੀਜੇ ਸਭ ਤੋਂ ਸਫਲ ਸਕੋਰਰ ਹਨ ਉਨ੍ਹਾਂ ਤੋਂ ਅੱਗੇ ਸਮਿੱਥ (420) ਸਭ ਤੋਂ ਅੱਗੇ ਹਨ ਜਦੋਂ ਕਿ ਤ੍ਰਿਪਾਠੀ (388) ਦੂਜੇ ਨੰਬਰ ‘ਤੇ ਹਨ ਧੋਨੀ 14 ਮੈਚਾਂ ‘ਚ ਉਨ੍ਹਾਂ ਨੇ 240 ਦੌੜਾਂ ਬਣਾਈਆਂ ਹਨ ਮੁੰਬਈ ‘ਚ ਕੈਰੇਬੀਆਈ ਬੱਲੇਬਾਜ਼ ਪੋਲਾਰਡ (362 ਦੌੜਾਂ), ਨੀਤੀਸ਼ (333) ਅਤੇ ਪਟੇਲ (325) ਲੀਗ ‘ਚ ਉਨ੍ਹਾਂ ਦੇ ਤਿੰਨ ਸਰਵੋਤਮ ਸਕੋਰਰ ਰਹੇ ਹਨ ਉੱਥੇ ਗੇਂਦਬਾਜਾਂ ‘ਚ ਮਿਸ਼ੇਲ ਮੈਕਲੇਨਗਨ (18 ਵਿਕਟਾਂ) ਅਤੇ ਜਸਪ੍ਰੀਤ ਬੁਮਰਾਹ (15 ਵਿਕਟਾਂ) ਉਸ ਦੇ ਸਫਲ ਗੇਂਦਬਾਜ਼ ਹਨ

Click to comment

Leave a Reply

Your email address will not be published. Required fields are marked *

*

ਪ੍ਰਸਿੱਧ ਖਬਰਾਂ

To Top