ਪੰਜਾਬ

ਫਿਰੋਜ਼ਪੁਰ ਦੇ ਸੀਨੀਅਰ ਪੁਲਿਸ ਕਪਤਾਨ ਦਾ ਦੇਹਾਂਤ

ਫਿਰੋਜ਼ਪੁਰ। ਫਿਰੋਜ਼ਪੁਰ ਜ਼ਿਲ੍ਹੇ ‘ਚ ਤਾਇਨਾਤ ਪੰਜਾਬ ਪੁਲਿਸ ਦੇ ਸੀਨੀਅਰ ਪੁਲਿਸ ਕਪਤਾਨ ਮਨਮਿੰਦਰ ਸਿੰਘ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ।

SSpਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਦੇਹਾਂਤ ਦਿਲ ਦਾ ਦੌਰਾ ਪੈਣ ਨਾਲ ਹੋਇਆ ਹੈ। ਉਹ 47 ਵਰ੍ਹਿਆਂ ਦੇ ਸਨ। ਉਹ ਕਈ ਸਾਲਾਂ ਤੋਂ ਦਿਲ ਨਾਲ ਸਬੰਧਿਤ ਅਲਾਮਤਾਂ ਦਾ ਸਾਹਮਣਾ ਕਰ ਰਹੇ ਸਨ।

ਮੁੱਖ ਮੰਤਰੀ ਵੱਲੋਂ ਦੁੱਖ ਦਾ ਪ੍ਰਗਟਾਵਾ

ਚੰਡੀਗੜ  (ਬਿਊਰੋ)। ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਪੁਲਿਸ ਦੇ ਸੀਨੀਅਰ ਸੁਪਰਡੰਟ, ਫਿਰੋਜ਼ਪੁਰ ਮਨਮਿੰਦਰ ਸਿੰਘ ਦੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਆਪਣੇ ਸ਼ੋਕ ਸੰਦੇਸ਼ ਵਿਚ ਬਾਦਲ ਨੇ ਕਿਹਾ ਕਿ ਮਨਮਿੰਦਰ ਸਿੰਘ ਬਹੁਤ ਹੀ ਮਿਹਨਤੀ ਅਤੇ ਅਨੁਸ਼ਾਸ਼ਨ ਪਸੰਦ ਸਨ। ਉਨਾਂ ਕਿਹਾ ਕਿ ਮਨਮਿੰਦਰ ਸਿੰਘ ਆਪਣੀ ਪੁਲਿਸ ਫ਼ੋਰਸ ਵਿਚ ਸੇਵਾ ਕਾਲ ਦੋਰਾਨ ਵੱਖ-ਵੱਖ ਨਿਭਾਈਆਂ ਅਹਿਮ ਡਿਉਟੀਆਂ ਕਰਕੇ ਸਦਾ ਯਾਦ ਕੀਤਾ ਜਾਵੇਗਾ।
ਮੁੱਖ ਮੰਤਰੀ ਨੇ ਮੰਡੀ ਗੋਬਿੰਦਗੜ ਸ਼ਹਿਰ (ਸ੍ਰੀ ਫ਼ਤਹਿਗੜ ਸਾਹਿਬ) ਵਿਖੇ ਸ਼ੁਕਰਵਾਰ ਨੂੰ ਵਾਪਰੇ ਸੜਕ ਹਾਦਸੇ ਵਿਚ ਮਾਰੇ ਗਏ ਪੁਲਿਸ ਇੰਸਪੈਕਟਰ ਹਰਜਿੰਦਰ ਸਿੰਘ ਬੈਨੀਪਾਲ ਅਤੇ ਉਨਾਂ ਦੇ ਗੰਨਮੈਨ ਅਮਨਦੀਪ ਸਿੰਘ ਦੇ ਦਿਹਾਂਤ ਤੇ ਵੀ ਆਪਣਾ ਸੋਗ ਪ੍ਰਗਟ ਕੀਤਾ।

ਪ੍ਰਸਿੱਧ ਖਬਰਾਂ

To Top