ਪੰਜਾਬ

ਬਠਿੰਡਾ ‘ਚ ਚੋਣ ਪ੍ਰਬੰਧਾਂ ਲਈ ਸਰਗਰਮ ਹੋਇਆ ਪ੍ਰਸ਼ਾਸਨ

-ਦੂਜੇ ਸੂਬਿਆਂ ਤੋਂ ਈਵੀਐੱਮ ਮਸ਼ੀਨਾਂ ਪੁੱਜੀਆਂ
-ਪੁਲੀਸ ਝਗੜੇ ਰੋਕਣ ਵਾਸਤੇ ਅਗਾਊਂ ਕਾਰਵਾਈ ‘ਚ ਜੁਟੀ
ਅਸ਼ੋਕ ਵਰਮਾ
ਬਠਿੰਡਾ,  ਅਗਾਮੀ ਵਿਧਾਨ ਸਭਾ ਚੋਣਾਂ ਲਈ ਬਠਿੰਡਾ ਦਾ ਜਿਲ੍ਹਾ ਤੇ ਪੁਲਿਸ ਪ੍ਰਸ਼ਾਸ਼ਨ ਸਰਗਰਮ ਹੋ ਗਿਆ ਹੈ ਜਾਣਕਾਰੀ ਅਨੁਸਾਰ ਸਤੰਬਰ ਦੇ ਅਖੀਰਲੇ ਹਫ਼ਤੇ ਮੁੱਖ ਚੋਣ ਕਮਿਸ਼ਨਰ ਭਾਰਤ ਸਰਕਾਰ ਪੰਜਾਬ ਆ ਰਹੇ ਹਨ ਅਤੇ ਉਨ੍ਹਾਂ ਵੱਲੋਂ ਤਿਆਰੀਆਂ ਦਾ ਜਾਇਜ਼ਾ ਲਿਆ ਜਾਣਾ ਹੈ  ਇਸੇ ਕਾਰਨ ਜਿਲ੍ਹਾ ਚੋਣ ਦਫਤਰ ਨੇ ਤਾਂ ਚੋਣ ਪ੍ਰਬੰਧਾਂ ਦੀ ਤਿਆਰੀ ਦਾ ਕੰਮ ਜੰਗੀ ਪੱਧਰ ‘ਤੇ ਵਿੱਢ ਦਿੱਤਾ ਹੈ ਜਿਲ੍ਹੇ ਵਿੱਚ ਦੂਸਰੇ ਸੂਬਿਆਂ ਤੋਂ ਈ.ਵੀ.ਐਮ. ਮਸ਼ੀਨਾਂ ਪੁੱਜ ਗਈਆਂ ਹਨ ਜਿਲ੍ਹਾ ਚੋਣ ਅਧਿਕਾਰੀ ਡਿਪਟੀ ਕਮਿਸ਼ਨਰ ਬਠਿੰਡਾ ਦੀਆਂ ਹਦਾਇਤਾਂ ਤੇ ਵੋਟਰ ਸੂਚੀਆਂ ਦੀ ਸੁਧਾਈ ਦਾ ਕੰਮ ਚਲ ਰਿਹਾ ਹੈ ਏਦਾਂ ਹੀ ਜਿਲ੍ਹਾ ਪੁਲੀਸ ਨੇ ਸਿਆਸੀ ਵੈਲੀਆਂ ਦਾ ਰਿਕਾਰਡ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ
ਵੇਰਵਿਆਂ ਮੁਤਾਬਕ ਬਠਿੰਡਾ ਪੁਲੀਸ ਵੱਲੋਂ ਇਸ ਤਰ੍ਹਾਂ ਦੇ ਲੋਕਾਂ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ ਜੋ ਚੋਣਾਂ ਦੌਰਾਨ ਲੜਨ ਦਾ ਮੌਕਾ ਭਾਲਦੇ ਹਨ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਵਿੱਚੋਂ ਬਠਿੰਡਾ ਦਾ ਪਹਿਲਾ ਨੰਬਰ ਰਿਹਾ ਜਿਸ ਨੇ ਸਭ ਤੋਂ ਵੱਧ ਝਗੜਾ ਰੋਕੂ ਕਾਰਵਾਈ ਦੇ ਕੇਸ ਤਿਆਰ ਕੀਤੇ ਸਨ ਸੀ.ਆਰ.ਪੀ.ਸੀ. ਦੀ ਧਾਰਾ 107, 151 ਤਹਿਤ ਜ਼ਿਲ੍ਹਾ ਬਠਿੰਡਾ ਵਿੱਚ ਸਭ ਤੋਂ ਜ਼ਿਆਦਾ ਲੋਕਾਂ ਨੂੰ ਪਾਬੰਦ ਕੀਤਾ ਗਿਆ ਸੀ ਗੌਰਤਲਬ ਹੈ ਕਿ ਚੋਣ ਕਮਿਸ਼ਨ ਵੱਲੋਂ ਪੂਰੇ ਭਾਰਤ ਵਿੱਚ ਜਿੰਨ੍ਹਾਂ 15 ਚੋਣ ਹਲਕਿਆਂ ਨੂੰ ਅਤਿ ਸੰਵੇਦਨਸ਼ੀਲ ਐਲਾਨਿਆ ਗਿਆ ਸੀ ਉਸ ਵਿੱਚ ਬਠਿੰਡਾ ਦਾ ਨਾਮ ਵੀ ਸ਼ਾਮਲ ਸੀ ਬਾਦਲ ਪਰਿਵਾਰ ਲਈ ਸੰਸਦੀ ਹਲਕਾ ਬਠਿੰਡਾ ਵਕਾਰੀ ਹੈ ਜਿਸ ਦੇ ਚਲਦਿਆਂ ਪੁਲੀਸ ਝਗੜੇ ਰੋਕਣ ਵਾਸਤੇ ਅਗਾਊਂ ਕਾਰਵਾਈ ‘ਚ ਜੁਟ ਗਈ ਹੈ ਇੱਕ ਸੀਨੀਅਰ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਦਾ ਪੁਰਾਣਾ ਰਿਕਾਰਡ ਮਾੜਾ ਰਿਹਾ ਹੈ ਅਤੇ ਜਿਸ ਤੋਂ ਲੜਾਈ ਝਗੜੇ ਦਾ ਡਰ ਹੈ, ਉਨ੍ਹਾਂ ਨੂੰ ਪਾਬੰਦ ਕੀਤਾ ਜਾਏਗਾ ਉਨ੍ਹਾਂ ਦੱਸਿਆ ਕਿ ਮਾੜੇ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਏਗੀ ਉਨ੍ਹਾਂ ਦੱਸਿਆ ਕਿ ਮੁੱਖ ਚੋਣ ਅਫਸਰ ਵੱਲੋਂ ਗੈਂਗਸਟਰਾਂ, ਭਗੌੜਿਆਂ ਅਤੇ ਅਪਰਾਧੀਆਂ ਦਾ ਜੋ ਰਿਕਾਰਡ ਮੰਗਿਆ ਗਿਆ ਸੀ ਉਹ ਭੇਜ ਦਿੱਤਾ ਗਿਆ ਹੈ ਜਦੋਂਕਿ ਕੁਝ ਕੰਮ ਪ੍ਰਕਿਰਿਆ ਅਧੀਨ ਹਨ ਬਠਿੰਡਾ ਪੁਲੀਸ ਨੇ ਅਜਿਹੇ ਲੋਕਾਂ ਦੀ ਸ਼ਨਾਖ਼ਤ ਵੀ ਕੀਤੀ ਹੈ ਜਿਨ੍ਹਾਂ ਖ਼ਿਲਾਫ਼ ਪਹਿਲਾਂ ਹੀ ਕਈ ਕਈ ਕੇਸ ਦਰਜ ਹਨ ਜੋ ਲੜਣ ਝਗੜਣ ਦੇ ਆਦੀ ਹਨ, ਉਨ੍ਹਾਂ ਦੀ ਵੀ ਸੂਚੀ ਤਿਆਰ ਕੀਤੀ ਗਈ ਹੈ
ਦੂਜੇ ਪਾਸੇ ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਧਿਕਾਰੀ ਡਾ. ਬਸੰਤ ਗਰਗ ਨੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਚੋਣ ਕਮਿਸ਼ਨ ਵਲੋਂ ਨਿਰਧਾਰਤ ਸਮੇਂ ਦੌਰਾਨ ਵੋਟਰ ਸੂਚੀਆਂ ਦੀ ਸੁਧਾਈ ਨੂੰ ਮੁਕੰਮਲ ਕਰਵਾਉਣ ਲਈ ਕਿਹਾ ਹੈ ਤਾਂ ਜੋ ਸਮੇਂ ਸਿਰ ਲੋੜੀਂਦੀਆਂ ਸੋਧਾਂ ਅਮਲ ਵਿਚ ਲਿਆਂਦੀਆਂ ਜਾ ਸਕਣ। ਡਿਪਟੀ ਕਮਿਸ਼ਨਰ ਨੇ ਅਪੀਲ ਕੀਤੀ ਕਿ ਜੇਕਰ ਕਿਸੇ ਖੇਤਰ ਵਿਚ ਚੋਣ ਅਮਲੇ ਵਲੋਂ ਕੋਈ ਢਿੱਲਮੱਠ ਵਰਤੀ ਜਾ ਰਹੀ ਹੈ ਤਾਂ ਤੁਰੰਤ ਉਨਾਂ ਦੇ ਧਿਆਨ ਵਿਚ ਲਿਆਂਦਾ ਜਾਵੇ ਤਾਂ ਜੋ ਵੋਟਰ ਸੂਚੀਆਂ ਦੀ ਸੁਧਾਈ ਬਿਨਾਂ ਕਿਸੇ ਰੁਕਾਵਟ ਹੋ ਸਕੇ। ਸੁਧਾਈ ਦੌਰਾਨ ਚੋਣ ਕਮਿਸ਼ਨ ਦੀ ਹੈਲਪਲਾਈਨ 1950 ਵੀ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਕੰਮ ਕਰੇਗੀ।ਜਿਲ੍ਹਾ ਚੋਣ ਤਹਿਸੀਲਦਾਰ ਸੁਖਦੇਵ ਸਿੰਘ ਨੇ ਦੱਸਿਆ ਕਿ ਜਿਲ੍ਹੇ ‘ਚ ਕਾਫੀ ਗਿਣਤੀ ਵਿਚ ਵੋਟਿੰਗ ਮਸ਼ੀਨਾਂ ਪੁੱਜ ਗਈਆਂ ਹਨ ਜਦੋਂ ਕਿ ਜਲਦੀ ਹੀ ਹੋਰ ਵੀ ਆਉਣ ਦੀ ਸੰਭਾਵਨਾ ਹੈ ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਪੰਜਾਬ ਦੀਆਂ ਹਦਾਇਤਾਂ ‘ਤੇ ਅਗਾਮੀ ਵਿਧਾਨ ਸਭਾ ਚੋਣਾਂ ਲਈ ਪ੍ਰਬੰਧ ਸ਼ੁਰੂ ਕਰ ਦਿੱਤੇ ਗਏ ਹਨ
ਵੋਟਰ ਸੂਚੀਆਂ ਦੀ ਸੁਧਾਈ ਸ਼ੁਰੂ
ਡਿਪਟੀ ਕਮਿਸ਼ਨਰ ਬਠਿੰਡਾ ਡਾ.ਬਸੰਤ ਗਰਗ ਦਾ ਕਹਿਣਾ ਸੀ ਕਿ ਚੋਣਾਂ ਨਾਲ ਸਬੰਧਤ ਅਮਲੇ ਵਲੋਂ ਇੱਕ ਜਨਵਰੀ 2017 ਨੂੰ ਅਧਾਰ ਮੰਨ ਕੇ ਵੋਟਰ ਸੂਚੀਆਂ ਦੀ ਸੁਧਾਈ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਤਹਿਤ ਹੋਰਨਾਂ ਥਾਵਾਂ ‘ਤੇ ਤਬਦੀਲ ਅਤੇ ਲੰਮੇਂ ਸਮੇਂ ਤੋਂ ਦਰਜ ਵੇਰਵਿਆਂ ਵਾਲੀ ਥਾਂ ‘ਤੇ ਮੌਜੂਦ ਨਾ ਰਹਿਣ ਵਾਲੇ ਵੋਟਰਾਂ ਦੇ ਨਾਮ ਸੂਚੀ ਵਿੱਚੋ ਕੱਟ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ 18 ਤੋਂ 19 ਸਾਲ ਦੇ ਯੋਗ ਨੌਜਵਾਨਾਂ  ਨੂੰ ਵੋਟਰ ਸੂਚੀਆਂ ਵਿਚ ਆਪਣਾ ਨਾਂਅ ਦਰਜ ਕਰਵਾਉਣ ਦੀ ਅਪੀਲ ਕੀਤੀ ਹੈ । ਡਾ. ਗਰਗ ਨੇ ਕਿਹਾ ਕਿ ਸਿਆਸੀ ਪਾਰਟੀਆਂ ਤੋਂ ਦਾਅਵੇ ਅਤੇ ਇਤਰਾਜ ਪ੍ਰਾਪਤ ਕਰਨ ਲਈ ਵਿਸ਼ੇਸ਼ ਮੁਹਿੰਮ ਤਹਿਤ 11 ਅਤੇ 25 ਸਤੰਬਰ ਤੈਅ  ਕੀਤੀ ਗਈ ਹੈ।

ਪ੍ਰਸਿੱਧ ਖਬਰਾਂ

To Top