ਦੇਸ਼

ਬਰਨਾਲਾ ਪੁਲਿਸ ਵੱਲੋਂ 13 ਮੈਂਬਰੀ ਅੰਤਰਰਾਜੀ ਗਿਰੋਹ ਕਾਬੂ

ਬਰਨਾਲਾ, (ਜੀਵਨ ਰਾਮਗੜ੍ਹ)। ਬਰਨਾਲਾ ਪੁਲਿਸ ਨੇ ਵੱਡੀ ਸਫ਼ਲਤਾ ਪ੍ਰਾਪਤ ਕਰਦਿਆਂ 13 ਮੈਂਬਰੀ ਅੰਤਰਰਾਜੀ ਗਿਰੋਹ ਨੂੰ ਕਾਬੂ ਕੀਤਾ ਹੈ। ਸ਼੍ਰੀ ਪਰਮਰਾਜ ਸਿੰਘ ਉਮਰਾ ਨੰਗਲ ਇੰਸਪੈਕਟਰ ਜਨਰਲ ਪੁਲਿਸ ਜੋਨਲ 1 ਪੰਜਾਬ, ਪਟਿਆਲਾ, ਸ਼੍ਰੀ ਬਲਕਾਰ ਸਿੰਘ ਸਿੱਧੂ ਡਿਪਟੀ ਇੰਸਪੈਕਟਰ ਜਨਰਲ ਪੁਲਿਸ ਪਟਿਆਲਾ ਰੇਂਜ, ਪਟਿਆਲਾ ਅਤੇ ਸ਼੍ਰੀ ਗੁਰਪ੍ਰੀਤ ਸਿੰਘ ਤੂਰ ੀਫਸ਼ ਸੀਨੀਅਰ ਪੁਲਿਸ ਕਪਤਾਨ ਬਰਨਾਲਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਸ਼੍ਰੀ ਸਵਰਨ ਸਿੰਘ ਖੰਨਾ ਫਫਸ਼ ਪੁਲਿਸ ਕਪਤਾਨ ਇਨਵੈਸਟੀਗੇਸ਼ਨ ਬਰਨਾਲਾ, ਸ਼੍ਰੀ ਗੁਰਬਿੰਦਰ ਸਿੰਘ ਸੰਘਾ ਫਫਸ਼ ਉਪ ਕਪਤਾਨ ਪੁਲਿਸ ਬਰਨਾਲਾ ਦੀ ਅਗਵਾਈ ਹੇਠ  ਥਾਣੇਦਾਰ ਬਲਜੀਤ ਸਿੰਘ ਇੰਚਾਰਜ ਛੀਅ ਸਟਾਫ ਬਰਨਾਲਾ ਸਮੇਤ ਪੁਲਿਸ ਪਾਰਟੀ ਦੇ ਚੁਰਸਤਾ ਨੇੜੇ ਸਕੂਲ ਬਾ-ਹੱਦ ਕਰਮਗੜ੍ਹ ਮੌਜੂਦ ਸੀ ਜਿਸ ਪਾਸ ਮੁਖਬਰੀ ਹੋਈ ਕਿ ਹੇਠ ਲਿਖੇ ਦੋਸ਼ੀਆਂ ਨੇ ਇੱਕ ਗਿਰੋਹ Barnala 2ਬਣਾਇਆ ਹੋਇਆ ਹੈ

ਜੋ ਪਿਸਤੌਲ ਦੀ ਨੋਕ ਤੇ ਵੱਖ ਵੱਖ ਤਰਾਂ ਦੇ ਮਾਲ ਲੋਡ ਟਰੱਕ, ਗੱਡੀਆਂ ਖੋਹਣ, ਪਸ਼ੂਆਂ ਵਾਲੀਆਂ ਗੱਡੀਆਂ ਆਦਿ ਨੂੰ ਘੇਰ ਕੇ ਡਰਾਇਵਰਾਂ-ਕੰਡਕਟਰਾਂ ਨੂੰ ਬੰਨ੍ਹ ਕੇ ਲੁੱਟਣ ਤੇ ਪਿੰਡਾਂ ਵਿੱਚੋਂ ਡੰਗਰ ਚੋਰੀ ਕਰਨ ਦੇ ਆਦੀ ਹਨ ਜਿਹਨਾਂ ਪਾਸ ਨਜ਼ਾਇਜ ਅਸਲ੍ਹਾ ਤੇ ਮਾਰੂ ਹਥਿਆਰ ਵੀ ਹਨ, ਇਹ ਗਂੈਗ ਕੋਈ ਵੱਡੀ ਵਾਰਦਾਤ ਕਰਨ ਦੀ ਸਕੀਮ ਬਣਾ ਰਿਹਾ ਹੈ ਜਿਹਨਾ ਵਿਰੁੱਧ ਮੁਕੱਦਮਾ ਨੰਬਰ ੯੧ ਮਿਤੀ ੦੯-੦੯-੧੬ ੂ/ਸ਼ ੩੯੯,੪੦੨ ੀਫਛ ਫ਼ ੨੫/੫੪/੫੯ ਅਸਲ੍ਹਾ ਐਕਟ ਥਾਣਾ ਬਰਨਾਲਾ ਦਰਜ ਰਜਿਸਟਰ ਕਰਾਇਆ, ਜਿਸ ਵਿੱਚ ਹੇਠ ਲਿਖੇ ਦੋਸ਼ੀਆਂ ਨੂੰ ਕਰਮਗੜ੍ਹ ਨੇੜੇ ਸਫੈਦਿਆਂ ਵਿੱਚੋਂ ਕੋਈ ਵੱਡੀ ਵਾਰਦਾਤ ਕਰਨ ਦੀ ਸਕੀਮ ਬਣਾਉਂਦਿਆ ਨੂੰ ਮਾਰੂ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਮੁਲਜ਼ਮਾਂ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮੇ ਦਰਜ ਹਨ।

ਪ੍ਰਸਿੱਧ ਖਬਰਾਂ

To Top