Uncategorized

ਬਾਲੀਵੁੱਡ ‘ਚ ਕੰਮ ਕਰਨ ਦੀ ਕਾਹਲੀ ਨਹੀਂ : ਦਿਲਜੀਤ ਦੋਸਾਂਝ

ਨਵੀਂ ਦਿੱਲੀ। ਪੰਜਾਬੀ ਫ਼ਿਲਮਾਂ ਦੇ ਸੁਪਰ ਸਟਾਰ ਦਿਲਜੀਤ ਦੋਸਾਂਝ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬਾਲੀਵੁੱਡ ਫ਼ਿਲਮਾਂ ‘ਚ ਕੰਮ ਕਰਨ ਦੀ ਕਾਹਲੀ ਨਹੀਂ। ਦਿਲਜੀਤ ਦੋਸਾਂਝ ਨੇ ਹਾਲ ਹੀ ‘ਚ ਪ੍ਰਦਰਸ਼ਿਤ ਫ਼ਿਲਮ ਉਡਤਾ ਪੰਜਾਬ ਤੋਂ ਆਪਣੀ ਸ਼ੁਰੂਆਤ ਕੀਤੀ ਸੀ। ਦਿਲਜੀਤ ਦਾ ਕਹਿਣਾ ਹੈ ਕਿ ਹਿੰਦੀ ਫ਼ਿਲਮ ਇੰਡਸਟ੍ਰੀਜ਼ ‘ਚ ਕਦਮ ਰੱਖਦੇ ਸਮੇਂ ਉਹ ਕੋਈ ਏਜੰਡਾ ਲੈ ਕੇ ਨਹੀਂ ਚੱਲ ਰਹੇ ਸਨ। ਦਿਲਜੀਤ ਨੇ ਦੱਸਿਆ ਕਿ ਮੈਂ ਬਾਲੀਵੁੱਡ ਨੂੰ ਦਿਮਾਗ ‘ਚ ਰੱਖ ਕੇ ਕੁਝ ਨਹੀਂ ਕਰਦਾ। ਮੈਨੂੰ ਹਾਲ ‘ਚ ਕਈ ਬਾਲੀਵੁੱਡ ਫ਼ਿਲਮਾਂ ਦੇ ਆਫ਼ਰ ਮਿਲੇ ਪਰ ਮੈਨੂੰ ਲਗਦਾ ਹੈ ਕਿ ਉਨ੍ਰਾਂ ‘ਚ ਇੱਕ ਕਲਾਕਾਰ ਦੇ ਨਾਤੇ ਮੇਰੇ ਲਈ ਕਰਨ ਨੂੰ ਕੁਝ ਖਾਸ ਨਹੀਂ ਸੀ। ਮੇਰੇ ਪ੍ਰਸੰਸਕ ਵੀ ਇਸ ਨੂੰ ਪਸੰਦ ਨਹੀਂ ਕਰਦੇ। ਮੈਂ ਕਾਹਲੀ ਨਹੀਂ ਕਰਨਾ ਚਾਹੁੰਦਾ। ਮੈਂ ਅਗਲਾ ਜੋ ਵੀ ਕੰਮ ਕਰਾਂ, ਮੈਂ ਇਹ ਤੈਅ ਕਰਾਂਗਾ ਕਿ ਉਸ ਨਾਲ ਮੇਰੇ ਪ੍ਰਸੰਸਕਾਂ ਨੂੰ ਸ਼ਰਮਿੰਦਗੀ ਨਾ ਹੋਵੇ। ਵਾਰਤਾ

ਪ੍ਰਸਿੱਧ ਖਬਰਾਂ

To Top