ਬਿਜਨਸ

ਬਾਜ਼ਾਰ ‘ਚ ਤੇਜ਼ੀ ‘ਤੇ ਬਰੇਕ

ਮੁੰਬਈ। ਸੰਸਦ ਦੇ ਮਾਨਸੂਨ ਸੈਸ਼ਨ ‘ਚ ਵਸਤੂ ਤੇ ਸੇਵਾ ਕਰ ਬਿੱਲ (ਜੀਐੱਸਟੀ) ਪਾਸ ਹੋਣ ਦੀ ਉਮੀਦ ਲਾਏ ਬੈਠੇ ਨਿਵੇਸ਼ਕਾਂ ਦੀਆਂ ਕੰਪਨੀਆਂ ਦੇ ਤਿਮਾਹੀ ਵਿੱਤੀ ਨਤੀਜੇ ਨੂੰ ਲੈ ਕੇ ਚੌਕਸੀ ਵਰਤਦੇ ਹੋਏ ਕੀਤੀ ਗਈ ਖ਼ਰੀਦ ਨਾਲ ਅੱਜ ਸ਼ੇਅਰ ਬਾਜ਼ਾਰ ਦੀ ਪਿਛਲੇ ਦੋ ਦਿਨਾਂ ਦੀ ਤੇਜ਼ੀ ‘ਤੇ ਬਰੇਕ ਲੱਗ ਗਿਆ।
ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੰੰਵੇਦੀ ਸੂਚਕ ਅੰਕ ਸੈਂਸੇਕਸ 205.37 ਅੰਕ ਅਰਥਾਤ 0.74 ਫੀਸਦੀ ਡਿੱਗ ਕੇ 27,710.52 ਅੰਕ ਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 55.75 ਅੰਕ ਭਾਵ 0.65 ਫੀਸਦੀ ਟੁੱਟ ਕੇ 8,510.10 ਅੰਕ ‘ਤੇ ਬੰਦ ਹੋਇਆ।

ਪ੍ਰਸਿੱਧ ਖਬਰਾਂ

To Top