ਪੰਜਾਬ

ਬਿਨਾਂ ਛੱਤ ਤੋਂ ਰਹਿ ਰਹੇ ਬੇਸਹਾਰਿਆਂ ਨੂੰ ਮਿਲੀ ਛੱਤ

ਲੁਧਿਆਣਾ, (ਰਘਬੀਰ ਸਿੰਘ) ਬਲਾਕ ਲੁਧਿਆਣਾ ਹੇਠ ਆਉਂਦੇ ਪਿੰਡ ਧਾਂਦਰਾ ਵਿਖੇ ਰਹਿੰਦੀ ਹਰਜੀਵਨ ਕੌਰ ਨੂੰ ਹਰ ਸਮੇਂ ਮੀਂਹ-ਕਣੀ ਸਮੇਂ ਸਤਾਉਂਦਾ ਡਰ ਉਸ ਸਮੇਂ ਮੁੱਕ ਗਿਆ ਜਦੋਂ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਖਸਤਾ ਹਾਲ ਮਕਾਨ ਨੂੰ ਢਾਹ ਕੇ ਉਕਤ ਭੈਣ ਨੂੰ ਆਪਣੇ ਖਰਚੇ ‘ਤੇ ਪੱਕਾ ਮਕਾਨ ਬਣਾ ਦਿੱਤਾ। 25 ਮੈਂਬਰ ਪੂਰਨ ਚੰਦ ਇੰਸਾਂ, 25 ਮੈਂਬਰ ਮੇਜ਼ਰ ਸਿੰਘ ਇੰਸਾਂ, 15 ਮੈਂਬਰ ਸੱਤਿਆ ਦੇਵ ਇੰਸਾਂ, 15 ਮੈਂਬਰ ਗੁਰਦੀਪ ਸਿੰਘ ਇੰਸਾਂ ਦੀ ਅਗਵਾਈ ਹੇਠ ਅੱਜ ਵੱਡੀ ਗਿਣਤੀ ‘ਚ ਪਹੁੰਚੀ ਸਾਧ-ਸੰਗਤ ਮਕਾਨ ਦੀ ਉਸਾਰੀ ‘ਚ ਲੱਗੀ ਹੋਈ ਸੀ।
15 ਮੈਂਬਰ ਸੱਤਿਆ ਦੇਵ ਇੰਸਾਂ ਨੇ ਦੱਸਿਆ ਕਿ ਆਪਣੀ ਛੋਟੀ ਭੈਣ ਹਰਸਿਮਰਨ ਕੌਰ ਨਾਲ ਧਾਂਦਰੇ ਵਿਖੇ ਰਹਿੰਦੀ ਹਰਜੀਵਨ ਕੌਰ ਨੇ ਸਾਧ-ਸੰਗਤ ਦੇ ਜ਼ਿੰਮੇਵਾਰਾਂ ਕੋਲ ਮਕਾਨ ਬਣਾ ਕੇ ਦੇਣ ਦੀ ਬੇਨਤੀ ਕੀਤੀ। ਇਸ ਸਬੰਧੀ ਜ਼ਿੰਮੇਵਾਰਾਂ ਵੱਲੋਂ ਪੜਤਾਲ ਤੋਂ ਬਾਅਦ ਹਰਜੀਵਨ ਕੌਰ ਨੂੰ ਮਕਾਨ ਬਣਾ ਕੇ ਦੇਣ ਦਾ ਫੈਸਲਾ ਕੀਤਾ ਗਿਆ। ਅੱਜ ਵੱਡੀ ਗਿਣਤੀ ‘ਚ ਪਹੁੰਚੇ ਡੇਰਾ ਪ੍ਰੇਮੀ ਭੈਣਾਂ ਤੇ ਭਾਈਆਂ ਨੇ ਮਕਾਨ ਬਣਾ ਕੇ ਹਰਜੀਵਨ ਕੌਰ ਦੇ ਹਵਾਲੇ ਕਰ ਦਿੱਤਾ। ਸਾਧ-ਸੰਗਤ ਵੱਲੋਂ ਕੀਤੇ ਜਾ ਰਹੇ ਇਸ ਨੇਕ ਕਾਰਜ਼ ਦੀ ਪਿੰਡ ਵਾਸੀਆਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਸੀ। ਇਸ ਮੌਕੇ ਉਕਤ ਤੋਂ ਇਲਾਵਾ ਸੁਜਾਨ ਭੈਣ ਮਨਜੀਤ ਕੌਰ ਇੰਸਾਂ, ਸੁਜਾਨ ਭੈਣ ਸੁਮਨ ਇੰਸਾਂ, ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਜ਼ਿੰਮੇਵਾਰ ਹਰਦੀਪ ਸਿੰਘ ਇੰਸਾਂ, ਸੋਨੂੰ ਇੰਸਾਂ ਸਮੇਤ ਹੋਰ ਸਾਧ-ਸੰਗਤ ਹਾਜ਼ਰ ਸੀ।

Mullapurਮੁੱਲਾਂਪੁਰ ਦਾਖਾ, (ਮਲਕੀਤ ਸਿੰਘ) ਬਲਾਕ ਮੁੱਲਾਂਪੁਰ ਦੀ ਸਾਧ-ਸੰਗਤ ਨੇ ਬਲਾਕ ਅੰਦਰ ਪੈਂਦੇ ਪਿੰਡ ਸਲੇਪੁਰਾ ਦੇ ਸਵਰਨ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਨੂੰ ਕੁੱਝ ਹੀ ਘੰਟਿਆਂ ਵਿੱਚ ਕੱਚਿਓ ਪੱਕਾ ਸ਼ਾਨਦਾਰ ਮਕਾਨ ਬਣਾ ਕੇ ਦਿੰਦਿਆਂ ਉਸਦੀ ਚਿੰਤਾ ਦੂਰ ਕਰ ਦਿੱਤੀ। ਸਾਧ-ਸੰਗਤ ਦੇ ਇਸ ਕਾਰਜ ਦੀ ਗ੍ਰਾਮ ਪੰਚਾਇਤ ਸਮੇਤ ਪਿੰਡ ਦੇ ਪਤਵੰਤੇ ਸੱਜਣਾਂ ਨੇ ਭਰਪੂਰ ਸ਼ਲਾਘਾ ਕੀਤੀ। 15  ਮੈਂਬਰ ਰਣਧੀਰ ਸਿੰਘ ਇੰਸਾਂ ਨੇ ਦੱਸਿਆ ਕਿ ਉਕਤ ਵਿਅਕਤੀ ਜੋ ਅਤਿ ਗਰੀਬ ਤੇ ਲੋੜਵੰਦ ਹੈ, ਦੇ ਕੋਲ ਰਹਿਣ ਲਈ ਇੱਕ ਕੱਚਾ ਮਕਾਨ ਸੀ। ਜਿਸਨੂੰ ਬਰਸਾਤਾਂ ‘ਚ ਹਮੇਸ਼ਾ ਮਕਾਨ ਬਾਰੇ ਡਰ ਲੱਗਾ ਰਹਿੰਦਾ ਸੀ। ਇਸਨੇ ਸਾਧ-ਸੰਗਤ ਨੂੰ ਆਪਣਾ ਮਕਾਨ ਬਣਾ ਕੇ ਦੇਣ ਲਈ ਬੇਨਤੀ ਕੀਤੀ ਸਾਧ-ਸੰਗਤ ਨੇ ਸਤਿਗੁਰੂ ਦੇ ਬਚਨਾਂ ‘ਤੇ ਫੁੱਲ ਚੜ੍ਹਾਉਂਦਿਆਂ ਕੁੱਝ ਹੀ ਘੰਟਿਆਂ ‘ਚ ਸਰਵਨ ਸਿੰਘ ਨੂੰ ਮਕਾਨ ਬਣਾ ਕੇ ਦੇ ਦਿੱਤਾ। ਇਸ ਮੌਕੇ ਮਿ. ਗਰਜਾ ਸਿੰਘ ਇੰਸਾਂ, ਮਿ. ਅਮਰਜੀਤ ਸਿੰਘ, ਅਨੋਖ ਸਿੰਘ, ਬਲਵੰਤ ਸਿੰਘ, ਮਿ. ਬਿੰਦਰ ਸਿੰਘ, ਮਿ. ਸਿਕੰਦਰ ਸਿੰਘ, ਮਿ. ਬਿੱਲੂ, ਗੁਰਪ੍ਰੀਤ ਸਵੱਦੀ, ਚਮਕੌਰ ਭੂੰਦੜੀ, ਮੋਹਨ ਗੋਇਲ, ਸੰਜੀਵ, ਪੰਕਜ, ਇੰਦਰਜੀਤ ਮੁਕੇਸ਼, ਪਿਆਰੀ, ਬਲਵੀਰ ਸਿੰਘ, ਮੰਗਤ ਸਿੰਘ, ਗੁਰਿੰਦਰ ਸਿੰਘ, ਲਾਲੀ, ਸੰਦੀਪ ਸਿੰਘ, ਧਰਮ ਸਿੰਘ ਹੰਬੜਾਂ, ਗੁਰਪ੍ਰੀਤ ਸਿੰਘ ਸਵੱਦੀ, ਹਰਬੰਸ ਭਨੋਹੜ, ਦਲਜੀਤ ਸਿੰਘ ਗੋਰਸੀਆ ਮੱਖਣ, ਡਿੰਪਲ ਸਵੱਦੀ, ਹਰਬੰਸ ਪੁੜੈਣ, ਲਵਲੀ ਮੁੱਲਾਂਪੁਰ, ਬਿੱਟੂ ਅਰੋੜਾ, ਬੂਟਾ ਸਿੰਘ ਸਰਾਭਾ ਅਤੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੀ ਜ਼ਿੰਮੇਵਾਰ ਹਰਿੰਦਰ ਕੌਰ, ਸਮਿੱਤਰਾ, ਐਸ਼ਮੀਨ, ਮਨਜੀਤ ਕੌਰ ਸਵੱਦੀ, ਪਰਮਜੀਤ ਕੌਰ ਸਿੱਧਵਾ ਬੇਟ, ਕਿਰਨਜੋਤ ਕੌਰ, ਜਸਵਿੰਦਰ ਕੌਰ, ਪਰਮਜੀਤ ਕੌਰ ਸਵੱਦੀ, ਹਰਵਿੰਦਰ ਕੌਰ ਸਮੇਤ ਬਲਾਕ ਦੇ ਹੋਰ ਸੇਵਾਦਾਰ ਹਾਜ਼ਰ ਸਨ।

sunaamਸੁਨਾਮ,  (ਅਮਰੀਕ) ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ‘ਤੇ ਚੱਲਦਿਆਂ ਬਲਾਕ ਸੁਨਾਮ ‘ਚ ਪੈਂਦੇ ਪਿੰਡ ਨਮੋਲ ਦੀ ਸਾਧ-ਸੰਗਤ ਨੇ ਆਰਥਿਕ ਤੌਰ ‘ਤੇ ਕਮਜ਼ੋਰ ਪਰਿਵਾਰ ਨੂੰ ਪੱਕਾ ਮਕਾਨ ਬਣਾ ਕੇ ਇਨਸਾਨੀਅਤ ਦਾ ਫਰਜ਼ ਅਦਾ ਕੀਤਾ ਇਸ ਸਬੰਧੀ ਜਾਣਕਾਰੀ ਦਿੰਦਿਆਂ 45 ਮੈਂਬਰ ਬਲਦੇਵ ਕ੍ਰਿਸ਼ਨ ਇੰਸਾਂ ਨੇ ਦੱਸਿਆ ਕਿ ਵਿਧਵਾ ਭੈਣ ਮੂਰਤੀ ਦੇਵੀ ਆਪਣੇ ਬੇਟੇ ਪ੍ਰਦੀਪ ਕੁਮਾਰ ਨਾਲ ਕੱਚੇ ਮਕਾਨ ‘ਚ ਰਹਿੰਦੀ ਸੀ ਪ੍ਰਦੀਪ ਕੁਮਾਰ ਦਿਹਾੜੀ ਕਰਕੇ ਆਪਣਾ ਤੇ ਆਪਣੀ ਮਾਂ ਦਾ ਪੇਟ ਭਰਦਾ ਹੈ ਪਰਿਵਾਰ ਦੀ ਆਰਥਿਕ ਹਾਲਤ ਠੀਕ ਨਾ ਹੋਣ ਕਾਰਨ ਉਕਤ ਦੋਵੇਂ ਮਾਂ-ਪੁੱਤ ਪੱਕਾ ਮਕਾਨ ਬਣਾਉਣ ਤੋਂ ਅਸਮਰਥ ਸਨ ਉਨ੍ਹਾਂ ਦੱਸਿਆ ਕਿ ਬਲਾਕ ਦੀ ਸਾਧ-ਸੰਗਤ ਨੇ ਉਕਤ ਗਰੀਬ ਪਰਿਵਾਰ ਦੀ ਮਜ਼ਬੂਰੀ ਨੂੰ ਦੇਖਦਿਆਂ ਕੁਝ ਹੀ ਘੰਟਿਆਂ ‘ਚ ਦੋ ਕਮਰੇ, ਬਾਥਰੂਮ, ਰਸੋਈ ਆਦਿ ਬਣਾ ਕੇ ਉਕਤ ਪਰਿਵਾਰ ਨੂੰ ਸੌਂਪ ਦਿੱਤੇ ਪੱਕਾ ਮਕਾਨ ਮਿਲਣ ‘ਤੇ ਗਦਗਦ ਹੋਈ ਮੂਰਤੀ ਦੇਵੀ ਤੇ ਉਸ ਦੇ ਬੇਟੇ ਪ੍ਰਦੀਪ ਕੁਮਾਰ ਨੇ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੇ ਬਲਾਕ ਦੀ ਸਮੂਹ ਸਾਧ-ਸੰਗਤ ਦਾ ਧੰਨਵਾਦ ਕੀਤਾ ਇਸ ਤੋਂ ਇਲਾਵਾ ਪਿੰਡ ਵਾਸੀਆਂ ਵੱਲੋਂ ਵੀ ਡੇਰਾ ਸ਼ਰਧਾਲੂਆਂ ਦੇ ਇਸ ਨੇਕ ਕਾਰਜ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਮਕਾਨ ਬਣਾਉਣ ਦੀ ਸੇਵਾ ‘ਚ 45 ਮੈਂਬਰ ਭੈਣ ਪ੍ਰਵੀਨ ਇੰਸਾਂ, 15 ਮੈਂਬਰ ਲੀਲਾ ਇੰਸਾਂ, ਗੁਗਰੀ ਇੰਸਾਂ, ਰਾਜੇਸ਼ ਕੁਮਾਰ ਬਿੱਟੂ ਇੰਸਾਂ, ਰਮੇਸ਼ ਕੁਮਾਰ ਇੰਸਾਂ, ਹਰਚਰਨ ਇੰਸਾਂ, ਰੋਮੀ ਇੰਸਾਂ, ਕਰਨ ਇੰਸਾਂ, ਗੁਰਜੰਟ ਇੰਸਾਂ, ਅਜੈਬ ਸਿੰਘ ਖਡਿਆਲ, ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਮੈਂਬਰ ਤੇ ਬਲਾਕ ਦੀ ਵੱਡੀ ਗਿਣਤੀ ਸਾਧ-ਸੰਗਤ ਨੇ ਆਪਣਾ ਯੋਗਦਾਨ ਪਾਇਆ

ਪ੍ਰਸਿੱਧ ਖਬਰਾਂ

To Top