Breaking News

ਬੁਲੇਟ ਪਰੂਫ ਜਾਕਟਾਂ ‘ਚੋਂ ਗੋਲੀ ਹੋਈ ਪਾਰ

ਅੱਤਵਾਦ ਨਾਲ ਲੜਨ ਲਈ ਕਾਨਪੁਰ ਦੀ ਕੰਪਨੀ ਨੇ ਤਿਆਰ ਕੀਤੀ ਸੀ 3700 ਰੁਪਏ ਦੀ ਇੱਕ ਜਾਕਟ

ਚੰਡੀਗੜ੍ਹ ਕੇਂਦਰੀ ਫੋਰੇਂਸਿਕ ਵਿਗਿਆਨ ਪ੍ਰਯੋਗਸ਼ਾਲਾ ‘ਚ 1430 ਜਾਕਟਾਂ ਫੇਲ੍ਹ

ਮਹਾਂਰਾਸ਼ਟਰ ਪੁਲਿਸ ਨੇ ਨਿਰਮਾਤਾ ਨੂੰ ਵਾਪਸ ਮੋੜੀਆਂ ਇੱਕ ਤਿਹਾਈ ਜਾਕਟਾਂ

ਏਜੰਸੀ/ਬਿਊਰੋ, ਮੁੰਬਈ/ਚੰਡੀਗੜ੍ਹ, 4 ਫਰਵਰੀ 

26/11 ਦੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਮਹਾਂਰਾਸ਼ਟਰ ਪੁਲਿਸ ਨੇ ਖੁਦ ਨੂੰ ਮਿਲੀ 4600 ਬੁਲੇਟ ਪਰੂਫ ਜਾਕਟਾਂ ‘ਚੋਂ ਇੱਕ ਤਿਹਾਈ ਭਾਵ ਕੁਲ 1430 ਜੈਕਟਾਂ ਨਿਰਮਾਤਾ ਨੂੰ ਵਾਪਸ ਕਰ ਦਿੱਤੀਆਂ ਹਨ, ਇਹ ਜਾਕਟਾਂ ਇਸ ਲਈ ਮੋੜੀਆਂ  ਗਈਆਂ ਕਿਉਂਕਿ ਇਹ ਏਕੇ-47 ਗੋਲੀ ਪ੍ਰੀਖਣ ‘ਚ ਅਸਫ਼ਲ ਰਹੀਆਂ ਸਨ

ਏਡੀਜੀਪੀ (ਖਰੀਦ ਤੇ ਸਮਨਵਯ) ਵੀਵੀ ਲਕਸ਼ਮੀ ਨਰਾਇਣ ਨੇ ਦੱਸਿਆ ਕਿ ਏਕੇ-47 ਗੋਲੀ ਪ੍ਰੀਖਣ ‘ਚ ਅਸਫ਼ਲ ਰਹਿਣ ਕਾਰਨ ਅਸੀਂ 1400 ਤੋਂ ਵੱਧ ਬੁਲੇਟ ਪਰੂਫ ਜਾਕਟਾਂ ਨਿਰਮਾਤਾਵਾਂ ਨੂੰ ਮੋੜ ਦਿੱਤੀਆਂ ਹਨ ਇਹ ਜਾਕਟਾਂ ਕਾਨਪੁਰ ਸਥਿੱਤ ਨਿਰਮਾਤਾ ਕੰਪਨੀ ਨੂੰ ਵਾਪਸ ਕੀਤੀਆਂ ਗਈਆਂ ਹਨ ਜਿੱਥੋਂ ਇਹ ਤਿੰਨ ਖੇਪ ‘ਚ ਆਈਆਂ ਸਨ ਪੁਲਿਸ ਵਿਭਾਗ ਨੇ ਕੰਪਨੀ ਨੂੰ 5,000 ਬੁਲੇਟ ਪਰੂਫ ਜਾਕਟ ਬਣਾਉਣ ਦਾ ਆਦੇਸ਼ ਦਿੱਤਾ ਸੀ ਇਹ ਕੰਪਨੀ ਹੋਰਨਾਂ ਕੇਂਦਰੀ ਸੁਰੱਖਿਆ ਬਲਾਂ ਨੂੰ ਵੀ ਅਜਿਹੀ ਜਾਕਟ ਮੁਹੱਈਆ ਕਰਵਾਉਂਦੀ ਹੈ ਸਰਹੱਦੀ ਟੈਕਸ ਡਿਊਟੀ ਤੇ ਹੋਰ ਟੈਕਸਾਂ ਦੇ ਨਾਲ 17 ਕਰੋੜ ਰੁਪਏ ਦਿੱਤੇ ਗਏ ਸਨ ਤੇ 4600 ਜੈਕਟਾਂ ਮਿਲੀਆਂ ਸਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

ਪ੍ਰਸਿੱਧ ਖਬਰਾਂ

To Top