ਸੰਪਾਦਕੀ

ਬੇਸਹਾਰਾ ਪਸ਼ੂਆਂ ਦੀ ਅਣਦੇਖੀ ਘਾਤਕ

ਰੋਜ਼ਾਨਾ ਮੀਡੀਆ ‘ਚ ਬੇਸਹਾਰਾ ਪਸ਼ੂਆਂ ਦਾ ਸ਼ਿਕਾਰ ਬਣੇ ਵਿਅਕਤੀਆਂ ਦੀਆਂ ਖ਼ਬਰਾਂ ਸੁਰਖ਼ੀਆਂ ਬਣ ਰਹੀਆਂ ਹਨ ਬੇਸਹਾਰਾ ਪਸ਼ੂਆਂ ਕਾਰਨ ਵਾਪਰਦੇ ਹਾਦਸੇ ਪ੍ਰਸ਼ਾਸਨ ਅਤੇ ਸਰਕਾਰ ਦੋਵਾਂ ਨੂੰ ਸਮੱਸਿਆ ਦੀ ਗੰਭੀਰਤਾ ਨੂੰ ਸਮਝ ਲੈਣੀ ਚਾਹੀਦੀ ਹੈ ਇੱਥੇ ਮੁੱਖ ਤੌਰ ‘ਤੇ ਦੋਸ਼ ਮਨੁੱਖ ਦਾ ਹੈ, ਭਾਵੇਂ ਉਹ ਸਿਆਸਤਦਾਨ ਹਨ, ਅਫ਼ਸਰ ਹਨ ਜਾਂ ਆਮ ਸ਼ਹਿਰੀ ਜਾਂ ਪੇਂਡੂ ਨਾਗਰਿਕ ਸਰਕਾਰੀ ਅਤੇ ਸਮੂਹਿਕ ਤੌਰ ‘ਤੇ ਬੇਸਹਾਰਾ ਪਸ਼ੂਆਂ ਪ੍ਰਤੀ ਕਿਤੇ ਕੋਈ ਗੰਭੀਰਤਾ ਦਿਖਾਈ ਨਹੀਂ ਦਿੰਦੀ ਜ਼ਮੀਨੀ ਪੱਧਰ ‘ਤੇ ਪ੍ਰਸ਼ਾਸਨ ਸਮੱਸਿਆ ਨੂੰ ਆਰਜ਼ੀ ਤੌਰ ‘ਤੇ ਰੋਕਣ ਦੇ ਹਲਕੇ-ਫੁਲਕੇ ਯਤਨ ਕਰਕੇ ਆਪਣੇ ਫਰਜ਼ ਤੋਂ ਪੱਲਾ ਝਾੜ ਲੈਂਦਾ ਹੈ, ਪਰ ਸਮੱਸਿਆ ਦਾ ਪੂਰਾ ਹੱਲ ਨਹੀਂ ਕੀਤਾ ਜਾਂਦਾ ਹੁਣ ਕਿਸੇ ਵੀ ਸਰਕਾਰ ਨੂੰ 50 ਸਾਲ ਪੁਰਾਣੀਆਂ ਸਮੱਸਿਆਵਾਂ ਦਾ ਰੋਣਾ ਨਹੀਂ ਰੋਣਾ ਚਾਹੀਦਾ ਦੇਸ਼ ‘ਚ 90 ਤੋਂ ਵੱਧ ਸ਼ਹਿਰਾਂ ਨੂੰ ਸਮਾਰਟ ਸਿਟੀ ਬਣਾਏ ਜਾਣ ਦੀ ਕਵਾਇਦ ਸ਼ੁਰੂ ਹੋ ਗਈ ਹੈ ਅਜਿਹੀਆਂ ਯੋਜਨਾਵਾਂ ਦੇ ਨਜ਼ਰੀਏ ਨਾਲ ਪਹਿਲਾਂ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਤੋਂ ਜ਼ਰੂਰ ਨਿਜ਼ਾਤ ਪਾ ਲੈਣੀ ਚਾਹੀਦੀ ਹੈ ਹੁਣ ਜੋ ਹੋ ਰਿਹਾ ਹੈ, ਉਹ ਇਹ ਕਿ ਪੇਂਡੂ ਇਲਾਕਿਆਂ ਦੇ ਵਾਸੀ ਆਪਣੀਆਂ ਫਸਲਾਂ ਨੂੰ ਬਚਾਉਣ ਦੇ ਉਦੇਸ਼ ਨਾਲ ਬੇਸਹਾਰਾ ਪਸ਼ੂਆਂ ਨੂੰ ਸ਼ਹਿਰਾਂ ‘ਚ ਛੱਡ ਦਿੰਦੇ ਹਨ, ਜੋ ਕਿ ਸਮੱਸਿਆ ਨੂੰ ਇੱਕ ਥਾਂ ਤੋਂ ਦੂਜੀ ਥਾਂ ‘ਤੇ ਸਿਰਫ਼ ਬਦਲ ਦੇਣਾ ਹੀ ਹੈ ਇਸ ਮੁੱਦੇ ‘ਤੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪੇਂਡੂ ਅਤੇ ਸ਼ਹਿਰ ਵਾਸੀਆਂ ਤੋਂ ਸਹਿਯੋਗ ਲੈਣ ਅਤੇ ਉਹਨਾਂ ਤੋਂ ਸਹਿਯੋਗ ਕਰਨ, ਤਾਂ ਕਿ ਬੇਸਹਾਰਾ ਪਸ਼ੂ ਸਮੱਸਿਆ ਵਜੋਂ ਨਾ ਰਹਿਣ ਪੇਂਡੂ ਇਲਾਕਿਆਂ ‘ਚ ਜਿੱਥੇ ਪਸ਼ੂ ਪਾਲਕ ਰਹਿੰਦੇ ਹਨ, ਅਤੇ ਆਪਣੇ ਬੇਲੋੜੇ ਪਸ਼ੂਆਂ ਨੂੰ ਛੱਡ ਦਿੰਦੇ ਹਨ, Àੁੱਥੇ ਉਹਨਾਂ ਨੂੰ ਰੋਕਿਆ ਜਾਵੇ ਕਿ ਆਪਣੇ ਉਪਯੋਗੀ ਅਤੇ ਬੇਲੋੜੇ ਪਸ਼ੂਆਂ ‘ਚ ਇੱਕ ਤਾਲਮੇਲ ਬਣਾ ਕੇ ਰੱਖਣ ਸ਼ਹਿਰੀ ਇਲਾਕਿਆਂ ‘ਚ ਪਸ਼ੂਆਂ ਲਈ ਨਿਰਧਾਰਿਤ ਥਾਵਾਂ ‘ਤੇ ਹੀ ਉਹਨਾਂ ਨੂੰ ਰੱਖਿਆ ਜਾਵੇ, ਇਸ ਲਈ ਚਾਰੇ ਅਤੇ ਪਾਣੀ ਦੇ ਪ੍ਰਬੰਧ ‘ਚ ਭ੍ਰਿਸ਼ਟਾਚਾਰ ਨੂੰ ਖ਼ਤਮ ਕੀਤਾ ਜਾਵੇ ਭਾਰਤੀਆਂ ਨੂੰ ਆਪਣੇ ਪੁਰਾਤਨ ਸੰਸਕਾਰਾਂ ਵੱਲ ਪਰਤਣਾ ਹੋਵੇਗਾ, ਜਿੱਥੇ ਪਸ਼ੂ ਸਮਾਜ ਦਾ ਇੱਕ ਜੀਵਤ ਅਤੇ ਅਹਿਮ ਅੰਗ ਹੁੰਦੇ ਸੀ ਉਦੋਂ ਭਾਰਤੀ, ਪਸ਼ੂ ਦੇ ਮਰਨ ‘ਤੇ ਉਸ ਨੂੰ ਪੂਰੀਆਂ ਰੀਤੀ-ਰਿਵਾਜ਼ਾਂ ਨਾਲ ਦਫ਼ਨਾਉਂਦੇ ਸੀ ਪਸ਼ੂਆਂ ਨੂੰ ਘਰ ਤੋਂ ਬੇਘਰ ਕਰਨਾ ਬਹੁਤ ਵੱਡਾ ਪਾਪ ਮੰਨਿਆ ਜਾਂਦਾ ਸੀ ਪਸ਼ੂਆਂ ਦੀ ਜੇਕਰ ਸੰਭਾਲ ਕੀਤੀ ਜਾਵੇ, ਤਾਂ ਇਹ ਸਮੱਸਿਆ ਹੱਲ ਹੋ ਸਕਦੀ ਹੈ ਹਰਿਆਣਾ, ਰਾਜਸਥਾਨ, ਉੱਤਰਪ੍ਰਦੇਸ਼, ਬਿਹਾਰ ਵਰਗੇ ਕਈ ਸੂਬਿਆਂ ‘ਚ ਗੌ-ਚਰਾਂਦ ਹੈ, ਪੰਜਾਬ ‘ਚ ਜੇਕਰ ਗੌ-ਚਰਾਂਦ ਨਹੀਂ ਵੀ ਹੈ ਤਾਂ ਜੋ ਜ਼ਮੀਨਾਂ ਪੰਚਾਇਤਾਂ ਕੋਲ ਹਨ, ਉਹਨਾਂ ਜ਼ਮੀਨਾਂ ‘ਤੇ ਅਜਿਹੇ ਬੇਸਹਾਰਾ ਪਸ਼ੂਆਂ ਦੇ ਰਹਿਣ-ਸਹਿਣ ਦਾ ਬੰਦੋਬਸਤ ਕੀਤਾ ਜਾ ਸਕਦਾ ਹੈ ਅਜਿਹੀਆਂ ਜ਼ਮੀਨਾਂ ‘ਤੇ ਪਸ਼ੂਆਂ ਲਈ ਚਾਰਾ, ਪਾਣੀ, ਸ਼ੈੱਡ ਦਾ ਪ੍ਰਬੰਧ ਕਰਕੇ ਹਜ਼ਾਰਾਂ ਦੀ ਗਿਣਤੀ ‘ਚ ਪਸ਼ੂ ਰੱਖੇ ਜਾ ਸਕਦੇ ਹਨ ਇਸ ਪ੍ਰਬੰਧ ਨਾਲ ਜਿੱਥੇ ਕਿਸਾਨਾਂ ਦੀਆਂ ਫ਼ਸਲਾਂ ਬਰਬਾਦ ਹੋਣ ਤੋਂ ਬਚਣਗੀਆਂ, ਉੱਥੇ ਹੀ ਸ਼ਹਿਰੀ ਅਤੇ ਸੜਕ ਖੇਤਰਾਂ ‘ਚ ਹਾਦਸਿਆਂ ‘ਤੇ ਰੋਕ ਲੱਗੇਗੀ ਬਹੁਤੇ ਸਮਾਜ ਸੇਵੀ ਸੰਗਠਨ, ਸੰਸਥਾਵਾਂ ਵੀ ਸਰਕਾਰ ਅਤੇ ਆਮ ਨਾਗਰਿਕਾਂ ਦੀ ਇਸ ਸਮੱਸਿਆ ‘ਚ ਸਹਾਇਤਾ ਕਰ ਸਕਦੀਆਂ ਹਨ ਡੇਰਾ ਸੱਚਾ ਸੌਦਾ ਵੱਲੋਂ ਸਮੇਂ-ਸਮੇਂ ‘ਤੇ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਅਪੀਲ ਵੀ ਕੀਤੀ ਜਾ ਰਹੀ ਹੈ ਕਿ ਜੇਕਰ ਬੇਸਹਾਰਾ ਪਸ਼ੂਆਂ ਨੂੰ ਰਹਿਣ ਲਈ ਜ਼ਮੀਨ ਮੁਹੱਈਆ ਕਰਵਾ ਦਿੱਤੀ ਜਾਂਦੀ ਹੈ, ਤਾਂ ਡੇਰਾ ਸੱਚਾ ਸੌਦਾ ਅਜਿਹੇ ਪਸ਼ੂਆਂ ਦੀ ਸਾਰ-ਸੰਭਾਲ ਦੀ ਜ਼ਿੰਮੇਵਾਰੀ ਚੁੱਕਣ ਨੂੰ ਤਿਆਰ ਹੈ ਪ੍ਰੰਤੂ ਇਹ ਬੇਹੱਦ ਅਫ਼ਸੋਸਜ਼ਨਕ ਹੈ ਕਿ ਡੇਰਾ ਸੱਚਾ ਸੌਦਾ ਦੀ ਇਸ ਨਿਹਸਵਾਰਥ ਸੇਵਾ ‘ਚ ਵੀ ਕੋਈ ਸਰਕਾਰ ਸਹਿਯੋਗ ਲਈ ਅੱਗੇ ਨਹੀਂ ਆ ਰਹੀ, ਜਦਕਿ ਸਮੱਸਿਆ ਹੈ ਕਿ ਦਿਨ-ਬ-ਦਿਨ ਵਧਦੀ ਹੀ ਜਾ ਰਹੀ ਹੈ

ਪ੍ਰਸਿੱਧ ਖਬਰਾਂ

To Top