Breaking News

ਭਾਰਤ ਦੀ ਜਿੱਤ

ਕੁਲਭੂਸ਼ਣ ਜਾਧਵ ਮਾਮਲੇ ‘ਚ ਭਾਰਤ ਦੀਆਂ ਸਰਗਰਮੀਆਂ ਦੀ ਜਿੱਤ ਹੋਈ ਹੈ ਕੌਮਾਂਤਰੀ ਅਦਾਲਤ ਨੇ ਆਖ਼ਰੀ ਫੈਸਲੇ ਤੱਕ ਜਾਧਵ ਨੂੰ ਫਾਂਸੀ ਲਾਉਣ ‘ਤੇ ਰੋਕ ਲਾ ਦਿੱਤੀ ਹੈ ਇਸੇ ਤਰ੍ਹਾਂ ਜਾਧਵ ਨੂੰ ਕਾਊਂਸਲਰ ਅਕਸੈਸ ਦੇਣ ਲਈ ਵੀ ਕਿਹਾ ਗਿਆ ਭਾਰਤ ਦੀ ਇਹ ਦੂਜੀ ਜਿੱਤ ਹੈ ਪਹਿਲਾਂ ਭਾਰਤ ਨੇ ਕੌਮਾਂਤਰੀ ਅਦਾਲਤ ਤੱਕ ਪਹੁੰਚ ਕਰਕੇ ਫਾਂਸੀ ਖਿਲਾਫ਼ ਸਟੇਅ ਲੈ ਆਂਦਾ ਸੀ ਭਾਰਤ ਵੱਲੋਂ ਪਾਕਿ ‘ਤੇ ਦਬਾਅ ਬਣਾਇਆ ਗਿਆ ਸੀ ਪਰ ਪਾਕਿ ਦੇ ਅੰਦਰੂਨੀ ਹਾਲਾਤ ਅਜਿਹੇ ਸਨ ਜਿੱਥੇ ਕਿਸੇ ਸਦਭਾਵਨਾ ਭਰੇ ਫੈਸਲੇ ਦੀ ਆਸ ਘੱਟ ਹੀ ਸੀ ਇਸ ਲਈ ਭਾਰਤ ਨੇ ਸਮੇਂ ਸਿਰ ਕੌਮਾਂਤਰੀ ਅਦਾਲਤ ਜਾਣ ਦਾ ਫੈਸਲਾ ਲਿਆ ਖਾਸ ਕਰ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀ ਮਿਹਨਤ ਰੰਗ ਲਿਆਈ ਹੈ ਜਿਨ੍ਹਾਂ ਨੇ ਪੂਰੀ ਤਨਦੇਹੀ ਤੇ ਲਗਨ ਨਾਲ ਕੰਮ ਕੀਤਾ ਤੇ ਜਾਧਵ ਦੇ ਬਚਾਅ ਲਈ ਆਊਟ ਆਫ਼ ਵੇਅ ਜਾਂਚ ਦੀ ਵੀ ਪਾਕਿ ਨੂੰ ਚਿਤਾਵਨੀ ਦੇ ਦਿੱਤੀ ਸੀ ਬੇਸ਼ੱਕ ਤਾਜ਼ਾ ਹਾਲਾਤ ਭਾਰਤ ਦੇ ਪੱਖ ‘ਚ ਹਨ ਪਰ ਪਾਕਿਸਤਾਨ ਦੀ ਅੰਦਰੂਨੀ ਸਿਆਸਤ ਤੇ ਕੂਟਨੀਤੀ ਇੰਨੇ ਕੁਟਿਲ ਤੇ ਪੇਚਦਾਰ ਹੈ ਜਿਸ ਬਾਰੇ ਭਾਰਤ ਸਰਕਾਰ ਨੂੰ ਚੌਕਸ ਰਹਿਣਾ ਪਵੇਗਾ  ਪਾਕਿਸਤਾਨ ਭਾਰਤੀ ਕੈਦੀਆਂ ਨੂੰ ਕਿਸੇ ਹੋਰ ਤਰੀਕੇ ਨਾਲ ਜੇਲ੍ਹ ਦੇ ਅੰਦਰ ਹੀ ਖ਼ਤਮ ਕਰਨ ਦਾ ਢੰਗ ਤਰੀਕਾ ਵੀ ਵਰਤ ਲੈਂਦਾ ਹੈ ਜਿਸ ਨਾਲ ਉਹ ਕੌਮਾਂਤਰੀ ਦਬਾਅ ਤੋਂ ਵੀ ਬਚ ਜਾਂਦਾ ਹੈ ਸਰਬਜੀਤ ਦੀ ਮੌਤ ਦਾ ਮਾਮਲਾ ਸ਼ੱਕੀ ਸੀ ਪਾਕਿਸਤਾਨ ਦੇ ਮਾਨਵ ਅਧਿਕਾਰ ਸੰਗਠਨਾਂ ਵੱਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਸਦਕਾ ਸਰਬਜੀਤ ਦੀ ਰਿਹਾਈ ਦੇ ਹਾਲਾਤ ਬਣ ਗਏ ਸਨ ਪਰ ਕੱਟੜਪੰਥੀ ਤਾਕਤਾਂ ਦੇ ਦਬਾਅ ਹੇਠ ਪਾਕਿਸਤਾਨ ਨੇ ਸਰਬਜੀਤ ਨੂੰ ਫਾਂਸੀ ਦੀ ਬਜਾਇ ਕੈਦੀਆਂ ਦੀ ਆਪਸੀ ਲੜਾਈ ਦੇ ਨਾਂਅ ‘ਤੇ ਕਤਲ ਕਰਵਾ ਦਿੱਤਾ ਜਾਧਵ ਨਾਲ ਵੀ ਇਸ ਤਰ੍ਹਾਂ ਦੀ ਕੋਈ ਸਾਜ਼ਿਸ ਨਾ ਹੋ ਜਾਵੇ ਭਾਰਤ ਨੂੰ ਪੂਰੀ ਤਰ੍ਹਾਂ ਚੌਕਸ ਰਹਿਣਾ ਪਵੇਗਾ ਜੇਕਰ ਸਰਬਜੀਤ ਰਿਹਾਅ ਹੋ ਜਾਂਦਾ ਤਾਂ ਪਾਕਿ ‘ਚ ਸਰਕਾਰ ਚਲਾ ਰਹੀ ਪਾਰਟੀ ਨੂੰ ਦਿੱਕਤਾਂ ਆ ਸਕਦੀਆਂ ਸਨ ਪਾਕਿਸਤਾਨ ‘ਚ ਕਸਾਬ ਤੇ ਅਫ਼ਜਲ ਦੀ ਫਾਂਸੀ ਕਾਰਨ ਕਾਫ਼ੀ ਸ਼ੋਰ ਸ਼ਰਾਬਾ ਸੀ ਅਜਿਹੇ ਹਾਲਤਾਂ ‘ਚ ਸਰਬਜੀਤ ਦੀ ਰਿਹਾਈ ਪਾਕਿ ਸਰਕਾਰ ਲਈ ਸੌਖੀ ਨਹੀਂ ਸੀ ਹੁਣ ਵੀ ਪਾਕਿਸਤਾਨ ਦੀ ਹਕੂਮਤ ਤੇ ਵਿਰੋਧੀਆਂ ਵਿਚਕਾਰ ਕਸ਼ਮਕਸ਼ ਜਾਰੀ ਹੈ ਪਾਕਿ ਸਰਕਾਰ ਜਾਧਵ ਦੀ ਗ੍ਰਿਫ਼ਤਾਰੀ ਨੂੰ ਭਾਰਤ ਦੇ ਸਰਜੀਕਲ ਸਟਰਾਇਕ ਦੇ ਬਦਲੇ ਵਜੋਂ ਵੀ ਵੇਖ ਰਹੀ ਹੈ ਬਿਨਾ ਸ਼ੱਕ ਕੌਮਾਂਤਰੀ ਅਦਾਲਤ ‘ਚ ਭਾਰਤ ਕੋਲ ਜਾਧਵ ਦੇ ਬਚਾਅ ਲੋੜੀਂਦੇ ਤੱਥ ਹਨ ਪਾਕਿ ਵੱਲੋਂ ਪੇਸ਼ ਕੀਤੀ ਜਾਧਵ ਦੀ ਵੀਡੀਓ ‘ਚ ਵੀ ਖਾਮੀਆਂ ਹਨ ਇਸ ਮਾਮਲੇ ‘ਚ ਇਰਾਨ ਦੀ ਭੂਮਿਕਾ ਵੀ ਅਹਿਮ ਹੈ ਜੇਕਰ ਕੌਮਾਂਤਰੀ ਅਦਾਲਤ ਜਾਧਵ ਦੀ ਫਾਂਸੀ ਦੇ ਖਿਲਾਫ਼ ਫੈਸਲਾ ਸੁਣਾਉਂਦੀ ਹੈ ਤਾਂ ਜਾਧਵ ਦੀ ਘਰ ਵਾਪਸੀ ਤੱਕ ਭਾਰਤ ਨੂੰ ਸਰਗਰਮ ਰਹਿਣਾ ਪਵੇਗਾ ਪਾਕਿਸਤਾਨ ‘ਚ ਆਮ ਚੋਣਾਂ ਨੇੜੇ ਆ ਰਹੀਆਂ ਹਨ ਕੱਟੜਪੰਥੀ ਤੇ ਵਿਰੋਧੀ ਪਾਰਟੀਆਂ ਜਾਧਵ ਦੇ ਖਿਲਾਫ਼ ਪ੍ਰਚਾਰ ਕਰਕੇ ਸਰਕਾਰ ਨੂੰ ਗਲਤ ਕਦਮ ਚੁੱਕਣ ਲਈ ਮਜ਼ਬੂਰ ਕਰ ਸਕਦੀਆਂ ਹਨ

Click to comment

Leave a Reply

Your email address will not be published. Required fields are marked *

*

ਪ੍ਰਸਿੱਧ ਖਬਰਾਂ

To Top