ਦਿੱਲੀ

ਭਾਰਤ 400 ਲੜਾਕੂ ਜਹਾਜ਼ ਖ਼ਰੀਦੇਗਾ

ਭੋਪਾਲ। ਕੇਂਦਰੀ ਪੇਂਡੂ ਵਿਕਾਸ ਤੇ ਪੰਚਾਇਤ ਰਾਜ ਮੰਤਰੀ ਚੌਧਰੀ ਬੀਰੇਂਦਰ ਸਿੰਘ ਨੇ ਅੱਜ ਦੱਸਿਆ ਕਿ ਭਾਰਤ 2030 ਤੱਕ 400 ਲੜਾਕੂ ਜਹਾਜ ਖ਼ਰੀਦੇਗਾ।
ਸ੍ਰੀ ਸਿੰਘ ਨੇ ਇੱਥੇ ਕੇਂਦਰ ਸਰਕਾਰ ਦੇ ਦੋ ਵਰ੍ਹੇ ਪੂਰੇ ਹੋਣ ਮੌਕੇ ਕਰਵਾਈ ਪ੍ਰੈੱਸ ਕਾਨਫਰੰਸ ਦੌਰਾਨ ਇਸ ਬਾਰੇ ਦੱਸਿਆ। ਉਨ੍ਹਾਂ ਗੁਆਂਢੀ ਦੇਸ਼ ਚੀਨ ਤੇ ਪਾਕਿਸਤਾਨ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਦੇਸ਼ ਦੀ ਸੁਰੱਖਿਆ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਇਹ ਲੜਾਕੂ ਜਹਾਜ਼ ਖ਼ਰੀਦਦ ਦਾ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਪਿਛਲੀ ਯੂਪੀਏ ਸਰਾਕਰ ਨੂੰ ਰੱਖਿਆ ਮਾਮਲੇ ‘ਚ ਅਸਫ਼ਲ ਦੱਸਦਿਆਂ ਉਨ੍ਹਾਂ ਕਿਹਾ ਕਿ ਉਸ ਨੇ ਆਪਣੇ 10 ਵਰ੍ਹਿਆਂ ਦੇ ਸ਼ਾਸਨਕਾਲ ‘ਚ ਇਯ ਦਿਸ਼ਾ ‘ਚ ਠੋਸ ਕਦਮ ਨਹੀਂ ਚੁੱਕੇ। ਉਨ੍ਹਾਂ ਨੇ ਅੰਕੜੇ ਦਿੰਦਿਆਂ ਕਿਹਾ ਕਿ 40 ਵਰ੍ਹਿਆਂ ‘ਚ ਪੰਜ ਸੌ ਲੜਾਕੂ ਜਹਾਜ਼ ਖ਼ਰੀਦੇ ਗਏ, ਉਨ੍ਹਾਂ ਦੀ ਸਰਕਾਰ ਹੁਣ 400 ਲੜਾਕੂ ਜਹਾਜ ਖ਼ਰੀਦ ਰਹੀ ਹੈ। 2030 ਤੱਕ ਇਹ ਜਹਾਜ ਭਾਰਤੀ ਫੌਜ ਦੇ ਬੇੜੇ ‘ਚ ਸ਼ਾਮਲ ਹੋ ਜਾਣਗੇ।

ਪ੍ਰਸਿੱਧ ਖਬਰਾਂ

To Top