Uncategorized

ਮਲਿਕ ਫਿਰ ਪੁੱਜੇ ਕੇਂਦਰੀ ਜੇਲ੍ਹ, ਗਿਲਾਨੀ, ਮੀਰਵਾਈਜ਼ ‘ਤੇ ਪਾਬੰਦੀ ਜਾਰੀ

ਸ੍ਰੀਨਗਰ। ਜੰਮੂ ਕਸ਼ਮੀਰ ਲਿਬਰੇਸ਼ਨ ਫਰੰਟ ਮੁਖੀ ਯਾਸੀਨ ਮਲਿਕ ਨੂੰ ਸ੍ਰੀਨਗਰ ਦੀ ਕੇਂਦਰੀ ਜੇਲ੍ਹ ‘ਚ ਤਬਦੀਲ ਕਰ ਦਿੱਤਾ ਗਿਆ ਹੈ।
ਉਧਰ ਕਸ਼ਮੀਰ ਘਾਟੀ’ਚ ਹੁਰੀਅਤ ਕਾਨਫਰੰਸ ਦੇ ਦੋਵੇਂ ਧੜਿਆਂ ਤੇ ਵੱਖ-ਵੱਖ ਵੱਖਵਾਦੀ ਸੰਗਠਨਾਂ ਦੇ ਮੁਖੀਆਂ ‘ਤੇ ਪਾਬੰਦੀ ਜਾਰੀ ਹੈ।
ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਕਾਨੂੰਨ ਵਿਵਸਥਾ ਦੀ ਸਕਿਤੀ ਬਣਾਈ ਰੱਖਣ ਲਈ ਕੁਝ ਵੱਖਵਾਦੀ ਨੇਤਾਵਾਂ ਨੂੰ ਹਿਰਾਸਤ ‘ਚ ਰੱਖਿਆ ਗਿਆ ਹੈ ਤੇ ਕੁਝ ਨੂੰ ਉਨ੍ਹਾਂ ਦੀ ਰਿਹਾਇਸ਼ ‘ਤੇ ਨਜ਼ਰਬੰਦ ਕਰ ਦਿੱਤਾ ਗਿਆ ਹੈ।

ਪ੍ਰਸਿੱਧ ਖਬਰਾਂ

To Top