ਦੇਸ਼

‘ਮਹਾਂ ਪਰਉਪਕਾਰ ਦਿਵਸ: ਲਾਇਨ ਹਾਰਟ ਪ੍ਰਮੋਸ਼ਨ ਫੁੱਲ ਬਲਾਸਟ’ ਨੂੰ ਸਮਰਪਿਤ ਭੰਡਾਰਾ ਭਲਕੇ

ਤਿਆਰੀਆਂ ਮੁਕੰਮਲ, ਸਾਧ-ਸੰਗਤ ਪਹੁੰਚਣੀ ਸ਼ੁਰੂ
ਸਰਸਾ, (ਸੱਚ ਕਹੂੰ ਨਿਊਜ਼)
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਮਹਾਂ ਪਰਉਪਕਾਰ ਦਿਵਸ- ਲਾਇਨ ਹਾਰਟ ਪ੍ਰਮੋਸ਼ਨ ਫੁੱਲ ਬਲਾਸਟ ਮੌਕੇ 23 ਸਤੰਬਰ ਦਿਨ ਸ਼ੁੱਕਰਵਾਰ ਨੂੰ ਹੋਣ ਵਾਲੇ ਸ਼ੁੱਭ ਭੰਡਾਰੇ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ
ਪਵਿੱਤਰ ਭੰਡਾਰੇ ਦੇ ਪ੍ਰਬੰਧਾਂ ਲਈ ਹਜ਼ਾਰਾਂ ਸੇਵਾਦਾਰਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਹਨ ਉੱਥੇ ਹੀ ਪਵਿੱਤਰ ਭੰਡਾਰੇ ‘ਚ ਸ਼ਿਰਕਤ ਕਰਨ ਲਈ ਸਾਧ-ਸੰਗਤ ਦਾ ਪੁੱਜਣਾ ਵੀ ਸ਼ੁਰੂ ਹੋ ਗਿਆ ਹੈ ਮਹਾਂ ਪਰਉਪਕਾਰ ਦਿਵਸ- ਲਾਇਨ ਹਾਰਟ ਪ੍ਰਮੋਸ਼ਨ ਫੁੱਲ ਬਲਾਸਟ ਮੌਕੇ 23 ਸਤੰਬਰ ਨੂੰ ਸ਼ਾਮ 6 ਵਜੇ ਤੋਂ ਪਵਿੱਤਰ ਭੰਡਾਰਾ ਸ਼ੁਰੂ ਹੋਵੇਗਾ ਭੰਡਾਰੇ ਨੂੰ ਲੈ ਕੇ ਦੇਸ਼-ਵਿਦੇਸ਼ਾਂ ਦੀ ਸਾਧ-ਸੰਗਤ ‘ਚ ਜਬਰਦਸ਼ਤ ਉਤਸ਼ਾਹ ਹੈ ਪਵਿੱਤਰ ਭੰਡਾਰੇ ਮੌਕੇ ਸ਼ਾਹ ਸਤਿਨਾਮ ਜੀ ਧਾਮ, ਸ਼ਾਹ ਮਸਤਾਨਾ ਜੀ ਧਾਮ ਨੂੰ ਸ਼ਾਨਦਾਰ ਢੰਗ ਨਾਲ ਸਜਾਇਆ ਗਿਆ ਹੈ, ਇਸ ਨਾਲ ਹੀ  ਸ਼ਾਹ ਸਤਿਨਾਮ ਜੀ ਮਾਰਗ ਰੰਗ ਬਿਰੰਗ ਝੰਡੇ,  ਸਵਾਗਤੀ ਖੇਟਾਂ,  ਬਿਜਲਈ ਲੜੀਆਂ ਨਾਲ ਸਜਿਆ ਅਤੇ ਬੇਹੱਦ ਆਕਰਸ਼ਕ ਲੱਗ ਰਿਹਾ ਹੈ ਪਵਿੱਤਰ ਭੰਡਾਰੇ ‘ਚ ਲੰਗਰ ਬਣਾਉਣ, ਲੰਗਰ ਵੰਡਣ, ਆਵਾਜਾਈ, ਪੀਣ ਵਾਲੇ ਪਾਣੀ, ਮੈਡੀਕਲ, ਸਾਊਂਡ, ਲਾਈਟ ਅਤੇ ਹੋਰਨਾਂ ਸਹੂਲਤਾਂ ਲਈ ਹਜ਼ਾਰਾਂ ਸੇਵਾਦਾਰਾਂ ਦੀਆਂ ਡਿਊਟੀਆਂ ਲਈਆਂ ਗਈਆਂ ਹਨ ਜਗ੍ਹਾ ਜਗ੍ਹਾ ਵੱਡੇ ਵੱਡੇ ਟ੍ਰੇਫ਼ਿਕ ਗਰਾਊਂਡ ਬਣਾਏ ਗਏ ਹਨ ਜਿੱਥੇ ਵਾਹਨਾਂ ਦੀ ਪਾਰਕਿੰਗ ਦੀ ਵਿਵਸਥਾ ਕੀਤੀ ਗਈ ਹੈ ਭੰਡਾਰੇ ਮੌਕੇ ਵਾਹਨਾਂ ਅਤੇ ਪੈਦਲ ਚੱਲਣ ਵਾਲੀ ਸਾਧ ਸੰਗਤ ਲਈ ਬਿਨਾ ਕਿਸੇ ਰੁਕਾਵਟ ਰਸਤੇ ਦੀ ਵਿਵਸਥਾ ਲਈ ਸੇਵਾਦਾਰਾਂ ਦੀਆਂ ਡਿਊਟੀਆਂ ਲਾਈਆਂ ਜਾ ਚੁੱਕੀਆਂ ਹਨ

ਪ੍ਰਸਿੱਧ ਖਬਰਾਂ

To Top