ਪੰਜਾਬ

ਮਾਂ-ਪੁੱਤ ਚਿੱਟੇ ਪਾਊਡਰ ਸਮੇਤ ਕਾਬੂ, ਮੁਕੱਦਮਾ ਦਰਜ

ਕੁਲਦੀਪ ਰਾਜ ਬਰਗਾੜੀ 
ਡੀ.ਐਸ.ਪੀ. ਜੈਤੋ ਜਸਵੰਤ ਸਿੰਘ ਦੀ ਅਗਵਾਈ ‘ਚ ਐਸ.ਐਚ.ਓ. ਦਲਬੀਰ ਸਿੰਘ ਅਤੇ ਚੌਕੀ ਇੰਚਾਰਜ ਬਲਬੀਰ ਚੰਦ ਸ਼ਰਮਾ ਨੇ ਮਾਂ-ਪੁੱਤ ਨੂੰ ਚਿੱਟੇ ਪਾਊਡਰ ਅਤੇ ਹੋਰ ਸਾਮਾਨ ਸਮੇਤ ਕਾਬੂ ਕੀਤਾ ਹੈ।
ਥਾਣਾ ਬਾਜਾਖਾਨਾ ਦੇ ਇੰਚਾਰਜ ਦਲਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲਵਿੰਦਰ ਕੌਰ ਪਤਨੀ ਚਰਨਜੀਤ ਸਿੰਘ ਅਤੇ ਬਲਵੀਰ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਬੁਰਜ ਹਰੀ ਕਾ ਦੋਵੇਂ ਮਾਂ-ਪੁੱਤ ਨਸ਼ੀਲੇ ਪਦਾਰਥ ਬਾਹਰੋਂ ਲਿਆ ਕੇ ਆਪਣੇ ਘਰ ‘ਚ ਰੱਖਣ ਅਤੇ ਵੇਚਣ ਦੇ ਆਦੀ ਹਨ। ਉਨ੍ਹਾਂ ਦੱਸਿਆ ਕਿ ਇਹ ਮਾਂ ਪੁੱਤ ਨਸ਼ੇ ਖਰੀਦਣ ਵਾਲੇ ਵਿਅਕਤੀਆਂ ਨੂੰ ਆਪਣੇ ਘਰ ਬੁਲਾ ਕੇ ਉਨਾਂ ਨੂੰ ਸਰਿੰਜ਼ ਰਾਹੀਂ ਵੱਧ ਨਸ਼ਾ ਦਿੰਦੇ ਸਨ ਜਦੋਂ ਉਹ ਵਿਅਕਤੀ ਨਸ਼ੇ ‘ਚ ਗੁਲਤਾਨ ਹੋ ਜਾਂਦਾ ਸੀ ਤਾਂ ਇਹ ਦੋਵੇਂ ਮਾਂ ਪੁੱਤ ਨਸ਼ੇ ‘ਚ ਗੁਲਤਾਨ ਵਿਅਕਤੀ ‘ਚੋਂ ਖੂਨ ਦੀ ਸਰਿੰਜ਼ ਭਰ ਕੇ ਹੋਰ ਵਿਅਕਤੀ ਨੂੰ ਲਾ ਕੇ ਪੈਸੇ ਵਟੋਰਦੇ ਸਨ।   ਜਿਕਰਯੋਗ ਹੈ ਕਿ ਨੇੜਲੇ ਪਿੰਡ ਮੱਲਕੇ ਦਾ ਇਕਲੌਤਾ ਨੌਜਵਾਨ ਇਨਾਂ ਵੱਲੋਂ ਦਿੱਤੇ ਨਸ਼ੇ ਦੀ ਵੱਧ ਡੋਜ਼ ਕਾਰਨ ਹੀ ਮੌਤ ਦੇ ਮੂੰਹ ‘ਚ ਚਲਾ ਗਿਆ ਸੀ। ਇਨਾਂ ਦੋਵਾਂ ਕੋਲੋਂ 270 ਗ੍ਰਾਮ ਚਿੱਟਾ ਪਾਊਡਰ, ਸਰਿੰਜਾਂ ਆਦਿ ਬਰਾਮਦ ਕੀਤੀਆਂ ਹਨ। ਇਨਾਂ ਦੋਵਾਂ  ਜਣਿਆਂ ਬਲਬੀਰ ਸਿੰਘ ਅਤੇ ਬਲਵਿੰਦਰ ਕੌਰ ਵਿਰੁੱਧ ਥਾਣਾ ਬਾਜਾਖਾਨਾ ਵਿਖੇ 22/21/61/85 ਐਨ.ਡੀ.ਪੀ. ਐਸ ਐਕਟ ਤਹਿਤ ਮੁਕੱਦਮਾ ਨੰਬਰ 90 ਦਰਜ ਕਰ ਲਿਆ ਹੈ।

ਪ੍ਰਸਿੱਧ ਖਬਰਾਂ

To Top